28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ 'ਮਾਨਸਿਕ ਸਿਹਤ ਦਾ ਅਧਿਕਾਰ' ਵਿਸ਼ੇ 'ਤੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਆਗਾਜ਼ <br/>

ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਸ਼ੁਰੂਆਤ ਕਰਦੇ ਹੋਏ ਮਹਿਮਾਨਾਂ ਤੇ 'ਵਰਸਿਟੀ ਅਧਿਕਾਰੀ | ਤਸਵੀਰ: ਰਾਜੂ/ਰਾਹੀ <br/> 06-12-2025
ਤਲਵੰਡੀ ਸਾਬੋ, 5 ਦਸੰਬਰ (ਰਵਜੋਤ ਸਿੰਘ ਰਾਹੀ, ਰਣਜੀਤ ਸਿੰਘ ਰਾਜੂ)-ਮਨੁੱਖੀ ਅਧਿਕਾਰ ਕਮਿਸ਼ਨ ਨਵੀਂ ਦਿੱਲੀ ਵਲੋਂ ਪ੍ਰਾਯੋਜਿਤ 'ਮਾਨਸਿਕ ਸਿਹਤ ਦਾ ਅਧਿਕਾਰ-ਪਹੁੰਚ, ਜਾਗਰੂਕਤਾ ਅਤੇ ਵਕਾਲਤ' ਵਿਸ਼ੇ 'ਤੇ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਆਗਾਜ਼ ਮੁੱਖ ਮਹਿਮਾਨ ਮੈਂਬਰ ਮਨੁੱਖੀ ਅਧਿਕਾਰ ਕਮਿਸ਼ਨ, ਡਾ. ਜਸਟਿਸ ਬਿਦਯੂਤ ਰੰਜਣ ਸਾਰੰਗੀ, ਸਾਬਕਾ ਚੀਫ਼ ਜਸਟਿਸ ਝਾਰਖੰਡ ਹਾਈ ਕੋਰਟ ਵਲੋਂ ਕੀਤਾ ਗਿਆ | ਇਸ ਮੌਕੇ ਚਾਂਸਲਰ ਗੁਰਲਾਭ ਸਿੰਘ ਸਿੱਧੂ, ਐੱਸ.ਪੀ. ਹੈੱਡ ਕੁਆਰਟਰ ਬਠਿੰਡਾ ਜਗਦੀਸ਼ ਬਿਸ਼ਨੋਈ, ਡਾਇਰੈਕਟਰ ਕੈਂਪਸ ਡਾ. ਹਰਜਸਪਾਲ ਸਿੰਘ ਸਿੱਧੂ, ਪਰੋ. ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ, ਪਰੋ ਵਾਈਸ ਚਾਂਸਲਰ ਡਾ. ਪੀਯੂਸ਼ ਵਰਮਾ, ਡੀਨ ਅਕਾਦਮਿਕ ਡਾ. ਜਾਵੇਦ ਅਹਿਮਦ ਖਾਨ, ਨੋਡਲ ਅਫ਼ਸਰ ਡਾ. ਅਮਿਤ ਟੁਟੇਜਾ, ਸਬ ਡਵੀਜ਼ਨਲ ਜੁਡੀਸ਼ੀਅਲ ਮੈਜਿਸਟਰੇਟ ਤਲਵੰਡੀ ਸਾਬੋ ਕਰਨਦੀਪ ਕੌਰ, ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਤਲਵੰਡੀ ਸਾਬੋ ਆਦਿ ਹਾਜ਼ਰ ਹੋਏ | ਸੈਮੀਨਾਰ ਦੇ ਤਕਨੀਕੀ ਸੈਸ਼ਨ ਵਿਚ ਵਿਭਾਗ ਮੁਖੀ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ, ਡਾ. ਪੀ. ਡੀ. ਬਾਂਸਲ, ਸਿਵਲ ਜੱਜ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ, ਬਲਜਿੰਦਰ ਕੌਰ ਮਾਨ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਬਠਿੰਡਾ, ਡਾ. ਪੁਨੀਤ ਪਾਠਕ, ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਨੇ ਉਕਤ ਵਿਸ਼ੇ 'ਤੇ ਆਪਣੇ ਵਿਚਾਰ ਰੱਖੇ | ਮੁੱਖ ਮਹਿਮਾਨ ਜਸਟਿਸ ਸਾਰੰਗੀ ਨੇ ਕਿਹਾ ਕਿ ਨਾਗਰਿਕ ਨੂੰ ਸੰਵਿਧਾਨ ਵਲੋਂ ਉਸ ਨੂੰ ਮਨ ਚਾਹੇ ਤਰੀਕੇ ਨਾਲ ਤਰੱਕੀ ਕਰਨ ਅਤੇ ਜ਼ਿੰਦਗੀ ਜੀਓਣ ਦੇ ਅਧਿਕਾਰ ਦਿੱਤੇ ਗਏ ਹਨ, ਪਰ ਹੁਣ ਵਿਕਾਸ ਦੇ ਇਸ ਦੌਰ ਵਿਚ ਜ਼ਿਆਦਾਤਰ ਬੱਚੇ, ਵਿਦਿਆਰਥੀ, ਜਨਤਕ ਸੇਵਾਵਾਂ ਦੇਣ ਵਾਲੇ ਅਧਿਕਾਰੀ ਅਤੇ ਕਰਮਚਾਰੀ ਮਾਨਸਿਕ ਸਿਹਤ ਦਬਾਅ ਮਹਿਸੂਸ ਕਰ ਰਹੇ ਹਨ | ਇਸ ਲਈ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਉਨ੍ਹਾਂ ਦੇ ਮਾਨਸਿਕ ਸਿਹਤ ਨੂੰ ਤੰਦਰੁਸਤ ਰੱਖਣ ਅਤੇ ਮਾਨਸਿਕ ਦਬਾਅ ਘੱਟ ਕਰਨ ਅਤੇ ਇਸ ਖੇਤਰ ਵਿਚ ਆ ਰਹੀਆਂ ਚੁਣੌਤੀਆਂ ਦੇ ਸਮਾਧਾਨ ਲਈ ਸੈਮੀਨਾਰਾਂ ਦੀ ਲੜੀ ਵਿਚ ਅੱਜ ਦਾ ਇਹ ਆਯੋਜਨ ਕੀਤਾ ਗਿਆ ਹੈ | ਚਾਂਸਲਰ ਸਿੱਧੂ ਨੇ ਕਿਹਾ ਕਿ ਜੀ. ਕੇ. ਯੂ. ਨੇ ਵਿਦਿਆਰਥੀਆਂ ਦੇ ਮਾਨਸਿਕ ਦਬਾਅ ਨੂੰ ਘੱਟ ਕਰਨ ਅਤੇ ਖੁਸ਼ ਰਹਿਣ ਲਈ 'ਵਰਸਿਟੀ ਵਿਖੇ ਹੈਪੀਨੈੱਸ ਸੈਂਟਰ ਸ਼ੁਰੂ ਕੀਤਾ ਹੈ | ਪਰੋ. ਵਾਇਸ ਚਾਂਸਲਰ ਡਾ: ਧੀਮਾਨ ਨੇ ਅੰਕੜਿਆਂ ਦੀ ਮੱਦਦ ਨਾਲ ਕਿਹਾ ਕਿ ਭਾਰਤ ਵਿਚ ਕੀਤੀਆਂ ਜਾਂਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਮਾਨਸਿਕ ਤਣਾਅ ਅਤੇ ਇਸ ਨਾਲ ਜੁੜੇ ਰੋਗ ਚਿੰਤਾਜਨਕ ਮੁੱਦਾ ਹੈ | ਪਰੋ. ਵਾਇਸ ਚਾਂਸਲਰ ਡਾ: ਵਰਮਾ ਨੇ ਸਭਨਾਂ ਨੂੰ ਮਾਨਸਿਕ ਸਿਹਤ ਸੰਭਾਲ ਅਤੇ ਇਸ ਪ੍ਰਤੀ ਜਾਗਰੂਕ ਰਹਿਣ ਦੀ ਗੱਲ ਕਰਦਿਆਂ ਕਿਹਾ ਕਿ ਲੋੜ ਪੈਣ 'ਤੇ ਸਬੰਧਿਤ ਵਿਅਕਤੀ ਨੂੰ ਬਿਨ੍ਹਾਂ ਝਿਜਕ ਇਸ ਬਾਰੇ ਗੱਲ ਕਰਨੀ ਚਾਹੀਦੀ ਹੈ | ਨੋਡਲ ਅਫ਼ਸਰ ਡਾ. ਟੁਟੇਜਾ ਨੇ 'ਵਰਸਿਟੀ ਵਲੋਂ ਸਮਾਜ ਹਿੱਤ ਵਿਚ ਕੀਤੇ ਜਾਣ ਵਾਲੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ | ਆਯੋਜਕਾਂ ਵਲੋਂ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ |

ਪਿਛਲੀ ਖ਼ਬਰ ਸੀ.ਐੱਚ.ਸੀ. ਬਾਲਿਆਂਵਾਲੀ ਵਿਖੇ ਪਰਿਵਾਰ ਭਲਾਈ ਦੇ 14 ਆਪ੍ਰੇਸ਼ਨ ਕੀਤੇ ਗਏ-ਐੱਸ.ਐੱਮ.ਓ. ਡਾ. ਸ਼ੈਲੀ ਅਰੋੜਾ <br/> ਅਗਲੀ ਖ਼ਬਰ ਬਰਾਸ ਬੈਂਡ ਰਾਜ ਪੱਧਰੀ ਮੁਕਾਬਲਿਆਂ ਵਿਚ ਮਹਿਮਾ ਸਰਜਾ ਸਕੂਲ ਨੇ ਤੀਜੇ ਸਥਾਨ 'ਤੇ ਮਾਰੀ ਹੈਟਿ੍ਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।