30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2025

ਆਮ ਆਦਮੀ ਕਲੀਨਿਕ 'ਚ ਹੋਈ ਚੋਰੀ <br/>

ਅਜੀਤ ਡੈਸਕ 26-11-2025
ਬਠਿੰਡਾ, 25 ਨਵੰਬਰ (ਪੱਤਰ ਪ੍ਰੇਰਕ)-ਪਿੰਡ ਨੇਹੀਆਂਵਾਲਾ ਵਿਖੇ ਬਣੇ ਆਮ ਆਦਮੀ ਕਲੀਨਿਕ 'ਚ ਚੋਰਾਂ ਵਲੋਂ ਨਿਸ਼ਾਨਾਂ ਬਣਾਉਂਦੇ ਹੋਏ ਏ.ਸੀ ਇੰਨਡੋਰ ਯੂਨਿਟ, ਪੈਕੇਟ ਸਰਿੰਜਾਂ, ਪਾਣੀ ਵਾਲੀਆਂ ਟੂਟੀਆਂ ਆਦਿ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਥਾਣਾ ਨੇਹੀਆਂ ਵਾਲਾ ਦੇ ਹੌਲਦਾਰ ਰਣਜੀਤ ਸਿੰਘ ਮੁਤਾਬਿਕ ਉਸ ਨੂੰ ਗਗਨਦੀਪ ਸਿੰਘ ਵਾਸੀ ਮਾਲ ਰੋਡ ਗੋਨਿਆਣਾ ਮੰਡੀ ਨੇ ਬਿਆਨ ਦਰਜ ਕਰਵਾਏ ਕਿ 19 ਨਵੰਬਰ 2025 ਨੂੰ ਉਹ ਸ਼ਾਮ ਨੂੰ ਕਲੀਨਿਕ ਬੰਦ ਕਰਕੇ ਚਲੇ ਗਏ, ਜਦੋਂ ਉਹ 20 ਨਵੰਬਰ 2025 ਨੂੰ ਸਵੇਰ 8 ਵਜੇ ਕਲੀਨਿਕ 'ਤੇ ਗਿਆ ਤਾਂ ਮੇਨ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ, ਜਦੋਂ ਉਨ੍ਹਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਕਲੀਨਿਕ ਵਿਚੋਂ 2 ਏ.ਸੀ ਦੇ ਇੰਨਡੋਰ ਯੂਨਿਟ, 2 ਪੈਕੇਟ ਸਰਿੰਜਾਂ, 3 ਟੂਟੀਆਂ ਪਾਣੀ ਵਾਲੀਆਂ ਕੋਈ ਅਣਪਛਾਤਾਂ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ | ਜਿਸ ਦੀ ਕੁੱਲ ਕੀਮਤ 21 ਹਜ਼ਾਰ ਰੁਪਏ ਹੈ | ਪੁਲਿਸ ਨੇ ਗਗਨਦੀਪ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਦੇ ਹੋਏ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ |

ਪਿਛਲੀ ਖ਼ਬਰ ਪੈਰੋਲ 'ਤੇ ਆਇਆ ਕੈਦੀ ਜੇਲ੍ਹ ਵਾਪਸ ਨਹੀਂ ਗਿਆ, ਮਾਮਲਾ ਦਰਜ ਅਗਲੀ ਖ਼ਬਰ ਆਕਸਫੋਰਡ ਸਕੂਲ ਦੇ ਵਿਦਿਆਰਥੀਆਂ ਨੇ ਉਦਯੋਗਿਕ ਟੂਰ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।