12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਨੈਣਾ ਦੇਵੀ ਦਰਬਾਰ ਲਈ ਲੰਗਰ ਦੇ ਟਰੱਕ ਨੂੰ ਵਿਧਾਇਕ ਬਲਕਾਰ ਸਿੱਧੂ ਨੇ ਝੰਡੀ ਦੇ ਕੇ ਕੀਤਾ ਰਵਾਨਾ

ਰਾਮਪੁਰਾ ਫੂਲ, 11 ਅਗਸਤ (ਹੇਮੰਤ ਕੁਮਾਰ ਸ਼ਰਮਾ): ਜੈ ਸ਼ਕਤੀ ਭੰਡਾਰਾ ਸੁਸਾਇਟੀ ਰਾਮਪੁਰਾ ਫੂਲ ਵਲੋਂ ਮਾਤਾ ਸ਼੍ਰੀ ਨੈਣਾ ਦੇਵੀ ਜੀ ਦੇ ਪਾਵਨ ਦਰਬਾਰ ਵਿਖੇ 40ਵਾਂ ਵਿਸ਼ਾਲ ਭੰਡਾਰਾ 13 ਤੋਂ 21 ਅਗਸਤ ਤੱਕ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਲੰਗਰ ਸਮੱਗਰੀ ਨਾਲ ਭਰੇ ਟਰੱਕ ਨੂੰ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਝੰਡੀ ਦੇ ਕੇ ਸ਼੍ਰੀ ਨੈਣਾ ਦੇਵੀ ਦਰਬਾਰ ਲਈ ਰਵਾਨਾ ਕੀਤਾ।

ਰਾਮਪੁਰਾ ਫੂਲ ਵਿਖੇ ਨੈਣਾ ਦੇਵੀ ਦਰਬਾਰ ਲਈ ਲੰਗਰ ਦੇ ਟਰੱਕ ਨੂੰ ਰਵਾਨਾ ਕੀਤੇ ਜਾਣ ਦੀ ਤਸਵੀਰ। ਤਸਵੀਰ : ਹੇਮੰਤ ਸ਼ਰਮਾ 12-08-2026
ਰਾਮਪੁਰਾ ਫੂਲ, 11 ਅਗਸਤ (ਹੇਮੰਤ ਕੁਮਾਰ ਸ਼ਰਮਾ): ਜੈ ਸ਼ਕਤੀ ਭੰਡਾਰਾ ਸੁਸਾਇਟੀ ਰਾਮਪੁਰਾ ਫੂਲ ਵਲੋਂ ਮਾਤਾ ਸ਼੍ਰੀ ਨੈਣਾ ਦੇਵੀ ਜੀ ਦੇ ਪਾਵਨ ਦਰਬਾਰ ਵਿਖੇ 40ਵਾਂ ਵਿਸ਼ਾਲ ਭੰਡਾਰਾ 13 ਤੋਂ 21 ਅਗਸਤ ਤੱਕ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਲੰਗਰ ਸਮੱਗਰੀ ਨਾਲ ਭਰੇ ਟਰੱਕ ਨੂੰ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਝੰਡੀ ਦੇ ਕੇ ਸ਼੍ਰੀ ਨੈਣਾ ਦੇਵੀ ਦਰਬਾਰ ਲਈ ਰਵਾਨਾ ਕੀਤਾ। ਇਸ ਮੌਕੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਸਮੂਹ ਹਲਕਾ ਵਾਸੀਆਂ ਨੂੰ 40ਵੇਂ ਵਿਸ਼ਾਲ ਭੰਡਾਰੇ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਇਸ ਪਵਿੱਤਰ ਕਾਰਜ ਦਾ ਹਿੱਸਾ ਬਣ ਕੇ ਉਨ੍ਹਾਂ ਨੂੰ ਬੇਹੱਦ ਖ਼ੁਸ਼ੀ ਮਹਿਸੂਸ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਆਪਣੇ ਹਲਕੇ ਦੇ ਲੋਕਾਂ ਨਾਲ ਪਿਆਰ ਕਰਦੇ ਹਨ ਅਤੇ ਜਦੋਂ ਵੀ ਹਲਕੇ ਦੇ ਲੋਕ ਕਿਸੇ ਸਮਾਜਿਕ ਜਾਂ ਧਾਰਮਿਕ ਕਾਰਜ ਲਈ ਉਨ੍ਹਾਂ ਨੂੰ ਬੁਲਾਉਂਦੇ ਹਨ ਤਾਂ ਉਨ੍ਹਾਂ ਨੂੰ ਮਾਣ ਮਹਿਸੂਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮਾਤਾ ਸ਼੍ਰੀ ਨੈਣਾ ਦੇਵੀ ਜੀ ਦੇ ਦਰਬਾਰ ਲਈ ਲੰਗਰ ਸੇਵਾ ਕਰਨਾ ਵੱਡੇ ਭਾਗਾਂ ਦੀ ਗੱਲ ਹੈ। ਵਿਧਾਇਕ ਨੇ ਜੈ ਸ਼ਕਤੀ ਭੰਡਾਰਾ ਸੁਸਾਇਟੀ ਦੇ ਅਹੁਦੇਦਾਰਾਂ ਅਤੇ ਸੇਵਾਦਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਧਾਰਮਿਕ ਤੇ ਸਮਾਜ ਸੇਵੀ ਕਾਰਜ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹਨ।
ਪਿਛਲੀ ਖ਼ਬਰ ਸ਼ਿਵਾਲਿਕ ਹਿੱਲਜ਼ ਪਬਲਿਕ ਸਕੂਲ ’ਚ ਤੀਆਂ ਦੇ ਤਿਉਹਾਰ ਦੀਆਂ ਰੌਣਕਾਂ ਨੇ ਬੰਨ੍ਹਿਆ ਰੰਗ ਅਗਲੀ ਖ਼ਬਰ ਭਾਜਪਾ ਹੁਣ ਕੇਵਲ ਸ਼ਹਿਰਾਂ ਦੀ ਪਾਰਟੀ ਨਹੀਂ, ਬਲਕਿ ਪਿੰਡਾਂ ਦੀ ਪਾਰਟੀ ਵੀ ਬਣ ਗਈ ਹੈ -ਦਿਆਲ ਸੋਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।