12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਹਰਿਦੁਆਰ ਤੋਂ ਗੰਗਾਜਲ ਲੈ ਕੇ ਪਰਤੇ ਕਾਂਵੜੀਆਂ ਦਾ ਸ਼ਰਧਾ ਅਤੇ ਉਤਸ਼ਾਹ ਨਾਲ ਸਵਾਗਤ

ਭੁੱਚੋ ਮੰਡੀ, 11 ਅਗਸਤ (ਬਿੱਕਰ ਸਿੰਘ ਸਿੱਧੂ)-ਸਾਉਣ ਦੀ ਸ਼ਿਵਰਾਤਰੀ ਦੇ ਪਵਿੱਤਰ ਮੌਕੇ ’ਤੇ ਭਗਵਾਨ ਸ਼ਿਵ ਦੇ ਇਸ਼ਨਾਨ ਕਰਵਾਉਣ ਲਈ ਹਰਿਦੁਆਰ ਤੋਂ ਪਵਿੱਤਰ ਗੰਗਾਜਲ ਲੈ ਕੇ ਪਰਤੇ ਸ਼੍ਰੀ ਸ਼ਿਵ ਗੰਗਾ ਕਾਂਵੜ ਸੰਘ ਭੁੱਚੋ ਮੰਡੀ ਦੇ ਕਾਂਵੜੀਆਂ ਦਾ ਮੰਡੀ ਵਾਸੀਆਂ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਸ਼੍ਰੀ ਸ਼ਿਵ ਗੰਗਾ ਕਾਂਵੜ ਸੰਘ ਵਲੋਂ ਸੁੰਦਰ ਧਾਰਮਿਕ ਝਾਕੀਆਂ ਨਾਲ ਸਜੀ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿਚ ਵੱਡੀ ਗਿਣਤੀ ਵਿਚ ਸ਼ਿਵ ਭਗਤਾਂ ਨੇ ਹਿੱਸਾ ਲਿਆ।

ਭੁੱਚੋ ਮੰਡੀ ਵਿਖੇ ਸਾਉਣ ਦੀ ਸ਼ਿਵਰਾਤਰੀ ਦੇ ਪਵਿੱਤਰ ਮੌਕੇ ’ਤੇ ਸ਼ੋਭਾ ਯਾਤਰਾ ਕੱਢਦੇ ਹੋਏ ਸ਼ਰਧਾਲੂ। ਤਸਵੀਰ: ਬਿੱਕਰ ਸਿੰਘ ਸਿੱਧੂ 12-08-2026
ਭੁੱਚੋ ਮੰਡੀ, 11 ਅਗਸਤ (ਬਿੱਕਰ ਸਿੰਘ ਸਿੱਧੂ)-ਸਾਉਣ ਦੀ ਸ਼ਿਵਰਾਤਰੀ ਦੇ ਪਵਿੱਤਰ ਮੌਕੇ ’ਤੇ ਭਗਵਾਨ ਸ਼ਿਵ ਦੇ ਇਸ਼ਨਾਨ ਕਰਵਾਉਣ ਲਈ ਹਰਿਦੁਆਰ ਤੋਂ ਪਵਿੱਤਰ ਗੰਗਾਜਲ ਲੈ ਕੇ ਪਰਤੇ ਸ਼੍ਰੀ ਸ਼ਿਵ ਗੰਗਾ ਕਾਂਵੜ ਸੰਘ ਭੁੱਚੋ ਮੰਡੀ ਦੇ ਕਾਂਵੜੀਆਂ ਦਾ ਮੰਡੀ ਵਾਸੀਆਂ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਸ਼੍ਰੀ ਸ਼ਿਵ ਗੰਗਾ ਕਾਂਵੜ ਸੰਘ ਵਲੋਂ ਸੁੰਦਰ ਧਾਰਮਿਕ ਝਾਕੀਆਂ ਨਾਲ ਸਜੀ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿਚ ਵੱਡੀ ਗਿਣਤੀ ਵਿਚ ਸ਼ਿਵ ਭਗਤਾਂ ਨੇ ਹਿੱਸਾ ਲਿਆ। ਵੱਖ-ਵੱਖ ਥਾਵਾਂ ’ਤੇ ਸ਼ਰਧਾਲੂਆਂ ਨੇ ਕਾਂਵੜੀਆਂ ’ਤੇ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਭਗਵਾਨ ਸ਼ਿਵ ਦੇ ਜੈਕਾਰੇ ਲਗਾ ਕੇ ਉਨ੍ਹਾਂ ਦਾ ਉਤਸ਼ਾਹ ਵਧਾਇਆ। ਹਰਿਦੁਆਰ ਤੋਂ ਲਿਆਂਦੇ ਗਏ ਪਵਿੱਤਰ ਗੰਗਾਜਲ ਨਾਲ ਕਾਂਵੜੀਆਂ ਨੇ ਕਾਲੀ ਮਾਤਾ ਮੰਦਰ ਵਿਚ ਸਥਾਪਿਤ ਸ਼ਿਵਲਿੰਗ ’ਤੇ ਵਿਧੀ-ਵਿਧਾਨ ਨਾਲ ਇਸ਼ਨਾਨ ਕਰਵਾਇਆ। ਇਸ ਦੌਰਾਨ ਸ਼ਰਧਾਲੂਆਂ ਨੇ ਭਗਵਾਨ ਸ਼ਿਵ ਦੀ ਪੂਜਾ ਕਰਕੇ ਇਲਾਕੇ ਦੀ ਸੁੱਖ-ਸ਼ਾਂਤੀ, ਸਮਰਿੱਧੀ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ।
ਪਿਛਲੀ ਖ਼ਬਰ ਬਠਿੰਡਾ ਦਿਹਾਤੀ ਤੋਂ ਸ਼ਾਨਦਾਰ ਜਿੱਤ ਹਾਸਲ ਕਰਕੇ ਸੀਟ ਭਗਵੰਤ ਮਾਨ ਦੀ ਝੋਲੀ ਪਾਵਾਂਗੇ-ਗੋਪਾਲ ਸਿੰਘ ਕੋਟਫੱਤਾ ਅਗਲੀ ਖ਼ਬਰ ਕਾਂਗਰਸ ਐੱਸ.ਸੀ. ਵਿੰਗ ਮਨਦੀਪ ਸਿੰਘ ਮੀਤ ਪ੍ਰਧਾਨ ਅਤੇ ਸੰਦੀਪ ਸਿੰਘ ਜਨਰਲ ਸਕੱਤਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।