ਬਠਿੰਡਾ, 16 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ): ਸਿੱਖਿਆ ਨੂੰ ਹੋਰ ਅਨੁਭਵੀ ਅਤੇ ਦਿਲਚਸਪ ਬਣਾਉਣ ਦੇ ਉਦੇਸ਼ ਨਾਲ ਸਿਲਵਰ ਓਕਸ ਸਕੂਲ, ਸੁਸ਼ਾਂਤ ਸਿਟੀ-2, ਬਠਿੰਡਾ ਵਲੋਂ ਦੂਜੀ ਤੋਂ ਸੱਤਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਦੋ ਵਿੱਦਿਅਕ ਟੂਰ ਦਾ ਆਯੋਜਨ ਕੀਤਾ¢ ਸਕੂਲ ਵੱਲੋਂ ਨੰਨ੍ਹੇ-ਮੁੰਨ੍ਹੇ ਬੱਚਿਆਂ ਲਈ ਛੱਤਬੀੜ ਚਿੜੀਆ ਘਰ, ਜ਼ੀਰਕਪੁਰ ਦਾ ਟੂਰ ਆਯੋਜਿਤ ਕੀਤਾ ਗਿਆ¢ ਬੱਚਿਆਂ ਨੇ ਕੁਦਰਤੀ ਨਿਵਾਸ ਸਥਾਨਾਂ ਵਿਚ ਵੱਖ-ਵੱਖ ਪਸ਼ੂ-ਪੰਛੀਆਂ ਨੂੰ ਨੇੜਿਓਾ ਦੇਖਿਆ¢ ਇਸ ਟੂਰ ਦਾ ਉਦੇਸ਼ ਜਾਨਵਰਾਂ ਪ੍ਰਤੀ ਉਤਸੁਕਤਾ, ਹਮਦਰਦੀ ਅਤੇ ਜੰਗਲੀ ਜੀਵ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ¢ ਅਧਿਆਪਕਾਂ ਅਤੇ ਸਹਾਇਕ ਸਟਾਫ਼ ਦੀ ਅਗਵਾਈ ਵਿਚ ਵਿਦਿਆਰਥੀਆਂ ਨੇ ਬਹੁਤ ਕੁਝ ਸਿੱਖਿਆ ਅਤੇ ਮਨੋਰੰਜਨ ਕੀਤਾ¢ਇਸੇ ਤਰਾਂ ਕਲਾਸ ਛੇਵੀਂ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਲਈ ਤਿੰਨ ਭਾਗਾਂ ਵਾਲੀ ਯਾਤਰਾ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਵਿਰਾਸਤ, ਧਾਰਮਿਕ ਅਤੇ ਸਾਹਸੀ ਸਿੱਖਿਆ ਦਾ ਸੁਮੇਲ ਸੀ¢ ਟੂਰ ਦਾ ਪਹਿਲਾ ਪੜਾਅ ਵਿਰਾਸਤ-ਏ-ਖ਼ਾਲਸਾ, ਅਜਾਇਬ ਘਰ ਰਿਹਾ, ਜਿੱਥੇ ਵਿਦਿਆਰਥੀਆਂ ਨੇ ਆਧੁਨਿਕ ਤਕਨਾਲੋਜੀ ਰਾਹੀਂ ਸਿੱਖ ਧਰਮ ਦੇ ਲਗਭਗ 550 ਸਾਲਾਂ ਦੇ ਇਤਿਹਾਸ ਨੂੰ ਜਾਣਿਆ¢ ਅਗਲੇ ਪੜਾਅ ਵਿਚ ਵਿਦਿਆਰਥੀਆਂ ਨੇ ਹਿਮਾਚਲ ਪ੍ਰਦੇਸ਼ ਦੇ ਨੈਣਾ ਦੇਵੀ ਸ਼ਕਤੀਪੀਠ ਦੇ ਦਰਸ਼ਨ ਕੀਤੇ ਅਤੇ ਧਾਰਮਿਕਤਾ ਨਾਲ ਕੁਦਰਤੀ ਸੁੰਦਰਤਾ ਦਾ ਅਨੰਦ ਮਾਣਿਆ¢ ਫਿਰ ਉਹ ਸ੍ਰੀ ਆਨੰਦਪੁਰ ਸਾਹਿਬ ਪਹੁੰਚੇ, ਜਿੱਥੇ ਉਨ੍ਹਾਂ ਨੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਦਰਸ਼ਨ ਕਰਕੇ ਸਿੱਖ ਇਤਿਹਾਸ ਦੇ ਮਹੱਤਵਪੂਰਨ ਪੱਖਾਂ ਬਾਰੇ ਸਿੱਖਿਆ¢ ਯਾਤਰਾ ਦੇ ਆਖ਼ਰੀ ਪੜ੍ਹਾਅ ਵਿਚ ਵਿਦਿਆਰਥੀਆਂ ਨੇ ਮੈਪਲਜ਼ ਕੈਂਪ ਸਾਈਟ 'ਤੇ ਜਿੱਪ-ਲਾਈਨਿੰਗ, ਰੱਸੀ ਕੋਰਸ, ਬੁਰਮਾ ਬਿ੍ਜ, ਚਟਾਨ ਚੜ੍ਹਾਈ ਅਤੇ ਟੀਮ-ਬਿਲਡਿੰਗ ਖੇਡਾਂ ਵਰਗੀਆਂ ਸਾਹਸੀ ਗਤੀਵਿਧੀਆਂ ਵਿਚ ਭਾਗ ਲਿਆ¢ ਪਿ੍ੰਸੀਪਲ ਸ੍ਰੀਮਤੀ ਨੀਤੂ ਅਰੋੜਾ ਨੇ ਕਿਹਾ ਕਿ ਇਹ ਯਾਤਰਾਵਾਂ ਸਾਡੇ ਵਿਦਿਆਰਥੀਆਂ ਲਈ ਸਿੱਖਿਆ ਅਤੇ ਅਨੁਭਵ ਦਾ ਸੁਮੇਲ ਸਾਬਤ ਹੋਈਆਂ ਹਨ¢ ਸਕੂਲ ਪ੍ਰਬੰਧਕ ਕਮੇਟੀ ਨੇ ਮਾਪਿਆਂ ਦਾ ਉਨ੍ਹਾਂ ਦੇ ਭਰੋਸੇ ਅਤੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਵੀ ਅਜਿਹੀਆਂ ਸਿੱਖਿਆਦਾਇਕ ਯਾਤਰਾਵਾਂ ਜਾਰੀ ਰੱਖਣ ਦਾ ਵਿਸ਼ਵਾਸ ਪ੍ਰਗਟਾਇਆ |