04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਅੰਤਰਰਾਸ਼ਟਰੀ ਪੁਰਸ਼ ਦਿਵਸ 'ਤੇ ਪਾਰਕ ਹਸਪਤਾਲ ਵਿਖੇ ਸਿਹਤ ਜਾਂਚ ਕੈਂਪ <br/>

ਅਜੀਤ ਡੈਸਕ 22-11-2025
ਬਠਿੰਡਾ, 21 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅੰਤਰਰਾਸ਼ਟਰੀ ਪੁਰਸ਼ ਦਿਵਸ ਦੇ ਮੌਕੇ 'ਤੇ ਪਾਰਕ ਹਸਪਤਾਲ ਵਿਖੇ ਲਗਾਏ ਮੁਫ਼ਤ ਤੰਦਰੁਸਤੀ ਸਿਹਤ ਕੈਂਪ ਵਿਚ 250 ਵਿਅਕਤੀਆਂ ਦੀ ਜਾਂਚ ਕੀਤੀ ਗਈ | ਇਹ ਕੈਂਪ ਸੇਵ ਇੰਡੀਅਨ ਫੈਮਿਲੀ, ਚੰਡੀਗੜ੍ਹ ਚੈਪਟਰ ਦੇ ਸਹਿਯੋਗ ਨਾਲ ਲਗਾਇਆ ਗਿਆ | ਕੈਂਪ ਤੋਂ ਇਲਾਵਾ ਮਰਦਾਂ ਦੀ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਤੰਦਰੁਸਤੀ ਬਾਰੇ ਜਾਗਰੂਕਤਾ ਸੈਸ਼ਨ ਦਾ ਆਯੋਜਨ ਕੀਤਾ ਗਿਆ | ਕੈਂਪ ਦੌਰਾਨ ਈਸੀਜੀ ਹਾਰਟ ਸਕਰੀਨਿੰਗ, ਬਲੱਡ ਟੈੱਸਟ, ਬਲੱਡ ਸ਼ੂਗਰ, ਬੀਪੀ ਚੈੱਕ, ਜਨਰਲ ਅੱਖਾਂ ਦੀ ਜਾਂਚ, 50 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਹੱਡੀਆਂ ਦੀ ਘਣਤਾ ਦੀ ਜਾਂਚ ਅਤੇ ਪਾਰਕ ਗ੍ਰੀਸੀਅਨ ਮਾਹਿਰ ਨਾਲ ਮੁਫ਼ਤ ਸਲਾਹ ਮਸ਼ਵਰਾ ਕੀਤਾ ਗਿਆ | ਪਾਰਕ ਦੇ ਡਾਕਟਰਾਂ ਨੇ ਪ੍ਰੋਸਟੇਟ ਕੈਂਸਰ ਜਾਗਰੂਕਤਾ, ਮਾਨਸਿਕ ਸਿਹਤ ਅਤੇ ਤਣਾਅ ਪ੍ਰਬੰਧਨ ਅਤੇ ਜੀਵਨ ਸ਼ੈਲੀ ਅਤੇ ਕੰਮ ਦੇ ਦਬਾਅ ਕਾਰਨ ਮਰਦਾਂ ਵਿਚ ਦਿਲ ਦੇ ਦੌਰੇ ਦੇ ਵਧਦੇ ਜੋਖ਼ਮ ਵਰਗੇ ਵਿਸ਼ੇਸ਼ ਵਿਸ਼ਿਆਂ ਬਾਰੇ ਗੱਲ ਕੀਤੀ | ਇਸ ਮੌਕੇ ਸੀਈਓ ਪਾਰਕ ਗ੍ਰੀਸੀਅਨ ਹਸਪਤਾਲ ਡਾ. ਰੋਹਿਤ ਜਸਵਾਲ ਨੇ ਕਮਿਊਨਿਟੀ ਨੂੰ ਉੱਨਤ ਡਾਕਟਰੀ ਸਮਰੱਥਾਵਾਂ ਅਤੇ ਵਿਸ਼ਵ ਪੱਧਰੀ ਦੇਖਭਾਲ ਪ੍ਰਦਾਨ ਕਰਨ ਲਈ ਹਸਪਤਾਲ ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ |

ਪਿਛਲੀ ਖ਼ਬਰ ਜੁਝਾਰ ਸਿੰਘ ਕਲੱਬ ਫੂਲ ਦੇ ਮੈਂਬਰ ਸਵਰਾਜ ਸਿੰਘ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਅਗਲੀ ਖ਼ਬਰ ਸ੍ਰੀ ਗੁਰੂ ਹਰਗੋਬਿੰਦ ਸਕੂਲ ਪਿੱਥੋ ਵਿਚ 3ਡੀ ਪਿ੍ੰਟਿੰਗ ਤੇ ਆਰਟੀਫ਼ੀਸ਼ਲ ਇੰਟੈਲੀਜੈਂਸ ਵਰਕਸ਼ਾਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।