ਭਗਤਾ ਭਾਈਕਾ, 16 ਅਕਤੂਬਰ (ਸੁਖਪਾਲ ਸਿੰਘ ਸੋਨੀ)- ਗੁਰਦੁਆਰਾ ਬਾਬਾ ਵਿਸ਼ਵਕਰਮਾ ਕਮੇਟੀ ਭਗਤਾ ਭਾਈ ਵਲੋਂ 2008 ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਆਰੰਭ 22 ਰੋਜ਼ਾ ਪ੍ਰਭਾਤ ਫੇਰੀ ਦਾ ਇਸ ਵਾਰ ਵੀ ਅਥਾਹ ਸ਼ਰਧਾ ਤੇ ਉਤਸ਼ਾਹ ਨਾਲ ਮਿਸਤਰੀ ਨਿਰਮਲ ਸਿੰਘ ਹੀਰੋ ਐਗਰੀ ਵਰਕਸ ਦੇ ਗ੍ਰਹਿ ਤੋਂ ਆਗਾਜ਼ ਹੋਇਆ ਹੈ | ਇਸ ਸਮੇਂ ਵੱਡੀ ਗਿਣਤੀ ਸੰਗਤਾਂ ਵਲੋਂ ਭਾਰੀ ਉਤਸ਼ਾਹ ਹਾਜ਼ਰੀ ਲਗਵਾਈ ਜਾ ਰਹੀ ਹੈ | ਭਾਈ ਸਿਕੰਦਰ ਸਿੰਘ ਖਾਲਸਾ ਨੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ | ਉੱਘੇ ਢਾਡੀ ਬਲਵਿੰਦਰ ਸਿੰਘ ਭਗਤਾ ਨੇ ਆਪਣੀ ਕਵਿਤਾ ਰਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਸੰਬੰਧੀ ਚਾਨਣਾ ਪਾਇਆ | ਪ੍ਰਭਾਤ ਫੇਰੀ ਦੇ ਆਗਾਜ਼ ਮੌਕੇ ਗੁਰਦੁਆਰਾ ਬਾਬਾ ਵਿਸ਼ਵਕਰਮਾ ਕਮੇਟੀ ਭਗਤਾ ਭਾਈ ਵਲੋਂ ਮਿਸਤਰੀ ਨਿਰਮਲ ਸਿੰਘ ਦਾ ਵਿਸ਼ੇਸ਼ ਮਾਨ ਸਨਮਾਨ ਕੀਤਾ ਗਿਆ | ਇਸ ਮੌਕੇ ਮਿ: ਨਿਰਮਲ ਸਿੰਘ ਦੇ ਪਰਿਵਾਰ ਵਲੋਂ ਪ੍ਰਭਾਤ ਫੇਰੀ ਵਿਚ ਰੋਜ਼ਾਨਾ ਸ਼ਾਮਿਲ ਹੋਣ ਵਾਲੀਆਂ ਬੀਬੀਆਂ ਨੂੰ ਸਿਰੋਪਾਉ ਭੇਟ ਕੀਤੇ | ਇਸ ਮੌਕੇ ਬੂਟਾ ਸਿੰਘ ਸਿੱਧੂ ਪ੍ਰਧਾਨ ਨਗਰ ਪੰਚਾਇਤ ਭਗਤਾ, ਦਰਸ਼ਨ ਸਿੰਘ ਭਾਈਕੇ, ਦਵਿੰਦਰ ਸਿੰਘ ਮਠਾੜੂ, ਰਛਪਾਲ ਸਿੰਘ ਨਿੱਕਾ, ਸੁਖਜਿੰਦਰ ਸਿੰਘ ਖਾਨਦਾਨ ਸਾਬਕਾ ਕੌਂਸਲਰ, ਗੁਰਦੀਪ ਸਿੰਘ ਸਟੈਂਡਰਡ ਵਾਲੇ, ਕੁਲਦੀਪ ਸਿੰਘ ਅਕਾਲ ਵਾਲੇ, ਬੂਟਾ ਸਿੰਘ ਚੱਕੀ ਵਾਲੇ, ਜਗਤਾਰ ਸਿੰਘ ਉੱਤਮ ਵਾਲੇ, ਆਤਮਾ ਸਿੰਘ ਮਹਿਲ, ਜਗਤਾਰ ਸਿੰਘ ਉੱਤਮ, ਹਰਵਿੰਦਰ ਸਿੰਘ ਮੂੰਗਲਾ, ਗੁਰਵਿੰਦਰ ਸਿੰਘ ਰਾਮਦਾਸ, ਮੇਜਰ ਸਿੰਘ ਮਿਸਤਰੀ ਆਦਿ ਹਾਜ਼ਰ ਸਨ |