19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਭਾਰਤੀ ਜਨਤਾ ਪਾਰਟੀ ਵਲੋਂ ਮਾ. ਚਰਨਜੀਤ ਸਿੰਘ ਲਹਿਰਾ ਮੁਹੱਬਤ ਮੰਡਲ ਪ੍ਰਧਾਨ ਨਿਯੁਕਤ <br/>

ਅਜੀਤ ਡੈਸਕ 24-12-2025
ਲਹਿਰਾ ਮੁਹੱਬਤ, 23 ਦਸੰਬਰ (ਸੁਖਪਾਲ ਸਿੰਘ ਸੁੱਖੀ)-ਭਾਰਤੀ ਜਨਤਾ ਪਾਰਟੀ ਨੇ ਆਪਣੇ ਪੈਰ ਸ਼ਹਿਰਾਂ ਮਗਰੋਂ ਪਿੰਡ ਵਿਚ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਤੇ ਅੱਜ ਪਿੰਡ ਲਹਿਰਾ ਮੁਹੱਬਤ ਵਿਖੇ ਮਾਸਟਰ ਚਰਨਜੀਤ ਸਿੰਘ ਨੂੰ 10 ਪਿੰਡ ਦਾ ਮੰਡਲ ਪ੍ਰਧਾਨ ਨਿਯੁਕਤ ਕਰਦਿਆਂ ਜ਼ਿਲ•ਾ ਪ੍ਰਧਾਨ ਐੱਸ.ਸੀ ਵਿੰਗ ਤੇ ਇੰਚਾਰਜ ਹਲਕਾ ਭੁੱਚੋ ਬਲਦੇਵ ਸਿੰਘ ਆਕਲੀਆ ਨੇ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ | ਇਸ ਮੌਕੇ ਜ਼ਿਲ•ਾ ਪ੍ਰਧਾਨ ਆਕਲੀਆਂ ਨੇ ਕਿਹਾ ਕਿ ਬੀ.ਜੇ.ਪੀ ਦੀਆਂ ਨੀਤੀਆਂ ਲੋਕਪੱਖੀ ਤੇ ਆਮ ਲੋਕਾਂ ਵਿਚ ਅਧਾਰ ਬਣਾਉਣ ਵਿਚ ਦੇਸ਼ ਦੀ ਮੋਹਰੀ ਪਾਰਟੀ ਬਣੀ ਹੈ | ਇਸ ਸਮੇਂ ਉਨ•ਾਂ ਨਾਲ ਰਾਜੀਵ ਟੀਨੂੰ ਜ਼ਿਲ•ਾ ਮੀਤ ਪ੍ਰਧਾਨ ਬੀ.ਜੇ.ਪੀ, ਸਾਬਕਾ ਮੰਡਲ ਪ੍ਰਧਾਨ ਜਤਿੰਦਰ ਸੇਮਾ, ਵਿਸ਼ਾਲ ਮਹੇਸ਼ਵਰੀ ਮੰਡਲ ਪ੍ਰਧਾਨ ਭੁੱਚੋ, ਹਰਬੰਸ ਸਿੰਘ ਭੋਲਾ ਭੁੱਚੋ ਖ਼ੁਰਦ, ਜਸਮੀਤ ਸਿੰਘ ਪੂਹਲੀ, ਗੁਲਾਬ ਸਿੰਘ ਵਿੱਕੀ ਪੂਹਲਾ, ਕੁਲਵਿੰਦਰ ਸਿੰਘ ਬਾਠ ਸਾਬਕਾ ਸਰਪੰਚ, ਜਲੌਰ ਸਿੰਘ ਲਹਿਰਾ ਮੁਹੱਬਤ, ਕੁਲਵਿੰਦਰ ਸਿੰਘ, ਹਰਪਾਲ ਸਿੰਘ, ਮਲਕੀਤ ਸਿੰਘ ਮੀਤਾ, ਬਲਦੇਵ ਸਿੰਘ, ਗੁਰਪ੍ਰੀਤ ਸਿੰਘ ਬੱਬਲੀ, ਹਰਭਗਵਾਨ ਸਿੰਘ ਕਾਕਾ, ਅਮਨਦੀਪ ਸਿੰਘ ਅਮਨਾ, ਗੁਰਲਾਲ ਲਾਲੀ ਨੇ ਮਾਸਟਰ ਚਰਨਜੀਤ ਸਿੰਘ ਵਧਾਈ ਦਿੰਦਿਆਂ ਮੂੰਹ ਮਿੱਠਾ ਕਰਵਾਇਆ |

ਪਿਛਲੀ ਖ਼ਬਰ ਚੋਰੀਆਂ ਅਤੇ ਕਤਲਾਂ ਦੀਆਂ ਵਾਰਦਾਤਾਂ ਲਈ ਸਰਕਾਰਾਂ ਨੂੰ ਜੁਆਬਦੇਹ ਬਣਾਇਆ ਜਾਵੇ-ਸਰੂਪ ਸਿੰਘ <br/> ਅਗਲੀ ਖ਼ਬਰ ਸ੍ਰੀ ਹਜ਼ੂਰ ਸਾਹਿਬ ਦੇ ਲੰਗਰਾਂ ਲਈ 1850 ਬੋਰੀਆਂ ਝੋਨਾ ਭੇਜਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।