ਸੀਂਗੋ ਮੰਡੀ, 23 ਅਕਤੂਬਰ (ਪਿ੍ੰਸ ਗਰਗ)- ਸਿੱਖਿਆ ਅਤੇ ਖੇਡ ਵਿਭਾਗ ਦੁਆਰਾ ਕਰਵਾਈਆਂ ਜਾ ਰਹੀਆਂ ਪੰਜਾਬ ਪੱਧਰੀ ਖੇਡਾਂ ਵਿਚ ਸਤਿਗੁਰੂ ਪਬਲਿਕ ਸਕੂਲ ਕਲਾਲਵਾਲਾ ਦੀਆਂ ਖਿਡਾਰਨਾਂ ਵਿਚ ਪ੍ਰਦਰਸ਼ਨ ਕੀਤਾ¢ ਇਹ ਆਰਚਰੀ ਖੇਡਾਂ ਦਾ ਆਯੋਜਨ ਸ੍ਰੀ ਮੁਕਤਸਰ ਸਾਹਿਬ ਜ਼ਿਲੇ੍ਹ ਦੇ ਪਿੰਡ ਛੱਤਿਆਣਾ ਵਿਖੇ ਕੀਤਾ ਗਿਆ ਸੀ ਜਿਸ ਵਿਚ ਸਕੂਲ ਦੀਆਂ ਚਾਰ ਵਿਦਿਆਰਥਣ ਨੇ ਭਾਗ ਲਿਆ ਏਕਮ ਕੌਰ, ਤਰਨਵੀਰ ਕੌਰ, ਅਰਸ਼ਦੀਪ ਕੌਰ, ਸਿਮਰਜੀਤ ਕੌਰ ਨੇ ਰਿਕਰਵ ਅਤੇ ਇੰਡੀਅਨ ਰਾੳਾੂਡ ਵਿਚ ਭਾਗ ਲਿਆ¢ ਜਾਣਕਾਰੀ ਦਿੰਦੇ ਹੋਏ ਪਿ੍ੰਸੀਪਲ ਸ੍ਰੀਮਤੀ ਮਧੂ ਬਾਂਸਲ ਨੇ ਦੱਸਿਆ ਕਿ ਆਰਚਰੀ ਖੇਡ ਦੇ ਰਿਕਰਵ ਗਰੁੱਪ ਨੂੰ ਸਕੂਲ ਨੇ ਇਸ ਸਾਲ ਸ਼ਾਮਿਲ ਕੀਤਾ ਹੈ ਅਤੇ ਪਹਿਲੇ ਸਾਲ ਹੀ ਬੱਚੇ ਸਟੇਟ ਮੁਕਾਬਲਿਆਂ ਵਿਚ ਪ੍ਰਦਰਸ਼ਨ ਕਰਕੇ ਆਏ ਹਨ¢ ਅਗਲੇ ਸਾਲਾਂ ਵਿਚ ਹੋ ਰਹੀਆਂ ਫੈਡਰੇਸ਼ਨ ਖੇਡਾਂ ਲਈ ਬੱਚੇ ਆਪਣੀ ਮਿਹਨਤ ਲਗਾਤਾਰ ਕਰਦੇ ਰਹਿਣਗੇ | ਸਕੂਲ ਵਲੋਂ ਕਿਸੇ ਵੀ ਤਰ੍ਹਾਂ ਦੀ ਸਿਖਲਾਈ ਵਿਚ ਕਮੀ ਨਹੀਂ ਛੱਡੀ ਜਾਵੇਗੀ¢ ਜਲਦ ਹੀ ਬਠਿੰਡਾ ਜ਼ਿਲ੍ਹਾ ਦਾ ਝੰਡਾ ਬੁਲੰਦ ਕਰਨਗੇ¢