22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਨਕਲੀ ਗਾਹਕ ਭੇਜ ਕੇ ਪੁਲਿਸ ਨੇ ਮੈਡੀਕਲ ਸਟੋਰ ਤੋਂ 1455 ਨਸ਼ੀਲੇ ਕੈਪਸੂਲ ਬਰਾਮਦ ਕੀਤੇ <br/>

ਅਜੀਤ ਡੈਸਕ 18-06-2025
ਭੁੱਚੋ ਮੰਡੀ, 17 ਜੂਨ (ਪਰਵਿੰਦਰ ਸਿੰਘ ਜੌੜਾ)-ਸਥਾਨਕ ਪੁਲਿਸ ਨੇ ਨਕਲੀ ਗਾਹਕ ਭੇਜ ਕੇ ਇਕ ਮੈਡੀਕਲ ਸਟੋਰ 'ਤੇ ਛਾਪਾ ਮਾਰ ਕੇ ਉੱਥੋਂ 1455 ਪਾਬੰਦੀਸ਼ੁਦਾ ਨਸ਼ੀਲੇ ਕੈਪਸੂਲ ਪ੍ਰੈਗਾਬਲਿਨ ਬਰਾਮਦ ਕੀਤੇ ਹਨ ਅਤੇ ਮੁਲਜ਼ਮ ਖ਼ਿਲਾਫ਼ ਪਰਚਾ ਦਰਜ ਕੀਤਾ ਹੈ | ਇਸ ਤੋਂ ਪਹਿਲਾਂ ਪੁਲਿਸ ਨੇ 'ਬਿੱਲੀ' ਵਾਂਗ ਅੱਖਾਂ ਮੀਟੀਆਂ ਹੋਈਆਂ ਸਨ | ਹੁਣ ਸਰਕਾਰੀ ਸਖ਼ਤੀ ਕਾਰਨ ਪੁਲਿਸ ਕਾਰਵਾਈ ਕਰਨ ਲਈ ਮਜਬੂਰ ਹੋਈ ਹੈ | ਇਸ ਤੋਂ ਪਹਿਲਾਂ ਵੀ ਪੁਲਿਸ ਨੇ ਕੁਝ ਦਿਨ ਪਹਿਲਾਂ ਸਥਾਨਕ ਭਾਰਤ ਮੈਡੀਕਲ ਸਟੋਰ 'ਤੇ ਡਰੱਗ ਇੰਸਪੈਕਟਰ ਸਮੇਤ ਛਾਪਾ ਮਾਰ ਕੇ ਸਟੋਰ ਦੇ ਗੋਦਾਮ 'ਚੋਂ ਲੱਖ ਦੇ ਕਰੀਬ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਬਰਾਮਦ ਕੀਤੀਆਂ ਸਨ | ਦੱਸਿਆ ਜਾਂਦਾ ਹੈ ਕਿ ਉਕਤ ਦੋਵਾਂ ਮੈਡੀਕਲ ਸਟੋਰਾਂ ਦੀਆਂ ਤਾਰਾਂ ਆਪਸ ਵਿਚ ਜੁੜੀਆਂ ਹੋਈਆਂ ਹਨ | ਮੌਜੂਦਾ ਕਾਰਵਾਈ ਕਰਨ ਸਮੇਂ ਪੁਲਿਸ ਮੁਲਾਜ਼ਮਾਂ ਅਤੇ ਮੈਡੀਕਲ ਸਟੋਰ ਸੰਚਾਲਕਾਂ ਵਿਚ ਹਲਕੀ ਤਕਰਾਰ ਵੀ ਹੋਈ ਦੱਸੀ ਜਾਂਦੀ ਹੈ | ਜਾਣਕਾਰੀ ਮੁਤਾਬਿਕ ਪੁਲਿਸ ਵਲੋਂ ਇਕ ਵਿਅਕਤੀ ਨੂੰ ਗਾਹਕ ਬਣਾ ਕੇ ਮੈਡੀਕਲ ਸਟੋਰ 'ਤੇ ਭੇਜਿਆ ਗਿਆ ਅਤੇ 2 ਪੁਲਿਸ ਮੁਲਾਜ਼ਮ ਪਾਸੇ ਲੁਕ ਕੇ ਖੜ੍ਹ ਗਏ | ਜਦੋਂ ਨਸ਼ੀਲੇ ਕੈਪਸੂਲ ਮਿਲ ਜਾਣ ਦਾ ਨਕਲੀ ਗਾਹਕ ਵਲੋਂ ਇਸ਼ਾਰਾ ਹੋਇਆ ਤਾਂ ਪੁਲਿਸ ਨੇ ਤੁਰੰਤ ਮੈਡੀਕਲ ਸਟੋਰ 'ਤੇ ਛਾਪਾ ਮਾਰ ਲਿਆ ਅਤੇ ਉੱਥੋਂ 1455 ਪ੍ਰੈਗਾਬਲਿਨ ਕੈਪਸੂਲ (ਸਿਗਨੇਚਰ) ਬਰਾਮਦ ਕੀਤੇ ਗਏ | ਪੁਲਿਸ ਨੇ ਮੁਲਜ਼ਮ ਦਿਸ਼ਾਂਤ ਗਰਗ ਖ਼ਿਲਾਫ਼ ਧਾਰਾ 223 ਬੀ.ਐਨ.ਐੱਸ. ਤਹਿਤ ਮੁਕੱਦਮਾ ਦਰਜ ਕਰਕੇ ਮੁਲਜ਼ਮ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਹੈ |

ਪਿਛਲੀ ਖ਼ਬਰ ਸਰਕਾਰੀ ਆਈ.ਟੀ.ਆਈ ਵਿਖੇ ਯੁਵਾ ਕੈਂਪ ਲਗਾਇਆ ਅਗਲੀ ਖ਼ਬਰ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦਾ ਬੀ.ਕਾਮ ਭਾਗ ਪਹਿਲਾ ਦਾ ਨਤੀਜਾ ਰਿਹਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।