16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਮਾਨਸਾ ਜ਼ਿਲ੍ਹੇ 'ਚ ਡੇਂਗੂ ਤੇ ਚਿਕਨਗੁਨੀਆ ਦਾ ਪ੍ਰਕੋਪ ਜਾਰੀ <br/>

ਅਜੀਤ ਡੈਸਕ 07-11-2025

ਮਾਨਸਾ, 6 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਮਾਨਸਾ ਜ਼ਿਲ੍ਹੇ 'ਚ ਡੇਂਗੂ ਤੇ ਚਿਕਨਗੁਣੀਆ ਦਾ ਪ੍ਰਕੋਪ ਜਾਰੀ ਹੈ | ਸਰਕਾਰੀ ਪੱਧਰ 'ਤੇ ਮਰੀਜ਼ਾਂ ਦਾ ਅੰਕੜਾ ਕੁਝ ਹੋਰ ਹੈ ਜਦਕਿ ਨਿੱਜੀ ਹਸਪਤਾਲਾਂ 'ਚ ਦਾਖਲ ਮਰੀਜ਼ਾਂ ਦੀ ਗਿਣਤੀ ਕਿਤੇ ਵਧੇਰੇ ਹੈ | ਇਸ ਤੋਂ ਇਲਾਵਾ ਬਹੁਤੇ ਪੀੜਤ ਵਿਅਕਤੀ ਦਵਾਈ ਬੂਟੀ ਲੈ ਕੇ ਘਰਾਂ 'ਚ ਹੀ ਪਏ ਹਨ | ਕਸਬਾ ਭੀਖੀ, ਬੁਢਲਾਡਾ, ਬਰੇਟਾ ਆਦਿ ਦੇ ਨਾਲ ਹੀ ਪਿੰਡਾਂ 'ਚ ਵੀ ਇਸ ਵਾਇਰਲ ਬੁਖ਼ਾਰ ਨੇ ਲੋਕਾਂ ਨੂੰ ਘੇਰਿਆ ਹੋਇਆ ਹੈ | ਕਾਬਲੇ ਗ਼ੌਰ ਰਹੇ ਕਿ ਪਿਛਲੇ ਦਿਨਾਂ ਦੌਰਾਨ ਮਾਨਸਾ ਸ਼ਹਿਰ 'ਚ ਚਿਕਨਗੁਨੀਆ ਨਾਲ 2 ਮੌਤਾਂ ਵੀ ਹੋ ਚੁੱਕੀਆਂ ਹਨ | ਜਾਣਕਾਰੀ ਅਨੁਸਾਰ ਸਿਹਤ ਵਿਭਾਗ ਵਲੋਂ 5 ਨਵੰਬਰ ਤੱਕ 2076 ਸ਼ੱਕੀ ਡੇਂਗੂ ਮਰੀਜ਼ਾਂ ਦੇ ਨਮੂਨੇ ਲਏ ਗਏ ਸਨ, ਜਿਸ ਵਿਚੋਂ 76 ਪਾਜੀਟਿਵ ਆਏ ਹਨ | ਇਸੇ ਤਰ੍ਹਾਂ ਜ਼ਿਲ੍ਹੇ 'ਚ ਚਿਕਨਗੁਨੀਆ ਦੇ 380 ਸੈਂਪਲ ਲਏ ਗਏ ਸਨ, 'ਚੋਂ 48 ਵਿਅਕਤੀ ਪੀੜਤ ਪਾਏ ਗਏ | ਜ਼ਿਕਰਯੋਗ ਹੈ ਕਿ ਸ਼ਹਿਰ ਵਾਸੀ ਪਿਛਲੇ ਸਾਲ ਤੋਂ ਸੀਵਰੇਜ ਦੇ ਗੰਦੇ ਪਾਣੀ ਨਾਲ ਜੂਝ ਰਹੇ ਹਨ ਅਤੇ ਕੋਈ ਵੀ ਗਲੀ-ਮੁਹੱਲਾ ਅਜਿਹਾ ਨਹੀਂ ਜਿੱਥੇ ਗੰਦਾ ਪਾਣੀ ਨਾ ਹੋਵੇ | ਕਾਫ਼ੀ ਥਾਵਾਂ 'ਤੇ ਗੰਦਗੀ ਦੇ ਢੇਰ ਵੀ ਪਏ ਹਨ | ਹਰ ਪਾਸੇ ਮੱਛਰਾਂ ਦੀ ਭਰਮਾਰ ਹੈ | ਹਰ ਦੂਜੇ, ਤੀਜੇ ਘਰ 'ਚ ਵਾਇਰਲ ਬੁਖ਼ਾਰ ਨਾਲ ਪੀੜਤ ਪਿਆ ਹੈ | ਨਿੱਜੀ ਹਸਪਤਾਲਾਂ ਦੇ ਡਾਕਟਰਾਂ ਨੇ ਸੰਪਰਕ ਕਰਨ 'ਤੇ ਮੰਨਿਆ ਕਿ ਮੌਸਮੀ ਬਿਮਾਰੀਆਂ ਦਾ ਬੋਲਬਾਲਾ ਹੈ ਅਤੇ ਡੇਂਗੂ ਤੇ ਚਿਕਨਗੁਨੀਆ ਦੇ ਮਰੀਜ਼ ਜ਼ਿਆਦਾ ਆ ਰਹੇ ਹਨ | ਜਿਹੜੇ ਵਿਅਕਤੀ ਚਿਕਨਗੁਨੀਆ ਦੀ ਜਕੜ 'ਚ ਆਏ ਹਨ, ਨਾਲ ਸੰਪਰਕ ਕਰਨ 'ਤੇ ਦੱਸਿਆ ਕਿ 15-20 ਦਿਨ ਬੀਤਣ ਦੇ ਬਾਵਜੂਦ ਵੀ ਪੂਰੇ ਸਰੀਰ 'ਚ ਦਰਦ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਤੁਰਨਾ ਵੀ ਔਖਾ ਹੋਇਆ ਪਿਆ ਹੈ | ਲੋਕਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਵਾਇਰਲ ਬੁਖ਼ਾਰ ਦੇ ਮੱਦੇਨਜ਼ਰ ਸਖ਼ਤ ਕਦਮ ਚੁੱਕੇ ਜਾਣ ਅਤੇ ਪਿੰਡਾਂ ਸ਼ਹਿਰਾਂ 'ਚ ਮੱਛਰ ਮਾਰ ਦਵਾਈ ਦਾ ਵੱਡੇ ਪੱਧਰ 'ਤੇ ਛਿੜਕਾਅ ਕਰਵਾਇਆ ਜਾਵੇ |

ਪਿਛਲੀ ਖ਼ਬਰ ਕੋਮਾਂ ਵਿਚ ਪਏ ਨਾਮਾਲੂਮ ਵਿਅਕਤੀ ਦੀ ਹੋਈ ਮੌਤ <br/> ਅਗਲੀ ਖ਼ਬਰ ਮਾਮਲਾ ਪਰਾਲੀ ਸਾੜਨ ਦਾ-ਜਥੇਬੰਦੀਆਂ ਵਲੋਂ ਜੋਗਾ ਥਾਣੇ ਦਾ ਘਿਰਾਓ ਕਰਨ ਉਪਰੰਤ ਗਿ੍ਫ਼ਤਾਰ ਕਿਸਾਨ ਰਿਹਾਅ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।