ਨਥਾਣਾ, 16 ਅਕਤੂਬਰ (ਗੁਰਦਰਸ਼ਨ ਲੁੱਧੜ)- ਪਿੰਡ ਭੈਣੀ ਨਜ਼ਦੀਕ ਪੰਚਾਇਤੀ ਜ਼ਮੀਨ ਦੇ ਵਿਵਾਦ ਸਬੰਧੀ ਭੈਣੀ ਵਾਸੀਆਂ ਵੱਲੋਂ ਲਾਇਆ ਗਿਆ ਧਰਨਾ ਪ੍ਰਸ਼ਾਸਨ ਵਲੋਂ ਗਿ੍ਫ਼ਤਾਰੀਆਂ ਦੇ ਬਾਵਜੂਦ ਵੀ ਲਗਾਤਾਰ ਜਾਰੀ ਹੈ¢ਕੱਲ੍ਹ ਸ਼ਾਮ ਪ੍ਰਸ਼ਾਸਨ ਵਲੋਂ ਧਰਨੇ ਨੂੰ ਸਖ਼ਤੀ ਨਾਲ ਖਦੇੜਨ ਦਾ ਕਦਮ ਵੀ ਚੁੱਕਿਆ ਗਿਆ¢ ਜਿਸ ਦÏਰਾਨ ਧਰਨੇ 'ਤੇ ਬੈਠੇ 30-40 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਰਾਮਪੁਰਾ ਫੂਲ ਲਿਜਾਇਆ ਗਿਆ ਪਰ ਇਸ ਦਾ ਪਤਾ ਲੱਗਦਿਆਂ ਹੀ ਪਿੰਡ ਦੇ ਲੋਕ ਵੱਡੀ ਗਿਣਤੀ ਵਿਚ ਅÏਰਤਾਂ ਸਮੇਤ ਫਿਰ ਧਰਨੇ 'ਤੇ ਡਟ ਗਏ ਹਨ¢ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਗ੍ਰਾਮ ਪੰਚਾਇਤ ਭੈਣੀ ਦੇ ਕਬਜ਼ੇ ਵਿਚੋਂ ਕਥਿਤ ਨਜਾਇਜ਼ ਢੰਗ ਨਾਲ ਖੋਹੀ ਜਾ ਰਹੀ ਪੰਚਾਇਤੀ ਜ਼ਮੀਨ ਦਾ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ, ਉਦੋਂ ਤੱਕ ਪਿੰਡ ਵਾਸੀਆਂ ਦਾ ਧਰਨਾ ਸੰਘਰਸ਼ ਜਾਰੀ ਰਹੇਗਾ¢ਯੂਥ ਕਲੱਬ ਭੈਣੀ ਦੇ ਪ੍ਰਧਾਨ ਮਨਦੀਪ ਸਿੰਘ ਦੀਪਾ ਨੇ ਦੱਸਿਆ ਕਿ ਨਗਰ ਮਹਿਰਾਜ ਦੀ ਪੱਤੀ ਸੰਦਲੀ ਵਿਚੋਂ ਪਿੰਡ ਭੈਣੀ ਬੱਝਿਆ ਹੈ ਅਤੇ ਸਾਂਝੀਆਂ ਹੱਦਾਂ ਸਮੇਂ ਮਹਿਰਾਜ-ਗੁਰੂਸਰ ਸੜਕ ਲਾਗੇ ਪਿੰਡ ਭੈਣੀ ਦੇ ਹਿੱਸੇ ਜੋ 119 ਕਨਾਲ 18 ਮਰਲੇ ਜ਼ਮੀਨ ਆਈ ਸੀ, ਦੀ ਆਮਦਨ ਸਾਲ 2018 ਤੱਕ ਗ੍ਰਾਮ ਪੰਚਾਇਤ ਭੈਣੀ ਨੂੰ ਮਿਲਦੀ ਰਹੀ ਹੈ¢ ਸਾਲ 2018 ਦÏਰਾਨ ਉਕਤ ਜ਼ਮੀਨ ਦਾ ਨਗਰ ਪੰਚਾਇਤ ਮਹਿਰਾਜ ਦੇ ਨਾਮ 'ਤੇ ਇੰਤਕਾਲ ਕਰ ਦਿੱਤਾ ਗਿਆ ਸੀ, ਇਸ ਉਪਰੰਤ ਪਿੰਡ ਭੈਣੀ ਵਾਸੀਆਂ ਵਲੋਂ ਇਸ ਸਬੰਧੀ ਸਖ਼ਤ ਇਤਰਾਜ਼ ਕੀਤਾ ਗਿਆ ਸੀ¢ਉਸ ਮÏਕੇ ਸਬੰਧਿਤ ਅਧਿਕਾਰੀਆਂ ਵੱਲੋਂ ਇਸ ਬਦਲੇ ਪ੍ਰਸ਼ਾਸਨਿਕ ਪੱਧਰ 'ਤੇ ਪੱਤਰ ਜਾਰੀ ਕਰਕੇ ਪਿੰਡ ਭੈਣੀ ਲਾਗੇ ਖਾਲੀ ਪਈ ਜ਼ਮੀਨ ਗ੍ਰਾਮ ਪੰਚਾਇਤ ਭੈਣੀ ਨੂੰ ਸੌਂਪ ਦਿੱਤੀ ਗਈ ਸੀ ਜਦੋਂ ਕਿ ਹੁਣ ਪ੍ਰਸ਼ਾਸਨ ਆਪਣੇ ਵੱਲੋਂ ਜਾਰੀ ਕੀਤੇ ਉਸ ਪੱਤਰ 'ਤੇ ਅਮਲ ਕਰਨ ਲਈ ਵੀ ਤਿਆਰ ਨਹੀਂ ਹੈ¢ ਜਿਸ ਕਾਰਨ ਪਿੰਡ ਵਾਸੀਆਂ ਨੂੰ ਪੰਚਾਇਤੀ ਜ਼ਮੀਨ ਦਾ ਹੱਕ ਬਰਕਰਾਰ ਰੱਖਣ ਲਈ ਅਣਮਿਥੇ ਸਮੇਂ ਦਾ ਧਰਨਾ ਲਾਉਣਾ ਪੈ ਰਿਹਾ ਹੈ¢ ਮਿਲੀ ਜਾਣਕਾਰੀ ਅਨੁਸਾਰ ਉਕਤ ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦਾ ਵੀ ਸਮਰਥਨ ਪ੍ਰਾਪਤ ਹੈ¢ ਧਰਨੇ 'ਤੇ ਬੈਠੇ ਪਿੰਡ ਵਾਸੀਆਂ ਨੇ ਕਿਹਾ ਕਿ ਉਹ ਆਪਣੀ ਪਿੰਡ ਦੀ ਸਾਂਝੀ ਸੰਪਤੀ ਦਾ ਹੱਕ ਲੈਣ ਦੀ ਮੰਗ ਤੋਂ ਪਿੱਛੇ ਨਹੀਂ ਹਟਣਗੇ¢