22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਆਦਰਸ਼ ਸਕੂਲ ਚਾਉਕੇ ਦੇ ਅਧਿਆਪਕਾਂ ਦੀਆਂ ਸੇਵਾਵਾਂ ਬਹਾਲ, ਜਥੇਬੰਦੀ ਨੇ ਸੰਘਰਸ਼ ਦੀ ਜਿੱਤ ਗਰਦਾਨਿਆ <br/>

ਆਦਰਸ਼ ਸਕੂਲ ਚਾਉਕੇ ਦੇ ਅਧਿਆਪਕਾਂ ਦੀਆਂ ਸੇਵਾਵਾਂ ਬਹਾਲ ਹੋਣ ਮੌਕੇ ਰੱਖੇ ਇਕੱਠ ਦੌਰਾਨ ਇਕੱਤਰ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਰੈਲੀ ਕਰਦੇ ਹੋਏ | ਅਜੀਤ ਤਸਵੀਰ <br/> 18-06-2025
ਚਾਉਕੇ, 17 ਜੂਨ (ਮਨਜੀਤ ਸਿੰਘ ਘੜੈਲੀ)-ਆਦਰਸ਼ ਸਕੂਲ ਚਾਉਕੇ ਦੇ ਅਧਿਆਪਕਾਂ ਅਤੇ ਕਰਮਚਾਰੀਆਂ ਦੀਆਂ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ | ਦੱਸਿਆ ਗਿਆ ਹੈ ਕਿ ਸੰਘਰਸ਼ ਕਰ ਰਹੇ ਅਧਿਆਪਕਾਂ ਅਤੇ ਭਰਾਤਰੀ ਜਥੇਬੰਦੀਆਂ ਦੀ ਮੀਟਿੰਗ ਡੀ.ਆਈ.ਜੀ ਬਠਿੰਡਾ ਅਤੇ ਏ.ਡੀ.ਸੀ ਬਠਿੰਡਾ ਨਾਲ ਹੋਈ | ਮੀਟਿੰਗ 'ਚ ਬਣੀ ਸਹਿਮਤੀ ਅਨੁਸਾਰ ਅਧਿਆਪਕਾਂ ਅਤੇ ਦਰਜਾ ਚਾਰ ਕਰਮਚਾਰੀ ਆਪਣੀ ਤੈਨਾਤੀ 'ਤੇ ਹਾਜ਼ਰ ਹੋ ਗਏ ਹਨ | ਹਾਜ਼ਰੀ ਦੌਰਾਨ ਵੱਖ-ਵੱਖ ਭਰਾਤਰੀ ਜਥੇਬੰਦੀਆਂ ਦੇ ਆਗੂ ਅਤੇ ਵੱਖ-ਵੱਖ ਪਿੰਡਾਂ ਤੋਂ ਮਾਪੇ ਵੱਡੀ ਗਿਣਤੀ ਵਿਚ ਸ਼ਾਮਲ ਹੋਏ | ਗੱਲਬਾਤ ਦੌਰਾਨ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ ਜ਼ਿਲ੍ਹਾ ਪ੍ਰਧਾਨ ਬੀ.ਕੇ.ਯੂ ਉਗਰਾਹਾਂ, ਜਗਦੀਪ ਸਿੰਘ ਬਲਾਕ ਪ੍ਰਧਾਨ ਰਾਮਪੁਰਾ ਬੀ.ਕੇ.ਯੂ ਡਕੌਦਾ ਧਨੇਰ, ਦਰਸ਼ਨ ਸਿੰਘ ਫੂਲ ਕ੍ਰਾਂਤੀਕਾਰੀ ਯੂਨੀਅਨ, ਰੇਸ਼ਮ ਸਿੰਘ ਸੂਬਾ ਸਕੱਤਰ ਡੀਟੀਐਫ, ਨਵਚਰਨਪ੍ਰੀਤ ਕੌਰ, ਵਿਕਾਸ ਗਰਗ, ਜਗਪਾਲ ਬੰਗੀ, ਅੰਮਿ੍ਤਪਾਲ ਸਿੰਘ ਮਾਨ, ਅਧਿਆਪਕ ਬਲਵਿੰਦਰ ਸਿੰਘ, ਬਲਜੀਤ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ ਤੇ ਨਵਨੀਤ ਸ਼ਰਮਾ ਦੀਆਂ ਸੇਵਾਵਾਂ ਵੀ ਤਕਨੀਕੀ ਅੜਿੱਕਿਆਂ ਨੂੰ ਦੂਰ ਕਰਨ ਤੋਂ ਬਾਅਦ ਜਲਦ ਬਹਾਲ ਕਰਨ | ਇਸ ਸੰਘਰਸ਼ ਦੌਰਾਨ ਦਰਜ ਕੀਤੇ ਗਏ ਸਮੂਹ ਪਰਚੇ ਰੱਦ ਕਰਨ, ਜੇਲ੍ਹ 'ਚ ਰੱਖੇ ਗਏ ਕਿਸਾਨ ਆਗੂ ਬਲਦੇਵ ਸਿੰਘ ਚਾਉਕੇ ਅਤੇ ਸ਼ਗਨਪ੍ਰੀਤ ਸਿੰਘ ਜਿਓਾਦ ਨੂੰ ਜਲਦ ਰਿਹਾਅ ਕਰਨ ਦਾ ਵਿਸ਼ਵਾਸ ਵੀ ਦਵਾਇਆ ਗਿਆ |

ਪਿਛਲੀ ਖ਼ਬਰ ਭਾਜਪਾ ਦੀ ਕੇਂਦਰ ਸਰਕਾਰ ਦੇ 11 ਸਾਲਾਂ ਕਾਰਜਕਾਲ 'ਚ ਹਰ ਵਰਗ ਦਾ ਹੋਇਆ ਵਿਕਾਸ-ਸੋਢੀ <br/> ਅਗਲੀ ਖ਼ਬਰ ਗੁਰਫ਼ਤਹਿ ਸਿੰਘ ਗਿੱਲ ਨੇ ਆਦੇਸ਼ ਗਰੁੱਪ ਦੇ ਡਾਇਰੈਕਟਰ ਦਾ ਅਹੁਦਾ ਸੰਭਾਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।