12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਯੁਵਕ ਮੇਲੇ 'ਚ ਮਾਰੀਆਂ ਮੱਲਾਂ <br/>

ਅਜੀਤ ਡੈਸਕ 05-11-2025
ਤਲਵੰਡੀ ਸਾਬੋ, 4 ਨਵੰਬਰ (ਰਵਜੋਤ ਸਿੰਘ ਰਾਹੀ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਾਨਸਾ ਜ਼ੋਨ ਦੇ ਖੇਤਰੀ ਯੁਵਕ ਮੇਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਮੁਕਾਬਲਿਆਂ 'ਚੋਂ ਪੁਜ਼ੀਸ਼ਨਾਂ ਹਾਸਲ ਕੀਤੀਆਂ ਗਈਆਂ ਹਨ¢ ਕਾਲਜ ਅਧਿਕਾਰੀਆਂ ਦੱਸਿਆ ਕਿ ਐੱਸ.ਡੀ. ਕੰਨਿਆ. ਮਹਾਂਵਿਦਿਆਲਾ ਮਾਨਸਾ ਵਿਖੇ ਕਰਵਾਏ ਗਏ ਯੁਵਕ ਮੇਲੇ ਵਿਚ 43 ਕਾਲਜਾਂ ਨੇ ਭਾਗ ਲਿਆ¢ਜਿਸ ਵਿਚੋਂ ਮਾਤਾ ਸਾਹਿਬ ਕÏਰ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਾਨਸਾ ਜ਼ੋਨ 'ਚੋਂ ਓਵਰਆਲ ਤੀਜਾ ਸਥਾਨ ਹਾਸਲ ਕੀਤਾ¢ ਪ੍ਰਬੰਧਕਾਂ ਦੱਸਿਆ ਕਿ ਵਾਰ ਗਾਇਨ 'ਚੋਂ ਕਾਲਜ ਦੀਆਂ ਵਿਦਿਆਰਥਣਾਂ ਨੇ ਪਹਿਲਾ ਸਥਾਨ ਹਾਸਲ, ਸੰਗੀਤਕ ਕਲਾਵਾਂ ਦੇ ਕਲਾਸੀਕਲ ਵੋਕਲ ਮੁਕਾਬਲੇ 'ਚੋਂ ਦੂਜਾ ਸਥਾਨ, ਗ਼ਜ਼ਲ 'ਚੋਂ ਦੂਜਾ ਸਥਾਨ, ਸ਼ਬਦ ਗਾਇਨ 'ਚੋਂ ਤੀਜਾ ਸਥਾਨ, ਕਲੀ ਗਾਇਨ 'ਚੋਂ ਤੀਜਾ ਸਥਾਨ, ਕਲੇਅ ਮਾਡਲਿੰਗ 'ਚ ਪਹਿਲਾ ਸਥਾਨ, ਕਾਰਟੂਨਿੰਗ 'ਚੋਂ ਦੂਸਰਾ ਸਥਾਨ, ਲੋਕ ਕਲਾਵਾਂ ਦੇ ਰੱਸਾ ਵੱਟਣ ਮੁਕਾਬਲੇ 'ਚ ਦੂਜਾ ਸਥਾਨ, ਖਰੋਸ਼ੀਆ ਬੁਣਨ 'ਚ ਦੂਜਾ ਸਥਾਨ, ਪੱਖੀ ਬਣਾਉਣਾ, ਬਾਗ ਦੀ ਕਢਾਈ ਤੇ ਖਿੱਦੋ ਬਣਾਉਣਾ 'ਚ ਤੀਜਾ ਸਥਾਨ ਹਾਸਲ ਕੀਤਾ¢ ਸਭਿਆਚਾਰਕ ਕੁਇਜ਼, ਸਕਿੱਟ, ਰਵਾਇਤੀ ਲੋਕ ਗੀਤ, ਕਾਵਿ ਉਚਾਰਣ ਅਤੇ ਰੰਗੋਲੀ ਵਿਚੋਂ ਕ੍ਰਮਵਾਰ ਤੀਜਾ ਸਥਾਨ ਹਾਸਲ ਕੀਤਾ¢ ਕਾਲਜ ਪਿ੍ੰਸੀਪਲ ਨੇ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀ ਨਿਸ਼ਚੇ ਹੀ ਭਵਿੱਖ ਵਿਚ ਵੱਡੀਆਂ ਮੱਲ੍ਹਾਂ ਮਾਰਨ ਦੇ ਸਮਰੱਥ ਹੋਣਗੇ¢

ਪਿਛਲੀ ਖ਼ਬਰ ਸੀਂਗੋ ਮੰਡੀ ਦੇ ਕਈ ਪਿੰਡਾਂ ਵਿਚ ਮੀਂਹ ਹਨੇਰੀ ਨਾਲ ਆਏ ਗੜਿਆਂ ਨੇ ਦਾਣਾ ਮੰਡੀ ਤੇ ਖੇਤਾਂ ਵਿਚ ਕੀਤਾ ਫ਼ਸਲ ਦਾ ਨੁਕਸਾਨ... ਅਗਲੀ ਖ਼ਬਰ ਦਸਮੇਸ਼ ਸਕੂਲ ਨਥਾਣਾ ਵਿਖੇ ਪਹਿਲੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।