22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਗੁਰਫ਼ਤਹਿ ਸਿੰਘ ਗਿੱਲ ਨੇ ਆਦੇਸ਼ ਗਰੁੱਪ ਦੇ ਡਾਇਰੈਕਟਰ ਦਾ ਅਹੁਦਾ ਸੰਭਾਲਿਆ <br/>

ਗੁਰਫ਼ਤਹਿ ਸਿੰਘ ਗਿੱਲ <br/> 18-06-2025
ਬਠਿੰਡਾ, 17 ਜੂਨ (ਅ.ਬ.)- ਆਦੇਸ਼ ਗਰੁੱਪ ਨੇ ਇਕ ਹੋਰ ਇਤਿਹਾਸਕ ਪਲ ਵਿਚ ਪ੍ਰਵੇਸ਼ ਕੀਤਾ ਜਦੋਂ ਗੁਰਫ਼ਤਹਿ ਸਿੰਘ ਗਿੱਲ ਨੇ ਆਦੇਸ਼ ਗਰੁੱਪ ਦੇ ਡਾਇਰੈਕਟਰ ਵਜੋਂ ਅਹੁਦਾ ਸੰਭਾਲਿਆ | ਇਹ ਮੌਕਾ ਆਦੇਸ਼ ਗਰੁੱਪ ਲਈ ਇਕ ਨਵੀਂ ਊਰਜਾ ਅਤੇ ਦਿਸ਼ਾ ਲੈ ਕੇ ਆਇਆ ਹੈ | ਅਹੁਦਾ ਸੰਭਾਲਣ ਸਮਾਰੋਹ ਆਦੇਸ਼ ਗਰੁੱਪ ਦੇ ਚੇਅਰਮੈਨ ਡਾ. ਐਚ.ਐਸ. ਗਿੱਲ, ਸਕੱਤਰ ਕਮਲਦੀਪ ਕੌਰ ਗਿੱਲ, ਆਦੇਸ਼ ਯੂਨੀਵਰਸਿਟੀ ਬਠਿੰਡਾ ਦੇ ਡਾਇਰੈਕਟਰ ਡਾ. ਗੁਰਪ੍ਰੀਤ ਸਿੰਘ ਗਿੱਲ, ਆਦੇਸ਼ ਹਸਪਤਾਲ ਮੋਹੜੀ ਦੇ ਡਾਇਰੈਕਟਰ ਡਾ. ਗੁਣਤਾਸ ਸਿੰਘ ਗਿੱਲ, ਡਾ. ਅਰਮਾਨ ਖੋਸਾ ਗਿੱਲ, ਪੀ.ਪੀ.ਐੱਸ.ਸੀ. ਦੇ ਮੈਂਬਰ ਬੱਬੂ ਤੀਰ, ਡਾ. ਗੁਰਮੋਹਨ ਸੰਧੂ ਅਤੇ ਸਹਿਜ ਸਿੱਧੂ ਦੀ ਮੌਜੂਦਗੀ ਵਿਚ ਹੋਇਆ | ਇਸ ਮੌਕੇ ਚੇਅਰਮੈਨ ਡਾ. ਐਚ.ਐੱਸ. ਗਿੱਲ ਨੇ ਗੁਰਫ਼ਤਹਿ ਸਿੰਘ ਗਿੱਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਗੁਰਫ਼ਤਹਿ ਸਿੰਘ ਗਿੱਲ ਵਿਚ ਜੋ ਅਗਵਾਈ ਸਮਰੱਥਾ, ਨਵੀਂ ਸੋਚ ਅਤੇ ਸੰਸਥਾ ਪ੍ਰਤੀ ਵਚਨਬੱਧਤਾ ਹੈ, ਉਹ ਆਦੇਸ਼ ਗਰੁੱਪ ਨੂੰ ਨਵੀਆਂ ਉਚਾਈਆਂ 'ਤੇ ਲੈ ਕੇ ਜਾਵੇਗੀ | ਸਭ ਨੂੰ ਉਨ੍ਹਾਂ ਉੱਤੇ ਮਾਣ ਹੈ ਅਤੇ ਅਸੀਂ ਉਨ੍ਹਾਂ ਨੂੰ ਇਸ ਨਵੀਂ ਜ਼ਿੰਮੇਵਾਰੀ ਲਈ ਢੇਰ ਸਾਰੀਆਂ ਸ਼ੁੱਭਕਾਮਨਾਵਾਂ ਦਿੰਦੇ ਹਾਂ | ਅਹੁਦਾ ਸੰਭਾਲਣ ਤੋਂ ਬਾਅਦ ਗੁਰਫ਼ਤਹਿ ਸਿੰਘ ਗਿੱਲ ਨੇ ਕਿਹਾ ਕਿ ਉਹ ਆਦੇਸ਼ ਗਰੁੱਪ ਦੀ ਇਸ ਪਰੰਪਰਾ ਅਤੇ ਵਿਰਾਸਤ ਨੂੰ ਅੱਗੇ ਵਧਾਉਣ ਲਈ ਸੰਕਲਪਬੱਧ ਰਹਿਣਗੇ | ਅਸੀਂ ਸਭ ਮਿਲ ਕੇ ਆਦੇਸ਼ ਗਰੁੱਪ ਨੂੰ ਨਾ ਕੇਵਲ ਰਾਸ਼ਟਰੀ ਪੱਧਰ 'ਤੇ ਸਗੋਂ ਗਲੋਬਲ ਪਛਾਣ ਦੇਣ ਵੱਲ ਕੰਮ ਕਰਾਂਗੇ | ਇਸ ਮੌਕੇ ਹਾਜ਼ਰ ਸਾਰੇ ਮਾਣਯੋਗ ਵਿਅਕਤੀਆਂ ਨੇ ਗੁਰਫ਼ਤਹਿ ਸਿੰਘ ਗਿੱਲ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |

ਪਿਛਲੀ ਖ਼ਬਰ ਆਦਰਸ਼ ਸਕੂਲ ਚਾਉਕੇ ਦੇ ਅਧਿਆਪਕਾਂ ਦੀਆਂ ਸੇਵਾਵਾਂ ਬਹਾਲ, ਜਥੇਬੰਦੀ ਨੇ ਸੰਘਰਸ਼ ਦੀ ਜਿੱਤ ਗਰਦਾਨਿਆ <br/> ਅਗਲੀ ਖ਼ਬਰ ਪਿੰਡ ਰਾਮਸਰਾ ਵਿਖੇ ਗੁਰਮਤਿ ਸਿਖਲਾਈ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।