23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਸੜਕ ਹਾਦਸੇ 'ਚ ਏ.ਐੱਸ.ਆਈ. ਦੀ ਮੌਤ, ਚਾਰ ਮੁਲਾਜ਼ਮ ਗੰਭੀਰ ਜ਼ਖ਼ਮੀ <br/>

ਹਾਦਸੇ ਦੌਰਾਨ ਨੁਕਸਾਨੀ ਸਕਾਰਪੀਓ ਗੱਡੀ | ਤਸਵੀਰ: ਹੇਮੰਤ ਸ਼ਰਮਾ <br/> 18-06-2025
ਰਾਮਪੁਰਾ ਫੂਲ, 17 ਜੂਨ (ਹੇਮੰਤ ਕੁਮਾਰ ਸ਼ਰਮਾ)-ਸਥਾਨਕ ਸ਼ਹਿਰ ਦੇ ਬਠਿੰਡਾ/ਚੰਡੀਗੜ੍ਹ ਹਾਈਵੇ 'ਤੇ ਅੱਜ ਸਵੇਰੇ 4 ਵਜੇ ਦੇ ਕਰੀਬ ਥਾਣਾ ਸਦਰ ਗਿੱਲ ਕਲਾਂ ਦੇ ਨਜ਼ਦੀਕ ਪੁਲਿਸ ਮੁਲਾਜ਼ਮਾਂ ਦੀ ਸਕਾਰਪਿਓ ਗੱਡੀ ਤੇ ਟਰਾਲੇ ਨਾਲ ਹੋਈ ਟੱਕਰ ਕਾਰਨ ਗੱਡੀ 'ਚ ਸਵਾਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸੀ ਆਈ ਸਟਾਫ਼ ਪੁਲਿਸ ਦੇ ਇਕ ਏ ਐੱਸ ਆਈ ਜਲੰਧਰ ਸਿੰਘ ਦੀ ਮੌਤ ਹੋ ਜਾਣ ਅਤੇ ਚਾਰ ਪੁਲਿਸ ਮੁਲਾਜ਼ਮਾਂ ਦੇ ਜ਼ਖ਼ਮੀ ਹੋ ਜਾਣ ਦੀ ਜਾਣਕਾਰੀ ਹਾਸਲ ਹੋਈ ਹੈ | ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਰਾਮਪੁਰਾ ਦੇ ਏ ਐੱਸ ਆਈ ਜਗਸੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸੀ ਆਈ ਸਟਾਫ਼ ਦੀ ਗੱਡੀ ਚ ਸਵਾਰ ਪੁਲਿਸ ਮੁਲਾਜ਼ਮਾਂ ਦੀ ਇਕ ਟੀਮ ਪਟਿਆਲਾ ਸਾਇਡ ਤੋਂ ਡਿਊਟੀ ਦੌਰਾਨ ਵਾਪਸ ਆ ਰਹੀ ਸੀ | ਜਦੋਂ ਉਹ ਰਾਮਪੁਰਾ ਦੇ ਨਜ਼ਦੀਕ ਥਾਣਾ ਸਦਰ ਦੇ ਕੋਲ ਪਹੁੰਚੇ ਤਾਂ ਉਸੇ ਸਾਇਡ ਤੋਂ ਆ ਰਹੇ ਟਰਾਲਾ ਨੰਬਰ ਪੀ ਬੀ 04 ਏ ਐਫ 7370 ਵਲੋਂ ਕੱਟ ਮਾਰਨ ਦੌਰਾਨ ਇਹ ਗੱਡੀ ਟਰਾਲੇ ਨਾਲ ਜਾ ਟਕਰਾਈ ਜਿਸ ਕਾਰਨ ਇਸ ਹਾਦਸੇ ਦੌਰਾਨ ਏ ਐੱਸ ਆਈ ਜਲੰਧਰ ਸਿੰਘ ਦੀ ਮੌਤ ਹੋ ਗਈ ਤੇ ਬਾਕੀ ਮੁਲਾਜ਼ਮਾਂ 'ਚ ਇੰਸਪੈਕਟਰ ਰਾਜਵੀਰ ਸਿੰਘ, ਸੀਨੀਅਰ ਸਿਪਾਹੀ ਜਗਰੂਪ ਸਿੰਘ, ਸੀਨੀਅਰ ਸਿਪਾਹੀ ਮਨਪ੍ਰੀਤ ਸਿੰਘ, ਸੀਨੀਅਰ ਸਿਪਾਹੀ ਕੁਲਜੀਤ ਸਿੰਘ ਜ਼ਖ਼ਮੀ ਹੋ ਗਏ ਜਿੰਨ੍ਹਾਂ ਨੂੰ ਇਲਾਜ ਲਈ ਮੈਕਸ ਹਸਪਤਾਲ ਬਠਿੰਡਾ ਵਿਖੇ ਦਾਖ਼ਲ ਕਰਵਾਇਆ ਗਿਆ | ਇਸ ਹਾਦਸੇ ਸਬੰਧੀ ਥਾਣਾ ਸਦਰ ਰਾਮਪੁਰਾ ਦੀ ਪੁਲਿਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |

ਪਿਛਲੀ ਖ਼ਬਰ ਜਸਪ੍ਰੀਤ ਸਿੰਘ ਨੇ ਫੌਜ 'ਚ ਲੈਫ਼ਟੀਨੈਂਟ ਬਣ ਕੇ ਆਪਣੇ ਮਾਪਿਆਂ ਦਾ ਨਾਂਅ ਕੀਤਾ ਰੌਸ਼ਨ <br/> ਅਗਲੀ ਖ਼ਬਰ ਅਕਾਲੀ ਦਲ ਦੇ ਸਮਰਥਕਾਂ ਵਲੋਂ ਹਲਕੇ 'ਚ ਪੁੱਜਣ 'ਤੇ ਮਲੂਕਾ ਦਾ ਨਿੱਘਾ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।