18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਕਦੇ ਟੁੱਟਿਆ ਹੀ ਨਹੀਂ ਅਕਾਲੀ ਭਾਜਪਾ ਦਾ ਗੱਠਜੋੜ, ਅਲੱਗ ਅਲੱਗ ਚੱਲਣਾ ਸਿਰਫ਼ ਦਿਖਾਵਾ-ਚਰਨਜੀਤ ਸਿੰਘ ਚੰਨੀ

ਤਲਵੰਡੀ ਸਾਬੋ, 17 ਨਵੰਬਰ (ਰਣਜੀਤ ਸਿੰਘ ਰਾਜੂ/ਰਵਜੋਤ ਸਿੰਘ ਰਾਹੀ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਜਪਾ ਵਿਚਕਾਰ ਗਠਜੋੜ ਦੀਆਂ ਚਰਚਾਵਾਂ ਦਰਮਿਆਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਪੱਤਰਕਾਰ ਵਾਰਤਾ ਦੌਰਾਨ ਕਿਹਾ ਕਿ ਇਹ ਗਠਜੋੜ ਕਦੇ ਟੁੱਟਿਆ ਹੀ ਨਹੀਂ ਸੀ। ਉਨ੍ਹਾਂ ਦਾਅਵਾ ਕੀਤਾ ਕਿ ਕਾਲੇ ਖੇਤੀ ਕਾਨੂੰਨਾਂ ਨੂੰ ਪਾਸ ਕਰਨ ਸਮੇਂ ਅਕਾਲੀ ਦਲ ਨੇ ਸਹਿਮਤੀ ਪ੍ਰਗਟਾਈ ਸੀ ਪਰ ਬਾਅਦ ਚ ਕਿਸਾਨਾਂ ਦੇ ਵਿਰੋਧ ਦੇ ਚਲਦਿਆਂ ਦੋਵਾਂ ਧਿਰਾਂ ਨੇ ਅਲੱਗ ਅਲੱਗ ਚੱਲਕੇ ਸਿਰਫ ਲੋਕ ਦਿਖਾਵਾ ਕੀਤਾ ਹੈ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਚਰਨਜੀਤ ਸਿੰਘ ਚੰਨੀ। ਤਸਵੀਰ: ਰਾਜੂ 18-11-2026
ਤਲਵੰਡੀ ਸਾਬੋ, 17 ਨਵੰਬਰ (ਰਣਜੀਤ ਸਿੰਘ ਰਾਜੂ/ਰਵਜੋਤ ਸਿੰਘ ਰਾਹੀ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਜਪਾ ਵਿਚਕਾਰ ਗਠਜੋੜ ਦੀਆਂ ਚਰਚਾਵਾਂ ਦਰਮਿਆਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਪੱਤਰਕਾਰ ਵਾਰਤਾ ਦੌਰਾਨ ਕਿਹਾ ਕਿ ਇਹ ਗਠਜੋੜ ਕਦੇ ਟੁੱਟਿਆ ਹੀ ਨਹੀਂ ਸੀ। ਉਨ੍ਹਾਂ ਦਾਅਵਾ ਕੀਤਾ ਕਿ ਕਾਲੇ ਖੇਤੀ ਕਾਨੂੰਨਾਂ ਨੂੰ ਪਾਸ ਕਰਨ ਸਮੇਂ ਅਕਾਲੀ ਦਲ ਨੇ ਸਹਿਮਤੀ ਪ੍ਰਗਟਾਈ ਸੀ ਪਰ ਬਾਅਦ ਚ ਕਿਸਾਨਾਂ ਦੇ ਵਿਰੋਧ ਦੇ ਚਲਦਿਆਂ ਦੋਵਾਂ ਧਿਰਾਂ ਨੇ ਅਲੱਗ ਅਲੱਗ ਚੱਲਕੇ ਸਿਰਫ ਲੋਕ ਦਿਖਾਵਾ ਕੀਤਾ ਹੈ। ਅੱਜ ਤਖਤ ਸ੍ਰੀ ਦਮਦਮਾ ਸਾਹਿਬ ਮੱਥਾ ਟੇਕਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੁੱਖ ਮੰਤਰੀ ਚੰਨੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਚ ਵਾਪਸੀ ਦੀ ਸੰਭਾਵਨਾ ਤੋਂ ਇਨਕਾਰ ਕੀਤਾ।ਉਨਾਂ ਕਿਹਾ ਕਿ ਭਾਂਵੇ ਉਹ ਸਾਡੇ ਪੁਰਾਣੇ ਸਾਥੀ ਤੇ ਸਤਿਕਾਰਯੋਗ ਹਨ ਪਰ ਉਨ੍ਹਾਂ ਉਪਰ ਈ. ਡੀ. ਦੇ ਕਈ ਕੇਸ ਹਨ ਜਿਸਦੇ ਚਲਦਿਆਂ ਉਹ ਕਾਂਗਰਸ ਚ ਵਾਪਸੀ ਨਹੀ ਕਰ ਸਕਦੇ। ਇਕ ਸਵਾਲ ਦੇ ਜਵਾਬ ਚ ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਹਰਾ ਪੈੱਨ ਕਦੇ ਵੀ ਪੰਜਾਬ ਦੀ ਭਲਾਈ ਲਈ ਇਸਤੇਮਾਲ ਨਹੀਂ ਹੋਇਅ। ਪੰਜਾਬ ’ਚ ਰੋਜ਼ਾਨਾ ਕਤਲ ਹੋ ਰਹੇ ਨੇ, ਇਕ ਦਿਨ ਪਹਿਲਾਂ ਪੁਲਿਸ ਮੁਲਾਜ਼ਮ ਕਤਲ ਕਰ ਦਿੱਤਾ ਗਿਐ, ਅਮਨ ਕਾਨੂੰਨ ਬਦਤਰ ਹੋ ਚੁੱਕੇ ਤੇ ਨਸ਼ੇ ਕਾਰਣ ਰੋਜ਼ ਨੌਜਵਾਨ ਮਰ ਚੁੱਕੇ ਹਨ ਪਰ ਸਰਕਾਰ ਦੀ ਭੂਮਿਕਾ ਨਜ਼ਰ ਨਹੀ ਆ ਰਹੀ। ਉਨ੍ਹਾਂ ਦੋਸ਼ ਲਾਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਅਰਵਿੰਦ ਕੇਜਰੀਵਾਲ ਦੇ ਹਵਾਲੇ ਕਰ ਦਿੱਤਾ ਹੈ ਜਦੋਂਕਿ ਲੋਕਾਂ ਨੇ ਵੋਟਾਂ ਭਗਵੰਤ ਮਾਨ ਨੂੰ ਪਾਈਆਂ ਸਨ ਨਾ ਕਿ ਅਰਵਿੰਦ ਕੇਜਰੀਵਾਲ ਨੂੰ।ਉਨਾਂ ਕਿਹਾ ਕਿ ‘ਆਪ’ ਸਰਕਾਰ ਚ ਸੂਬੇ ਦਾ ਸ਼ੋਸਣ ਹੋ ਰਿਹੈ ਕਿਉਂਕਿ ਦੋਵਾਂ ਆਗੂਆਂ ਨੇ ਮਿਲਕੇ ਪੰਜਾਬ ਚ ਨਸ਼ੇ ਦਾ ਪਾਸਾਰ ਅਤੇ ਗੈਂਗਸਟਰਵਾਦ ਦੇ ਵਾਧੇ ਦਾ ਰਾਸਤਾ ਬਣਾਇਆ ਹੈ। ਚੰਨੀ ਨੇ ਇਹ ਵੀ ਕਿਹਾ ਕਿ ਕਾਂਗਰਸ ਉਮੀਦਵਾਰਾਂ ਦਾ ਜਲਦ ਐਲਾਨ ਕਰ ਦੇਵੇਗੀ। ਜਵਾਨੀ ਸੰਭਾਲ ਸਾਈਕਲ ਯਾਤਰਾ ਬਾਰੇ ਉਨਾਂ ਕਿਹਾ ਕਿ ਇਹ ਕੱਢਣੀ ਜ਼ਰੂਰੀ ਸੀ ਕਿਉਂਕਿ ਨਸ਼ਿਆਂ ਕਾਰਣ ਸੂਬੇ ਦੇ ਨੌਜਵਾਨ ਬਰਬਾਦ ਹੋ ਰਹੇ ਹਨ ਅਤੇ ਉਕਤ ਯਾਤਰਾ ਜਰੀਏ ਨੌਜਵਾਨਾਂ ਨੂੰ ਜਾਗਰੂਕ ਕਰਾਂਗੇ। ਇਸ ਮੌਕੇ ਉਨਾਂ ਨਾਲ ਸੀ. ਕਾਂਗਰਸੀ ਆਗੂ ਸੁਖਦੇਵ ਸਿੰਘ ਚਹਿਲ, ਗੁਰਜੰਟ ਸਿੰਘ ਕੁੱਤੀਵਾਲ, ਗੁਰਾ ਸਿੰਘ ਤੁੰਗ ਵਾਲੀ, ਰੁਪਿੰਦਰ ਕੌਰ ਰੂਬੀ ਤੇ ਜਗਦੇਵ ਸਿੰਘ ਕਮਾਲੂ ਚਾਰੇ ਸਾਬਕਾ ਵਿਧਾਇਕ, ਮਰਹੂਮ ਖੁਸ਼ਬਾਜ ਸਿੰਘ ਜਟਾਣਾ ਦੇ ਪਿਤਾ ਬਲਜਿੰਦਰ ਸਿੰਘ, ਮਨਜੀਤ ਸਿੰਘ ਕੋਟਫੱਤਾ ਤੋਂ ਇਲਾਵਾ ਵੱਡੀ ਗਿਣਤੀ ਕਾਂਗਰਸੀ ਆਗੂ ਮੌਜੂਦ ਸਨ।
ਪਿਛਲੀ ਖ਼ਬਰ ਦਾ ਸ਼ੈਮਰੌਕ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਰਾਜ ਪੱਧਰੀ ਪ੍ਰਾਇਮਰੀ ਖੇਡ ਮੁਕਾਬਲਿਆਂ ਵਿਚ ਜਿੱਤਿਆ ਚਾਂਦੀ ਦਾ ਤਗਮਾ ਅਗਲੀ ਖ਼ਬਰ ਸ੍ਰੀਮਦ ਭਾਗਵਤ ਸ੍ਰੀ ਕ੍ਰਿਸ਼ਨ ਦਾ ਅਸਲੀ ਸਰੂਪ ਹੈ : ਅਸ਼ਵਨੀ ਸ਼ਾਸਤਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।