10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਨਵੇਂ ਐਸ.ਐਮ.ਓ.ਦੀ ਸਖ਼ਤ ਮਿਹਨਤ ਸਦਕਾ ਹਸਪਤਾਲ ਵਿਚ ਮਰੀਜ਼ਾਂ ਦੀ ਓ.ਪੀ.ਡੀ.'ਚ ਲਗਾਤਾਰ ਵਾਧਾ <br/>

ਅਜੀਤ ਡੈਸਕ 25-12-2025
ਰਾਮਾਂ ਮੰਡੀ, 24 ਦਸੰਬਰ (ਤਰਸੇਮ ਸਿੰਗਲਾ)- ਸਿਵਲ ਹਸਪਤਾਲ ਰਾਮਾਂ ਮੰਡੀ ਵਿਚ ਨਵੇਂ ਨਿਯੁਕਤ ਕੀਤੇ ਗਏ ਐਸ.ਐਮ.ਓ.ਡਾ.ਸਤਪਾਲ ਸਿੰਘ ਦੀਆਂ ਲਗਾਤਾਰ ਮਿਹਨਤਾਂ ਸਦਕਾ ਹਸਪਤਾਲ ਵਿਚ ਓ.ਪੀ.ਡੀ. ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ¢ ਡਾ.ਸਤਪਾਲ ਸਿੰਘ ਵੱਲੋਂ ਹਸਪਤਾਲ ਵਿਚ ਸੁਧਾਰ ਲਈ ਲਗਾਤਾਰ ਕੀਤੀ ਜਾ ਰਹੀ ਮਿਹਨਤ ਦੀ ਸ਼ਲਾਘਾ ਕਰਦਿਆਂ ਹੈਲਪ ਲਾਈਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਬÏਬੀ ਲਹਿਰੀ ਨੇ ਕਿਹਾ ਕਿ ਭਾਵੇਂ ਮÏਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚੋਣਾਂ ਦÏਰਾਨ ਪੰਜਾਬ ਵਿੱਚ ਸਿਹਤ ਸਹੂਲਤਾਂ ਵਿਚ ਸੁਧਾਰ ਕਰਨ ਦੇ ਵੱਡੇ ਵੱਡੇ ਦਾਅਵੇ ਕੀਤੇ ਗਏ ਸਨ, ਪਰ ਰਾਮਾਂ ਮੰਡੀ ਦਾ ਸਿਵਲ ਹਸਪਤਾਲ ਅੱਜ ਵੀ ਸਹੂਲਤਾਂ ਪੱਖੋਂ ਪਿਛਾੜਿਆ ਹੋਇਆ ਹੈ¢ ਸ਼੍ਰੀ ਲਹਿਰੀ ਨੇ ਕਿਹਾ ਕਿ ਐਸ.ਐਮ.ਓ. ਡਾਕਟਰ ਸਤਪਾਲ ਸਿੰਘ ਹਸਪਤਾਲ ਦੇ ਸੁਧਾਰ ਲਈ ਲਗਾਤਾਰ ਮਿਹਨਤ ਕਰ ਰਹੇ ਹਨ, ਪਰ ਉਨ੍ਹਾਂ ਨੂੰ ਸਰਕਾਰ ਵੱਲੋਂ ਪੂਰਾ ਸਹਿਯੋਗ ਨਹੀਂ ਮਿਲ ਰਿਹਾ¢ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਆਪਣੇ ਵਾਅਦੇ ਅਨੁਸਾਰ ਹਸਪਤਾਲ ਵਿਚ ਸਟਾਫ਼ ਅਤੇ ਸਮਾਨ ਦੀ ਘਾਟ ਨੂੰ ਪੂਰਾ ਕਰੇ¢


ਪਿਛਲੀ ਖ਼ਬਰ ਤਾਸ਼ ਤੇ 8600 ਰੁਪਏ ਨਗਦੀ ਸਮੇਤ 4 ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਅਕਲੀਆ ਤੇ ਖੋਖਰ ਕਲਾਂ ਤੋਂ ਬੱਸਾਂ ਰਵਾਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।