18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਨੌਜਵਾਨਾਂ ਨੇ ਸ਼ਮਸ਼ਾਨਘਾਟ ਦੀ ਕੀਤੀ ਸਫ਼ਾਈ

ਅਜੀਤ ਡੈਸਕ 25-11-2025
ਮਹਿਰਾਜ, 24 ਨਵੰਬਰ (ਸੁਖਪਾਲ ਮਹਿਰਾਜ)- ਨੌਜਵਾਨ ਦਰਸ਼ਨ ਸਿੰਘ ਮਹਿਰਾਜ ਦੀ ਅਗਵਾਈ ਵਿਚ ਸ਼ਮਸ਼ਾਨਘਾਟ ਵਿਚ ਸਫ਼ਾਈ ਮੁਹਿੰਮ ਚਲਾਈ ਗਈ, ਜਿਸ ਦÏਰਾਨ ਨੌਜਵਾਨਾਂ ਨੇ ਚੜ੍ਹਦੀ ਕਲਾ ਨਾਲ ਹਿੱਸਾ ਲਿਆਂਦਾ¢ ਸ਼ਮਸ਼ਾਨਘਾਟ ਵਿਚ ਲੱਗੇ ਹੋਏ ਵੱਖ-ਵੱਖ ਪੌਦਿਆਂ ਦੀ ਸੰਭਾਲ ਵੀ ਕੀਤੀ ਗਈ, ਤਾਂ ਜੋ ਇਹ ਸਥਾਨ ਹਰ ਵੇਲੇ ਸਾਫ਼-ਸੁਥਰਾ ਅਤੇ ਹਰਾ-ਭਰਾ ਰਹੇ¢ ਇਸ ਮੌਕੇ ਦਰਸ਼ਨ ਸਿੰਘ ਨੇ ਕਿਹਾ ਕਿ 'ਇਨਸਾਨ ਜਿਊਾਦੇ ਜੀ ਭਟਕਦਾ ਫਿਰਦਾ ਹੈ, ਪਰ ਅਸਲ ਸ਼ਾਂਤੀ ਤਾਂ ਇੱਥੇ ਆ ਕੇ ਹੀ ਸਮਝ ਆਉਂਦੀ ਹੈ¢ ਇਹ ਥਾਂ ਸਾਨੂੰ ਜੀਵਨ ਦੀ ਕਦਰ ਸਿਖਾਉਂਦੀ ਹੈ¢' ਸੇਵਾ ਦÏਰਾਨ ਨÏਜਵਾਨਾਂ ਵਲੋਂ ਇਕ ਸ਼ੈੱਡ ਦੀ ਚਾਦਰ ਵੀ ਬਦਲੀ ਗਈ, ਜਿਸ ਨਾਲ ਆਉਣ ਵਾਲੇ ਪਰਿਵਾਰਾਂ ਨੂੰ ਸੁਵਿਧਾ ਮਿਲੇਗੀ¢ ਨੌਜਵਾਨਾਂ ਨੇ ਅਪੀਲ ਕੀਤੀ ਕਿ ਹਰ ਪਿੰਡ ਵਾਸੀ ਆਪਣਾ ਯੋਗਦਾਨ ਪਾ ਕੇ ਸ਼ਮਸ਼ਾਨਘਾਟ ਨੂੰ ਸਾਫ਼-ਸੁਥਰਾ ਤੇ ਪਵਿੱਤਰ ਰੱਖਣ ਵਿੱਚ ਸਹਿਯੋਗ ਦੇਵੇ¢ ਇਸ ਮੌਕੇ ਬਿੰਦਰ ਸ਼ਰਮਾ, ਸਾਬਕਾ ਫ਼Ïਜੀ ਕੌਰ ਸਿੰਘ, ਜਸਵੀਰ ਸਿੰਘ, ਹਰਪ੍ਰੀਤ ਸਿੰਘ, ਸੁਰਜੀਤ ਸਿੰਘ, ਭਾਨਾ ਸਿੰਘ, ਸੀਤਾ ਸਿੰਘ, ਰੂਪ ਸਿੰਘ, ਹਰਬੰਸ ਸਿੰਘ ਨਿਉਣ ਵਾਲੇ ਆਦਿ ਹਾਜ਼ਰ ਸਨ¢
ਪਿਛਲੀ ਖ਼ਬਰ ਆਦਰਸ਼ ਸਕੂਲ ਚਾਉਕੇ ਵਿਖੇ ਸ਼ਹੀਦੀ ਦਿਹਾੜਾ ਮਨਾਇਆ ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ 'ਤੇ ਸ਼ਰਧਾ ਦੇ ਫੁੱਲ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।