19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਰੈਵੇਨਿਊ ਕੋਰਟ ਮੈਨੇਜਮੈਂਟ ਸਿਸਟਮ-2.0 ਸੰਬੰਧੀ ਦਿੱਤੀ ਆਨਲਾਈਨ ਸਿਖਲਾਈ

ਅਜੀਤ ਡੈਸਕ 24-12-2025
ਬਠਿੰਡਾ, 23 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਜ਼ਿਲ੍ਹਾ ਕਚਹਿਰੀ ਬਠਿੰਡਾ ਵਿਖੇ ਡਿਪਟੀ ਕਮਿਸ਼ਨਰ ਬਠਿੰਡਾ ਦੇ ਸਹਿਯੋਗ ਨਾਲ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਅਤੇ ਸਟਾਫ ਲਈ ਰੈਵੇਨਿਊ ਕੋਰਟ ਮੈਨੇਜਮੈਂਟ ਸਿਸਟਮ-2.0 ਬਾਰੇ ਜਾਣਕਾਰੀ ਦੇਣ ਲਈ ਆਨਲਾਈਨ ਟਰੇਨਿੰਗ ਦਿੱਤੀ ਗਈ | ਪੰਜਾਬ ਸਰਕਾਰ ਨੇ ਮੌਜੂਦਾ ਰੈਵੇਨਿਊ ਕੋਰਟ ਮੈਨੇਜਮੈਂਟ ਸਿਸਟਮ (ਆਰ.ਸੀ.ਐਮ.ਐਸ.) ਐਪਲੀਕੇਸ਼ਨ ਦੇ ਵਿਚ ਬਹੁਤ ਸਾਰੇ ਸੁਧਾਰ ਕੀਤੇ ਹਨ, ਜਿੰਨ੍ਹਾਂ ਵਿਚ ਨਾਗਰਿਕਾਂ/ਵਕੀਲਾਂ ਵਲੋਂ ਅਦਾਲਤੀ ਮਾਮਲਿਆਂ ਦੀ ਈ-ਫ਼ਾਇਲਿੰਗ, ਲੋੜੀਂਦੇ ਦਸਤਾਵੇਜ਼ਾਂ ਦੀ ਅਪਲੋਡਿੰਗ, ਅਦਾਲਤੀ ਫੀਸ ਦੀ ਆਨਲਾਈਨ ਅਦਾਇਗੀ ਲਈ ਆਈ.ਐਫ.ਐਮ.ਐਸ ਪੰਜਾਬ ਨਾਲ ਏਕੀਕਰਨ, ਸੰਚਾਰ ਅਤੇ ਅੱਪਡੇਟਾਂ ਲਈ ਵਟਸਐਪ ਨਾਲ ਏਕੀਕਰਨ ਅਤੇ ਰੋਜ਼ਾਨਾ ਅਦਾਲਤੀ ਕਾਰਵਾਈ ਦੀ ਐਂਟਰੀ ਅਤੇ ਸੰਬੰਧਿਤ ਅਧਿਕਾਰੀ ਵਲੋਂ ਡਿਜੀਟਲ ਦਸਤਖ਼ਤ ਸੰਬੰਧੀ ਦੱਸਿਆ ਗਿਆ |

ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਰਾਜਗੜ੍ਹ ਵਿਖੇ ਮਾਪੇ- ਅਧਿਆਪਕ ਮਿਲਣੀ ਹੋਈ <br/> ਅਗਲੀ ਖ਼ਬਰ ਪਦਮਸ਼੍ਰੀ ਜਤਿੰਦਰ ਸਿੰਘ ਸ਼ੰਟੀ ਵਲੋਂ 'ਸਾਡੀਆਂ ਰੋਜ਼ਾਨਾ ਜ਼ਰੂਰਤਾਂ ਅਤੇ ਪੰਜਾਬ ਰਾਜ ਵਿਚ ਮਨੁੱਖੀ ਅਧਿਕਾਰ' ਵਿਸ਼ੇ 'ਤੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।