30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2025

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਮੌਕੇ ਮਾਲਵਾ ਵੈੱਲਫੇਅਰ ਕਲੱਬ ਵਲੋਂ ਲਗਾਇਆ ਖੂਨਦਾਨ ਕੈਂਪ <br/>

ਅਜੀਤ ਡੈਸਕ 26-11-2025
ਤਲਵੰਡੀ ਸਾਬੋ, 25 ਨਵੰਬਰ (ਰਣਜੀਤ ਸਿੰਘ ਰਾਜੂ)-ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲ੍ਹਾ ਸ਼ਹੀਦੀ ਸ਼ਤਾਬਦੀ ਮੌਕੇ ਜਿੱਥੇ ਧਾਰਮਿਕ ਜਥੇਬੰਦੀਆਂ ਵਲੋਂ ਗੁਰਮਤਿ ਸਮਾਗਮ ਕਰਵਾਏ ਗਏ ਉੱਥੇ ਇਲਾਕੇ ਦੀ ਨਾਮਵਰ ਸਮਾਜਿਕ ਸੰਸਥਾ ਮਾਲਵਾ ਵੈਲਫ਼ੇਅਰ ਕਲੱਬ ਤਲਵੰਡੀ ਸਾਬੋ ਵਲੋਂ ਏਮਜ਼ ਹਸਪਤਾਲ ਬਠਿੰਡਾ ਦੀ ਟੀਮ ਦੇ ਸਹਿਯੋਗ ਨਾਲ ਗੁਰੂ ਸਾਹਿਬ ਨੂੰ ਸਮਰਪਿਤ ਕਰਕੇ ਇੱਕ ਖੂਨਦਾਨ ਕੈਂਪ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਲਗਾਇਆ ਗਿਆ | ਕਲੱਬ ਪ੍ਰੈਸ ਸਕੱਤਰ ਵਿਕਾਸ ਸਿੰਗਲਾ ਅਤੇ ਖਜ਼ਾਨਚੀ ਮਨਦੀਪ ਸਿੰਘ ਧਾਲੀਵਾਲ ਵਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਗਿਆ ਕਿ ਏਮਜ਼ ਹਸਪਤਾਲ ਤੋਂ ਆਏ ਡਾ. ਸੀਰਤ ਮੁਖੀ ਬਲੱਡ ਬੈਂਕ, ਗੁਰਪ੍ਰੀਤ ਕੌਰ ਸੰਧੂ, ਚਲਵਿੰਦਰ ਸਿੰਘ ਵਲੋਂ ਇਸ ਕੈਂਪ ਵਿਚ ਖੂਨਦਾਨੀਆਂ ਦਾ 52 ਯੂਨਿਟ ਖੂਨ ਇਕੱਤਰ ਕੀਤਾ ਗਿਆ | ਕੈਂਪ ਦਾ ਉਦਘਾਟਨ ਤਖਤ ਸਾਹਿਬ ਦੇ ਮੈਨੇਜਰ ਭਾਈ ਨਰਿੰਦਰਜੀਤ ਸਿੰਘ ਭਵਾਨੀਗੜ੍ਹ ਵੱਲੋਂ ਕੀਤਾ ਗਿਆ ਜਦੋਂਕਿ ਨਗਰ ਕੌਂਸਲ ਤਲਵੰਡੀ ਸਾਬੋ ਪ੍ਰਧਾਨ ਬੀਬੀ ਕੁਲਵੀਰ ਕੌਰ ਵੱਲੋਂ ਉਨ੍ਹਾਂ ਦੇ ਪੁੱਤਰ ਤੇ ਸੀ. 'ਆਪ' ਆਗੂ ਹਰਜੀਤ ਸਿੰਘ ਸਰਾਂ ਵਿਸ਼ੇਸ ਮਹਿਮਾਨ ਵਜੋਂ ਪੁੱਜੇ | ਕਲੱਬ ਪ੍ਰਧਾਨ ਗਗਨਦੀਪ ਸਿੰਘ ਹੈਪੀ ਨੇ ਪੁੱਜੀਆਂ ਸਖਸ਼ੀਅਤਾਂ ਨੂੰ ਜੀ ਆਇਆਂ ਆਖਿਆ | ਵਿਸ਼ੇਸ ਮਹਿਮਾਨ ਹਰਜੀਤ ਸਿੰਘ ਸਰਾਂ ਵਲੋਂ ਕਲੱਬ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਸਮਾਜ ਸੇਵੀ ਕਾਰਜਾਂ ਚ ਸਹਿਯੋਗ ਦੇਣ ਦਾ ਭਰੋਸਾ ਦਵਾਇਆ ਗਿਆ | ਕਲੱਬ ਦੇ ਚੇਅਰਮੈਨ ਚੰਦਰ ਸ਼ੇਖ਼ਰ ਤਲਵੰਡੀ ਅਤੇ ਸਕੱਤਰ ਜਗਨਦੀਪ ਸਿੰਘ ਨੇ ਮਹਿਮਾਨਾਂ ਅਤੇ ਖੂਨਦਾਨੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਤੇ ਚੌਧਰੀ ਵਿਜੈਪਾਲ ਸਿੰਘ, ਤਾਰਾ ਮੈਡਮ ਅਤੇ ਮਨਦੀਪ ਸਿੰਘ ਨੇ ਹੈਲਥ ਪ੍ਰਤੀ ਜਾਗਰੂਕ ਕਰਨ ਲਈ ਇਕ ਸਿਹਤ ਜਾਂਚ ਕੈਂਪ ਵੀ ਲਗਾਇਆ ਤੇ ਹਰ ਖੂਨਦਾਨੀ ਨੂੰ ਚੰਗੀ ਜੀਵਨ ਸ਼ੈਲੀ ਅਤੇ ਚੰਗੀ ਖੁਰਾਕ ਪ੍ਰਤੀ ਜਾਗਰੂਕ ਕੀਤਾ | ਕੈਂਪ ਦੌਰਾਨ ਕੌਂਸਲਰ ਗੁਰਪ੍ਰੀਤ ਸਿੰਘ ਕੀਪਾ, ਬਲਵਿੰਦਰ ਸਿੰਘ ਗਿੱਲ, ਸੋਨੂੰ ਸਿੰਘ, ਸਮਾਜ ਸੇਵੀ ਤਰਸੇਮ ਸਿੰਗਲਾ, ਗੁਰਦੀਪ ਸਿੰਘ ਤੂਰ, ਕਲੱਬ ਖਜ਼ਾਨਚੀ ਮਨਦੀਪ ਸਿੰਘ, ਸ਼ੁਭਦੀਪ ਸਿੰਘ, ਅਰਸ਼ਦੀਪ ਗਿੱਲ, ਅਮਨਦੀਪ ਸਿੰਘ, ਸੁਖਵਿੰਦਰ ਸਿੰਘ, ਨੱਥਾ ਸਿੰਘ, ਬਲਵਿੰਦਰ ਸਿੰਘ ਬੱਡੂ, ਰਾਜਿੰਦਰ ਸਿੰਘ ਚੱਠਾ, ਪ੍ਰੀਤ ਫਲੈਕਸ, ਰਾਜੀਵ ਜਿੰਦਲ, ਗਗਨਦੀਪ ਮਲਕਾਣਾ, ਜਸਵੰਤ ਸਿੰਘ ਠੇਕੇਦਾਰ, ਸੁਖਪਾਲ ਸੋਨੂੰ, ਰਜਤ ਕੁਮਾਰ, ਚਿਮਨ ਲਾਲ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਗਲੋਬਲ ਡਿਸਕਵਰੀ ਸਕੂਲ ਦੇ ਹਿਊਮੈਨਟੀਜ਼ ਦੇ ਵਿਦਿਆਰਥੀਆਂ ਨੇ ਸਮਝੀ ਨਿਆਇਕ ਪ੍ਰਕਿਰਿਆ <br/> ਅਗਲੀ ਖ਼ਬਰ ਏਮਜ਼ ਬਠਿੰਡਾ ਵਿਖੇ ਸਾਲਾਨਾ ਸਟੇਟ ਕਾਨਫ਼ਰੰਸ 'ਪਨਪੈਡੀਕਨ-2025' ਸੰਪੰਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।