19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਇਕ ਤਰ੍ਹਾਂ ਨਾਲ ਜਨਮਤ ਸੰਗ੍ਰਹਿ ਹਨ, ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ - ਕਿਰਨ ਰਿਜਿਜੂ

ਨਵੀ ਦਿੱਲੀ, 19 ਸਤੰਬਰ - ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਡੀ.ਯੂ.ਐਸ.ਯੂ.) ਦੀਆਂ ਚੋਣਾਂ ਦੇ ਨਤੀਜਿਆਂ 'ਤੇ ਕੇਂਦਰੀ ਮੰਤਰੀ ਕਿਰਨ ਰਿਜਿਜੂ...

ਅਜੀਤ ਡੈਸਕ 19-09-2026

ਨਵੀ ਦਿੱਲੀ, 19 ਸਤੰਬਰ - ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਡੀ.ਯੂ.ਐਸ.ਯੂ.) ਦੀਆਂ ਚੋਣਾਂ ਦੇ ਨਤੀਜਿਆਂ 'ਤੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਕਿਹਾ, "... ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ ਬਹੁਤ ਅਹਿਮ ਅਤੇ ਪ੍ਰਤੀਕਾਤਮਕ ਹਨ। ਏ.ਬੀ.ਵੀ.ਪੀ. ਨੇ ਇਕ ਵਾਰ ਫਿਰ ਵੱਡੀ ਜਿੱਤ ਦਰਜ ਕਰਕੇ ਆਪਣੀ ਮਜ਼ਬੂਤ ​​ਹੋਂਦ ਸਾਬਤ ਕੀਤੀ ਹੈ। ਕਾਂਗਰਸ ਪਾਰਟੀ ਇਕ ਵੀ ਸੀਟ ਨਹੀਂ ਜਿੱਤ ਸਕੀ। ਇਸ ਤਰ੍ਹਾਂ, ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ ਵਿਚ ਕਾਂਗਰਸ ਦੇ ਹੱਥ ਫਿਰ 'ਵੱਡੀ ਜ਼ੀਰੋ' ਹੀ ਲੱਗੀ ਹੈ। ਮੈਂ ਏ.ਬੀ.ਵੀ.ਪੀ. ਦੇ ਉਨ੍ਹਾਂ ਸਾਰੇ ਉਮੀਦਵਾਰਾਂ ਨੂੰ ਦਿਲੋਂ ਵਧਾਈ ਦੇਣਾ ਚਾਹੁੰਦਾ ਹਾਂ ਜਿਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ ਵਿਚ ਜਿੱਤਣ ਦੀ ਆਦਤ ਬਣਾ ਲਈ ਹੈ... 'ਝੂਠ ਦਾ ਸ਼ੋਰ' ਖ਼ਤਮ ਹੋ ਗਿਆ ਹੈ ਅਤੇ ਵਿਦਿਆਰਥੀਆਂ ਨੇ ਸਪੱਸ਼ਟ ਤੌਰ 'ਤੇ ਆਪਣੀ ਗੱਲ ਰੱਖੀ ਹੈ। ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ ਇਕ ਤਰ੍ਹਾਂ ਨਾਲ ਜਨਮਤ ਸੰਗ੍ਰਹਿ (ਰੈਫਰੈਂਡਮ) ਹਨ ਅਤੇ ਇਨ੍ਹਾਂ ਨੇ ਨੌਜਵਾਨਾਂ ਦੀ ਆਵਾਜ਼ ਨੂੰ ਉਜਾਗਰ ਕੀਤਾ ਹੈ।"

 

ਪਿਛਲੀ ਖ਼ਬਰ ਘਰ ’ਤੇ ਪੈਟਰੋਲ ਦੀਆਂ ਬੋਤਲਾਂ ਨੂੰ ਅੱਗ ਲੱਗਾ ਕੇ ਹਮਲਾ, ਹਮਲਾਵਰ ਫ਼ਰਾਰ ਅਗਲੀ ਖ਼ਬਰ ਨਿਤਿਨ ਨਬੀਨ ਵਲੋਂ ਪਾਰਟੀ ਹੈੱਡਕੁਆਰਟਰ ਵਿਖੇ ਕੈਨੇਡੀਅਨ ਵਫ਼ਦ ਨਾਲ ਮੁਲਾਕਾਤ