25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਸੜਕ ਹਾਦਸਿਆਂ 'ਚ ਜਾਨਾਂ ਬਚਾਉਣ ਲਈ 'ਗੋਲਡਨ ਆਵਰ' ਮਹੱਤਵਪੂਰਨ- ਡਾ. ਸਲੂਜਾ

ਅਜੀਤ ਡੈਸਕ 17-10-2025
ਬਠਿੰਡਾ, 16 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪਾਰਕ ਹਸਪਤਾਲ ਦੀ ਟੀਮ ਆਰਥੋ ਅਤੇ ਰੋਬੋਟਿਕ ਜੁਆਇੰਟ ਰਿਪਲੇਸਮੈਂਟ ਸਰਜਰੀ ਦੇ ਡਾਇਰੈਕਟਰ ਡਾ: ਭਾਨੂ ਪ੍ਰਤਾਪ ਸਿੰਘ ਸਲੂਜਾ, ਸੀਈਓ ਡਾ. ਰੋਹਿਤ ਜਸਵਾਲ, ਕੰਸਲਟੈਂਟ ਨਿਊਰੋਸਰਜਰੀ ਡਾ. ਅਨਿਲ ਸੋਫਤ, ਕੰਸਲਟੈਂਟ ਪਲਾਸਟਿਕ ਸਰਜਰੀ ਡਾ. ਅੰਕੁਰ ਸ਼ਰਮਾ, ਕੰਸਲਟੈਂਟ ਐਮਰਜੈਂਸੀ ਮੈਡੀਸਨ ਡਾ. ਜਯਾ ਸ਼ਰਮਾ ਅਤੇ ਕੰਸਲਟੈਂਟ ਜੀਆਈ ਸਰਜਰੀ ਡਾ. ਆਸੀਸ ਸ਼ਰਮਾ ਨੇ ਉੱਤਰੀ ਭਾਰਤ ਵਿਚ ਸੜਕ ਹਾਦਸਿਆਂ ਅਤੇ ਟਰਾਮਾਂ ਦੇ ਵਧ ਰਹੇ ਮਾਮਲਿਆਂ ਸੰਬੰਧੀ ਪੈੱ੍ਰਸ ਕਾਨਫ਼ਰੰਸ ਦੌਰਾਨ ਸੰਬੋਧਨ ਕੀਤਾ | ਇਸ ਮੌਕੇ ਡਾ: ਭਾਨੂ ਪ੍ਰਤਾਪ ਸਿੰਘ ਸਲੂਜਾ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਪਿਛਲੇ 12 ਸਾਲਾਂ ਵਿਚ ਵਿਸ਼ਵ ਪੱਧਰ 'ਤੇ ਸੜਕ ਹਾਦਸਿਆਂ ਵਿਚ 5 ਫ਼ੀਸਦੀ ਦੀ ਕਮੀ ਆਈ ਹੈ, ਜਦਕਿ ਭਾਰਤ ਵਿਚ ਇਹ 15.3 ਫ਼ੀਸਦੀ ਵਧੀ ਹੈ | ਭਾਰਤ ਵਿਚ ਟਰੈਫ਼ਿਕ ਨਾਲ ਸਬੰਧਿਤ 83 ਪ੍ਰਤੀਸ਼ਤ ਮੌਤਾਂ ਵਿਚ ਸੜਕ ਹਾਦਸਿਆਂ ਦਾ ਯੋਗਦਾਨ ਹੈ | ਲੋਕਾਂ ਨੂੰ 'ਗੋਲਡਨ ਆਵਰ' ਸੰਕਲਪ ਦੀ ਮਹੱਤਤਾ ਨੂੰ ਜਾਣਨਾ ਚਾਹੀਦਾ ਹੈ, ਜਿਸ ਦਾ ਮਤਲਬ ਹੈ ਕਿ ਕਿਸੇ ਵੀ ਹਾਦਸੇ ਤੋਂ ਬਾਅਦ ਪਹਿਲੇ 60 ਮਿੰਟ ਸਭ ਤੋਂ ਨਾਜ਼ੁਕ ਹੁੰਦੇ ਹਨ | ਜੇਕਰ ਸਹੀ ਮਰੀਜ਼ ਸਹੀ ਸਮੇਂ 'ਤੇ ਸਹੀ ਜਗ੍ਹਾ 'ਤੇ ਪਹੁੰਚ ਜਾਵੇ ਤਾਂ ਕਈ ਜਾਨਾਂ ਬਚਾਈਆਂ ਜਾ ਸਕਦੀਆਂ ਹਨ | ਡਾ. ਅਨਿਲ ਸੋਫਤ ਨੇ ਕਿਹਾ ਕਿ ਸੜਕ ਹਾਦਸਿਆਂ ਵਿਚ 70 ਫ਼ੀਸਦੀ ਲੋਕ ਤੇਜ਼ ਰਫ਼ਤਾਰ ਕਾਰਨ ਮਰਦੇ ਹਨ | ਡਾ. ਅੰਕੁਰ ਸ਼ਰਮਾ ਨੇ ਦੱਸਿਆ ਕਿ ਭਾਰਤ ਵਿਚ ਟਰਾਮਾਂ ਕੇਸਾਂ ਵਿਚੋਂ ਤੇਜ਼ ਰਫ਼ਤਾਰ ਅਤੇ ਸੀਟ ਬੈਲਟ ਨਾ ਲਗਾਉਣਾ ਸਿਰ ਵਿਚ ਸੱਟਾਂ ਲੱਗਣ ਦਾ ਪ੍ਰਮੁੱਖ ਕਾਰਨ ਹਨ | ਇਸ ਤੋਂ ਇਲਾਵਾ ਸ਼ਰਾਬ ਪੀ ਕੇ ਗੱਡੀ ਚਲਾਉਣਾ, ਲਾਲ ਬੱਤੀਆਂ ਨੂੰ ਜੰਪ ਕਰਨਾ, ਡਰਾਈਵਰਾਂ ਦਾ ਧਿਆਨ ਭਟਕਾਉਣਾ, ਡਰਾਈਵਿੰਗ ਲੇਨ ਦਾ ਪਾਲਣ ਨਾ ਕਰਨਾ ਅਤੇ ਗਲਤ ਪਾਸੇ ਤੋਂ ਓਵਰਟੇਕ ਕਰਨਾ ਭਾਰਤ ਵਿਚ ਸੜਕ ਹਾਦਸਿਆਂ ਦੇ ਕਾਰਨ ਹਨ | ਡਾ. ਆਸੀਸ ਸ਼ਰਮਾ ਨੇ ਦੱਸਿਆ ਕਿ ਦੋਪਹੀਆ ਵਾਹਨ ਆਵਾਜਾਈ ਦੇ ਸਭ ਤੋਂ ਅਸੁਰੱਖਿਅਤ ਸਾਧਨਾਂ ਵਿਚੋਂ ਇੱਕ ਹਨ | ਸੰਯੁਕਤ ਰਾਸ਼ਟਰ ਦੇ ਮੋਟਰਸਾਈਕਲ ਹੈਲਮਟ ਅਧਿਐਨ ਦੇ ਅਨੁਸਾਰ, ਮੋਟਰਸਾਈਕਲ ਸਵਾਰਾਂ ਦੀ ਸੜਕ ਦੁਰਘਟਨਾ ਵਿਚ ਮਰਨ ਦੀ ਸੰਭਾਵਨਾ ਯਾਤਰੀ ਕਾਰਾਂ ਦੇ ਡਰਾਈਵਰਾਂ ਨਾਲੋਂ 26 ਗੁਣਾ ਵੱਧ ਹੈ | ਉਨ੍ਹਾਂ ਦੱਸਿਆ ਕਿ ਸਹੀ ਹੈਲਮਟ ਪਹਿਨਣ ਨਾਲ ਉਨ੍ਹਾਂ ਦੇ ਬਚਣ ਦੀ ਸੰਭਾਵਨਾ 42 ਪ੍ਰਤੀਸ਼ਤ ਵਧ ਜਾਂਦੀ ਹੈ ਅਤੇ ਦਿਮਾਗ਼ ਨੂੰ ਸੱਟ ਲੱਗਣ ਦੇ ਜੋਖ਼ਮ ਨੂੰ 74 ਪ੍ਰਤੀਸ਼ਤ ਤੱਕ ਘਟਾਇਆ ਜਾਂਦਾ ਹੈ |
ਪਿਛਲੀ ਖ਼ਬਰ ਜਗਾ ਰਾਮ ਤੀਰਥ ਦੀ ਅਨਾਜ ਮੰਡੀ 'ਚ ਵਿਧਾਇਕਾ ਦੇ ਪਿਤਾ ਜਥੇ: ਦਰਸ਼ਨ ਸਿੰਘ ਨੇ ਝੋਨੇ ਦੀ ਖ਼ਰੀਦ ਕਰਵਾਈ ਸ਼ੁਰੂ ਅਗਲੀ ਖ਼ਬਰ ਬਠਿੰਡਾ-ਫਰੀਦਕੋਟ ਜ਼ੋਨ ਦਾ ਖੇਤਰੀ ਯੁਵਕ ਮੇਲਾ ਯਾਦਗਾਰੀ ਪੈੜਾਂ ਛੱਡਦਾ ਹੋਇਆ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।