ਭਗਤਾ ਭਾਈਕਾ, 25 ਨਵੰਬਰ (ਸੁਖਪਾਲ ਸਿੰਘ ਸੋਨੀ)-'ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ, ਭਗਤਾ ਭਾਈਕਾ ਵਿਚ ਵਿਦਿਆਰਥੀਆਂ ਨੂੰਕਿਤਾਬਾਂ ਦੇ ਗਿਆਨ ਦੇ ਨਾਲ-ਨਾਲ ਪ੍ਰੈਕਟੀਕਲ ਤੌਰ ਤੇ ਵੀ ਸਿਖਾਇਆ ਅਤੇ ਸਮਝਾਇਆ ਜਾਂਦਾ ਹੈ | ਇਸ ਮਕਸਦ ਦੇ ਤਹਿਤ ਸੰਸਥਾ ਦੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਗਤਾ ਭਾਈਕਾ ਵਿਖੇ ਉਦਯੋਗਿਕ ਖੇਤਰ 'ਭਾਈਕਾ ਗਰੁੱਪ' ਦਾ ਇਕ ਵਿੱਦਿਅਕ ਟੂਰ ਕੀਤਾ | ਇਸ ਦੌਰਾਨ ਇੰਡਸਟਰੀ 'ਭਾਈਕਾ ਗਰੁੱਪ' ਵਿਖੇ ਵਿਦਿਆਰਥੀਆਂ ਨੇ ਆਲੂ ਬੀਜਣ ਵਾਲੀ ਮਸ਼ੀਨ ਦਾ ਨਿਰੀਖਣ ਕੀਤਾ ਅਤੇ ਉਸ ਦੇ ਕਾਰਜਾਂ ਬਾਰੇ ਜਾਣਕਾਰੀ ਹਾਸਲ ਕੀਤੀ | ਇਸ ਤਰ੍ਹਾਂ ਸਮਾਜਿਕ ਸਿੱਖਿਆ ਦੇ ਅਧਿਆਪਕ ਰਾਮ ਸਿੰਘ ਦੀ ਅਗਵਾਈ ਵਿਚ ਗਏ ਵਿਦਿਆਰਥੀਆਂ ਨੇ ਇੰਡਸਟਰੀ ਵਿਚੋਂ ਮਸ਼ੀਨਾਂ ਤਿਆਰ ਕਰਨ, ਉਸ ਦੇ ਪੁਰਜ਼ਿਆਂ ਅਤੇ ਸੰਦਾਂ ਬਾਰੇ ਜਾਣਕਾਰੀ ਗ੍ਰਹਿਣ ਕੀਤੀ | 'ਉਦਯੋਗਿਕ ਖੇਤਰ' ਦਸਵੀਂ ਕਲਾਸ ਦੇ ਵਿਦਿਆਰਥੀਆਂ ਦੇ ਸਮਾਜਿਕ ਸਿੱਖਿਆ ਵਿਸ਼ੇ ਦਾ ਇਕ ਪਾਠ (ਚੈਪਟਰ) ਹੈ | ਸਕੂਲ ਦੇ ਪਿ੍ੰਸੀਪਲ ਰੂਪ ਲਾਲ ਬਾਂਸਲ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਕਿਤਾਬੀ ਪੜ੍ਹਾਈ ਦੇ ਨਾਲ-ਨਾਲ ਪ੍ਰੈਕਟੀਕਲ ਸਿੱਖਿਆ ਵੀ ਹੋਣੀ ਲਾਜ਼ਮੀ ਹੈ | ਕਈ ਵਾਰ ਵਿਦਿਆਰਥੀਆਂ ਦੀ ਯਾਦ ਸ਼ਕਤੀ ਉਨੀ ਤੇਜ਼ ਨਹੀਂ ਹੁੰਦੀ, ਜਿੰਨੀ ਉਨ੍ਹਾਂ ਦੀ ਨਿਰੀਖਣ ਸ਼ਕਤੀ ਤੇਜ਼ ਹੁੰਦੀ ਹੈ | ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਦੌਰਾ ਵਿਦਿਆਰਥੀਆਂ ਦੇ ਤਜਰਬੇ ਅਤੇ ਜਾਣਕਾਰੀ ਵਿਚ ਅਥਾਹ ਵਾਧਾ ਕਰਦਾ ਹੈ | ਇਸ ਤਰ੍ਹਾਂ ਵਿਦਿਆਰਥੀ ਬਾਹਰੀ ਵਿੱਦਿਆ ਤੋਂ ਵੀ ਮਾਲੋ-ਮਾਲ ਹੋ ਜਾਂਦੇ ਹਨ | ਵਿਦਿਆਰਥੀਆਂ ਨੇ ਆਪਣੀ ਇਸ ਫੇਰੀ ਬਾਰੇ ਦੱਸਦਿਆਂ ਕਿਹਾ ਕਿ ਵਿਦਿਆਰਥੀਆਂ ਲਈ ਅਜਿਹੇ ਪ੍ਰੈਕਟੀਕਲ ਹੋਣੇ ਲਾਜ਼ਮੀ ਹਨ ਤਾਂ ਜੋ ਉਨ੍ਹਾਂ ਦੀ ਸਿੱਖਣ ਦੀ ਰੁਚੀ ਵਧੇਰੇ ਪ੍ਰਫੁੱਲਿਤ ਹੋ ਸਕੇ | ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ 'ਸ਼ੈਰੀ ਢਿੱਲੋਂ' (ਵਾਈਸ ਚੇਅਰਮੈਨ), ਗੁਰਮੀਤ ਸਿੰਘ ਸਰਪੰਚ (ਵਿੱਤ-ਸਕੱਤਰ) ਅਤੇ ਸਾਰੇ ਕੋਆਰਡੀਨੇਟਰਜ਼ ਵੀ ਮੌਜੂਦ ਸਨ |