10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਤਾਸ਼ ਤੇ 8600 ਰੁਪਏ ਨਗਦੀ ਸਮੇਤ 4 ਵਿਅਕਤੀ ਗਿ੍ਫ਼ਤਾਰ

ਅਜੀਤ ਡੈਸਕ 25-12-2025
ਬਠਿੰਡਾ, 24 ਦਸੰਬਰ (ਵੀਰਪਾਲ ਸਿੰਘ)- ਬਠਿੰਡਾ ਪੁਲਿਸ ਵਲੋਂ ਜੂਆ ਖੇਡਣ ਦੇ ਆਦੀ ਚਾਰ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਪਾਸੋਂ 8600 ਰੁਪਏ ਦੀ ਨਗਦੀ ਅਤੇ ਤਾਸ਼ ਦੇ ਪੱਤੇ ਬਰਾਮਦ ਕੀਤੇ ਗਏ ਹਨ | ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਹੌਲਦਾਰ ਦਲਵਿੰਦਰ ਸਿੰਘ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਕੋਤਵਾਲੀ ਪੁਲਿਸ ਪਾਰਟੀ ਵਲੋਂ ਕੀਤੀ ਜਾ ਰਹੀ ਗਸ਼ਤ ਦੌਰਾਨ ਅਮਰੀਕ ਸਿੰਘ ਰੋਡ 'ਤੇ ਅਮਰੀਕ ਢਾਬੇ ਦੇ ਪਿਛਲੇ ਪਾਸਿਉਂ ਤਾਸ਼ ਦੀ ਖੇਡ ਰਾਹੀਂ ਜੂਆ ਬਾਜ਼ੀ ਕਰਦੇ ਹੋਏ 4 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਉਕਤ ਵਿਅਕਤੀ ਪਾਸੋਂ 8600 ਰੁਪਏ ਦੀ ਨਗਦੀ ਅਤੇ ਤਾਸ਼ ਦੇ ਪੱਤੇ ਬਰਾਮਦ ਕਰ ਲਏ ਗਏ | ਪੁਲਿਸ ਅਨੁਸਾਰ ਗਿ੍ਫ਼ਤਾਰ ਕੀਤੇ ਗਏ ਵਿਅਕਤੀ ਦੀ ਪਹਿਚਾਣ ਸੰਜੀਵ ਕੁਮਾਰ, ਤਰਸੇਮ ਸਿੰਘ, ਦਰਸ਼ਨ ਕੁਮਾਰ ਸਾਰੇ ਬਠਿੰਡਾ ਅਤੇ ਰਾਜ ਕੁਮਾਰ ਵਾਸੀ ਰੁਪਾਣਾ ਵਜੋਂ ਹੋਈ ਹੈ, ਜਿਨ੍ਹਾਂ 'ਤੇ ਥਾਣਾ ਕੋਤਵਾਲੀ ਵਿਖੇ ਮਾਮਲਾ ਦਰਜ ਕਰਨ ਤੋਂ ਬਾਅਦ ਬਰਜਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ |


ਪਿਛਲੀ ਖ਼ਬਰ ਇਲਾਜ ਲਈ ਆਏ ਮਰੀਜ਼ ਦੇ ਪਰਿਵਾਰਕ ਮੈਂਬਰਾਂ ਵਲੋਂ ਹਸਪਤਾਲ ਮੁਲਾਜ਼ਮਾਂ 'ਤੇ ਮਰੀਜ਼ ਦੀਆਂ ਸੋਨੇ ਦੀਆਂ ਵਾਲੀਆਂ ਚੋਰੀ ਕਰਨ... ਅਗਲੀ ਖ਼ਬਰ ਨਵੇਂ ਐਸ.ਐਮ.ਓ.ਦੀ ਸਖ਼ਤ ਮਿਹਨਤ ਸਦਕਾ ਹਸਪਤਾਲ ਵਿਚ ਮਰੀਜ਼ਾਂ ਦੀ ਓ.ਪੀ.ਡੀ.'ਚ ਲਗਾਤਾਰ ਵਾਧਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।