28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਸੀ.ਐੱਚ.ਸੀ. ਬਾਲਿਆਂਵਾਲੀ ਵਿਖੇ ਪਰਿਵਾਰ ਭਲਾਈ ਦੇ 14 ਆਪ੍ਰੇਸ਼ਨ ਕੀਤੇ ਗਏ-ਐੱਸ.ਐੱਮ.ਓ. ਡਾ. ਸ਼ੈਲੀ ਅਰੋੜਾ <br/>

ਅਜੀਤ ਡੈਸਕ 06-12-2025
ਬਾਲਿਆਂਵਾਲੀ, 5 ਦਸੰਬਰ (ਕੁਲਦੀਪ ਮਤਵਾਲਾ)-ਸੀਨੀਅਰ ਮੈਡੀਕਲ ਅਫ਼ਸਰ ਬਾਲਿਆਂਵਾਲੀ ਡਾ. ਸ਼ੈਲੀ ਅਰੋੜਾ ਦੀ ਅਗਵਾਈ ਹੇਠ ਸੀ. ਐਚ. ਸੀ. ਬਾਲਿਆਂਵਾਲੀ ਵਿਖੇ ਵਸੈਕਟਮੀ ਪੰਦਰਵਾੜੇ ਤਹਿਤ ਪਰਿਵਾਰ ਨਿਯੋਜਨ ਕੈਂਪ ਲਗਾਇਆ ਗਿਆ | ਐੱਸ.ਐੱਮ.ਓ. ਡਾ: ਸ਼ੈਲੀ ਅਰੋੜਾ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਪਰਿਵਾਰ ਭਲਾਈ ਪ੍ਰੋਗਰਾਮ 'ਚ ਮਰਦਾਂ ਦੀ ਭਾਗੀਦਾਰੀ ਨੂੰ ਹੋਰ ਵਧਾਉਣ ਲਈ ਇਹ ਵਸੈਕਟਮੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ ਤਾਂ ਜੋ ਵੱਧ ਰਹੀ ਆਬਾਦੀ 'ਤੇ ਕੰਟਰੋਲ ਕੀਤਾ ਜਾ ਸਕੇ | ਇਸ ਦੌਰਾਨ ਸਮੂਹ ਪੈਰਾ ਮੈਡੀਕਲ ਸਟਾਫ਼ ਤੇ ਆਸ਼ਾ ਵਰਕਰਾਂ ਵਲੋਂ ਯੋਗ ਜੋੜਿਆਂ ਨੂੰ ਆਬਾਦੀ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਨਾਲ ਹੀ ਫੈਮਲੀ ਪਲਾਨਿੰਗ ਦੇ ਪੱਕੇ ਸਾਧਨ (ਨਲਬੰਦੀ ਜਾਂ ਨਸ਼ਬੰਦੀ ਅਪਰੇਸ਼ਨ) ਕਰਵਾਉਣ ਸਬੰਧੀ ਪ੍ਰੇਰਿਤ ਕੀਤਾ ਗਿਆ ਅਤੇ ਇਸ ਮੌਕੇ 14 ਯੋਗ ਜੋੜਿਆਂ ਦੇ ਪਰਿਵਾਰ ਭਲਾਈ ਦੇ ਅਪਰੇਸ਼ਨ ਸਿਵਲ ਹਸਪਤਾਲ ਬਠਿੰਡਾ ਤੋਂ ਸੀਨੀਅਰ ਸਰਜਨ ਡਾ: ਰਾਵੇਸ਼ਵਰ ਚਾਵਲਾ ਵਲੋਂ ਕੀਤੇ ਗਏ ਹਨ | ਇਸ ਮੌਕੇ ਡਾ. ਕਮਲਜੀਤ ਸਿੰਘ, ਡਾ: ਲਵਦੀਪ ਰੋਹੇਲ, ਜਗਤਾਰ ਸਿੰਘ ਬਲਾਕ ਐਜੂਕੇਟਰ ਤੇ ਮਨਜੀਤ ਸਿੰਘ ਬਲਾਕ ਐਜੂਕੇਟਰ, ਡਾ. ਨਵਨੀਤ ਕੌਰ, ਰਵਿੰਦਰ ਕੌਰ ਨਰਸਿੰਗ ਸਿਸਟਰ, ਅਵਤਾਰ ਸਿੰਘ ਸਿਹਤ ਕਰਮਚਾਰੀ, ਪਵਨ ਕੁਮਾਰ, ਗੁਰਮੀਤ ਸਿੰਘ ਐਲ ਐਚ ਵੀ, ਪਰਵਿੰਦਰ ਕੌਰ ਐਲ.ਐਚ.ਵੀ., ਸਤਪਾਲ ਸਿੰਘ, ਸੁਮੀਲ ਕੁਮਾਰ ਤੇ ਏ.ਐਨ.ਐੱਮ ਅਤੇ ਆਸ਼ਾ ਵਰਕਰਾਂ ਹਾਜ਼ਰ ਸਨ |

ਪਿਛਲੀ ਖ਼ਬਰ ਸੈਕਰਡ ਹਾਰਟ ਸਕੂਲ ਸੰਗਤ ਵਿਖੇ ਸਾਲਾਨਾ ਐਥਲੈਟਿਕਸ ਮੀਟ ਕਰਵਾਈ <br/> ਅਗਲੀ ਖ਼ਬਰ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ 'ਮਾਨਸਿਕ ਸਿਹਤ ਦਾ ਅਧਿਕਾਰ' ਵਿਸ਼ੇ 'ਤੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਆਗਾਜ਼ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।