ਮਾਨਸਾ, 25 ਨਵੰਬਰ (ਸਟਾਫ਼ ਰਿਪੋਰਟਰ)-ਪੀ.ਐਮ. ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਫਫੜੇ ਭਾਈਕੇ ਵਿਖੇ ਮਾਡਲ ਯੁਵਾ ਗ੍ਰਾਮ ਸਭਾ ਲਗਾਈ ਗਈ | ਸਮਾਜਿਕ ਸਿੱਖਿਅਕ ਅਮਰ ਸਿੰਘ ਦੀ ਨਿਰਦੇਸ਼ਨਾ ਹੇਠ ਤਿਆਰ ਕੀਤੀ ਗਈ ਗ੍ਰਾਮ ਸਭਾ ਦੀ ਕਾਰਵਾਈ ਪੇਸ਼ ਕੀਤੀ ਗਈ, ਜਿਸ 'ਚ ਬੱਚਿਆਂ ਨੇ ਪਿੰਡਾਂ ਵਿਚ ਸਫ਼ਾਈ, ਪਾਣੀ, ਰੌਸ਼ਨੀ, ਰਾਸ਼ਨ, ਨਰੇਗਾ, ਅÏਰਤਾਂ ਦਾ ਆਤਮ ਨਿਰਭਰ ਹੋਣਾ, ਹਸਪਤਾਲ, ਲਾਇਬਰੇਰੀ ਆਦਿ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਕੀਤੀ | ਸਭਾ ਦੇ ਬਜਟ ਬਾਰੇ ਚਰਚਾ ਵੀ ਕੀਤੀ ਗਈ | ਪ੍ਰੋਗਰਾਮ ਦਾ ਮੰਤਵ ਵਿਦਿਆਰਥੀਆਂ ਨੂੰ ਜਾਗਰੂਕ ਨਾਗਰਿਕ ਬਣਾ ਕੇ ਦੇਸ਼ ਦੇ ਵਿਕਾਸ 'ਚ ਯੋਗਦਾਨ ਪਾਉਣ ਦੇ ਸਮਰੱਥ ਬਣਾਉਣਾ ਹੈ | ਮੁੱਖ ਮਹਿਮਾਨ ਜਸਵੀਰ ਸਿੰਘ ਸਮਾਜਿਕ ਸਿੱਖਿਆ ਤੇ ਪੰਚਾਇਤ ਅਫ਼ਸਰ ਮਾਨਸਾ ਨੇ ਬੱਚਿਆਂ ਵਲੋਂ ਪੇਸ਼ ਗ੍ਰਾਮ ਸਭਾ ਦੀ ਕਾਰਵਾਈ ਦੀ ਸ਼ਲਾਘਾ ਕਰਦਿਆਂ ਗ੍ਰਾਮ ਸਭਾ ਦੀ ਮਹੱਤਤਾ ਬਾਰੇ ਦੱਸਿਆ | ਇਸ ਮੌਕੇ ਸਰਪੰਚ ਜਸਵੀਰ ਕੌਰ, ਪਿ੍ੰਸੀਪਲ ਕੁਸੁਮ ਗੁਪਤਾ, ਅਸ਼ੋਕ ਕੁਮਾਰ ਆਦਿ ਹਾਜ਼ਰ ਸਨ |