ਬਠਿੰਡਾ, 17 ਜੂਨ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਗੁਰਦੁਆਰਾ ਸ਼ਹੀਦ ਮਤੀਦਾਸ ਨਗਰ ਦੇ ਮੁੱਖ ਸੇਵਾਦਾਰ ਜਗਰਾਜ ਸਿੰਘ ਅਤੇ ਉਨ੍ਹਾਂ ਦੀ ਧਰਮਪਤਨੀ ਮਨਜਿੰਦਰ ਕੌਰ ਦੇ ਘਰ ਜਨਮੇ ਜਸਪ੍ਰੀਤ ਸਿੰਘ ਨੇ ਫੌਜ 'ਚ ਬਤੌਰ ਲੈਫਟੀਨੈਂਟ ਬਣਕੇ ਆਪਣੇ ਮਾਪਿਆਂ ਅਤੇ ਆਪਣੇ ਜੱਦੀ ਪਿੰਡ ਤੋਲਾਵਾਲ ਜ਼ਿਲ੍ਹਾ ਸੰਗਰੂਰ ਦਾ ਨਾਂਅ ਰੌਸ਼ਨ ਕੀਤਾ ਹੈ | ਆਰਮੀ ਸਕੂਲ ਰਾਮਗੜ੍ਹ ਕੈਂਟ, ਆਰਮੀ ਸਕੂਲ ਬਠਿੰਡਾ ਅਤੇ ਗੌਰਮਿੰਟ ਰਜਿੰਦਰਾ ਕਾਲਜ ਬਠਿੰਡਾ ਤੋਂ ਸੀਮਿਤ ਸਾਧਨਾਂ ਦੇ ਚੱਲਦਿਆਂ ਜਸਪ੍ਰੀਤ ਸਿੰਘ ਨੇ ਪੜ੍ਹਾਈ ਦੇ ਦੌਰਾਨ ਭਾਰਤੀ ਫੌਜ ਦੀ ਆਰਦਲਰੀ ਵਿਚ ਬਤੌਰ ਸਿਪਾਹੀ ਭਰਤੀ ਹੋਇਆ | ਆਪਣੇ ਦਿ੍ੜ੍ਹ ਇਰਾਦੇ ਅਤੇ ਸਖ਼ਤ ਮਿਹਨਤ ਨਾਲ ਮਾਰਚ 2024 ਵਿਚ ਸਪੈਸ਼ਲ ਕਮਿਸ਼ਨਡ ਅਫ਼ਸਰ ਦਾ ਟੈਸਟ ਪਾਸ ਕੀਤਾ ਅਤੇ 14 ਜੂਨ 2025 ਨੂੰ ਟਰੇਨਿੰਗ ਪੂਰੀ ਉਪਰੰਤ ਬਤੌਰ ਲੈਫਟੀਨੈਂਟ ਆਈ ਐਮ ਏ ਦੇਹਰਾਦੂਨ ਤੋਂ ਪਾਸ ਆਊਟ ਹੋਏ | ਇਸ ਤੋਂ ਇਲਾਵਾ ਜਸਪ੍ਰੀਤ ਸਿੰਘ ਦੀ ਛੋਟੀ ਭੈਣ ਰਮਨਦੀਪ ਕੌਰ ਬੈਸਟ ਅਥਲੀਟ ਦਾ ਮਾਣ ਪ੍ਰਾਪਤ ਕਰਕੇ ਪੰਜਾਬ ਪੁਲਿਸ 'ਚ ਸਬ ਇੰਸਪੈਕਟਰ ਦੀ ਸਿੱਧੀ ਭਰਤੀ ਰਾਹੀਂ ਸਿਲੈਕਟ ਹੋਏ ਅਤੇ ਮੋਹਾਲੀ 'ਚ ਬਤੌਰ ਇੰਸਪੈਕਟਰ ਸੇਵਾਵਾਂ ਨਿਭਾ ਰਹੇ ਹਨ | ਸਮੂਹ ਪਰਿਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰਾਨਾ ਕਰਦਿਆਂ ਸਮਾਜ ਦੇ ਹਰ ਖੇਤਰ ਵਿਚ ਤਰੱਕੀਆਂ ਮਾਣ ਰਿਹਾ ਹੈ | ਲੈਫ਼ਟੀਨੈਂਟ ਜਸਪ੍ਰੀਤ ਸਿੰਘ ਦੇ ਬਠਿੰਡਾ 'ਚ ਪਹਿਲੀ ਵਾਰ ਆਪਣੇ ਇਲਾਕੇ ਸ਼ਹੀਦ ਮਤੀ ਦਾਸ ਨਗਰ ਆਉਣ ਉਪਰੰਤ ਸਮੂਹ ਨਗਰ ਨਿਵਾਸੀ, ਗੁਰਦੁਆਰਾ ਪ੍ਰਬੰਧਕ ਕਮੇਟੀ, ਸਮਾਜ ਸੇਵੀ ਸੰਸਥਾਵਾਂ, ਸਕੇ-ਸੰਬੰਧੀ ਅਤੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਪਰਿਵਾਰ ਨੂੰ ਵਧਾਈਆਂ ਦਿੱਤੀਆਂ | ਸੂਬੇਦਾਰ ਜਗਰਾਜ ਸਿੰਘ ਦੇ ਪਰਿਵਾਰ ਵਲੋਂ ਧੰਨਵਾਦ ਕੀਤਾ ਗਿਆ |
ਜਸਪ੍ਰੀਤ ਸਿੰਘ ਨੇ ਫੌਜ 'ਚ ਲੈਫ਼ਟੀਨੈਂਟ ਬਣ ਕੇ ਆਪਣੇ ਮਾਪਿਆਂ ਦਾ ਨਾਂਅ ਕੀਤਾ ਰੌਸ਼ਨ <br/>
ਲੈਫਟੀਨੈਂਟ ਜਸਪ੍ਰੀਤ ਸਿੰਘ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਖੁਸ਼ੀ ਦੇ ਰੌਂਅ 'ਚ | ਤਸਵੀਰ : ਲਵਲੀ<br/>
18-06-2025