ਤਲਵੰਡੀ ਸਾਬੋ 16 ਅਕਤੂਬਰ ( ਰਾਜੂ)-ਉਪ ਮੰਡਲ ਦੇ ਪਿੰਡ ਗਾਟਵਾਲੀ ਦੇ ਕੋ-ਆਪ੍ਰੇਟਿਵ ਸਹਿਕਾਰੀ ਸੁਸਾਇਟੀ ਦੇ ਸਾਬਕਾ ਪ੍ਰਧਾਨ ਖੁਸ਼ਕਰਨ ਸਿੰਘ ਸਿੱਧੂ ਦੇ ਮਾਤਾ ਲਵਪ੍ਰੀਤ ਕੌਰ ਦੇ ਅਕਾਲ ਚਲਾਣੇ 'ਤੇ ਜਿੱਥੇ ਵੱਖ ਵੱਖ ਸਖਸ਼ੀਅਤਾਂ ਤੋਂ ਇਲਾਵਾ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਸਪੁੱਤਰ ਅਤੇ ਨੌਜਵਾਨ ਕਾਂਗਰਸੀ ਆਗੂ ਗੁਰਬਾਜ਼ ਸਿੰਘ ਸਿੱਧੂ ਅੱਜ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕਰਨ ਲਈ ਉਨ੍ਹਾਂ ਦੇ ਘਰ ਪੁੱਜੇ | ਉਨ੍ਹਾਂ ਨੇ ਮਾਤਾ ਲਵਪ੍ਰੀਤ ਕੌਰ ਦੇ ਅਕਾਲ ਚਲਾਣੇ ਨੂੰ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਦਿਆਂ ਖੁਸ਼ਕਰਨ ਸਿੰਘ ਅਤੇ ਸਮੁੱਚੇ ਸਿੱਧੂ ਪਰਿਵਾਰ ਨਾਲ ਦੁੱਖ ਵੰਡਾਇਆ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸੁਖਬੀਰ ਸਿੰਘ ਚੱਠਾ, ਹਰਪਾਲ ਸਿੰਘ ਗਿੱਲ ਪੰਚ ਗਾਟਵਾਲੀ, ਧਰਵਿੰਦਰ ਢਿੱਲੋਂ ਗਿਆਨਾ, ਸੇਵਕ ਸਿੰਘ ਤੰਗਰਾਲੀ ਆਦਿ ਵੀ ਮੌਜੂਦ ਸਨ |