31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਆਂਗਣਵਾੜੀ ਯੂਨੀਅਨ ਵਲੋਂ ਆਨਲਾਈਨ ਕੰਮ ਲਈ ਲੋੜੀਦੇ ਢਾਂਚੇ ਦੀ ਮੰਗ

ਅਜੀਤ ਡੈਸਕ 21-06-2025
ਨਥਾਣਾ, 20 ਜੂਨ (ਗੁਰਦਰਸ਼ਨ ਲੁੱਧੜ)-ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਪੰਜਾਬ ਦੀ ਬਲਾਕ ਨਥਾਣਾ ਇਕਾਈ ਵਲੋਂ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਦਫ਼ਤਰ ਨਥਾਣਾ ਵਿਖੇ ਮੰਗ ਪੱਤਰ ਸੌਂਪ ਕੇ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਆਂਗਣਵਾੜੀ ਕਰਮੀਆਂ ਨੂੰ ਵਿਭਾਗ ਦੇ ਆਨਲਾਈਨ ਕੰਮ ਲਈ ਲੋੜੀਂਦਾ ਢਾਂਚਾ ਮੁਹੱਈਆ ਨਾ ਕੀਤਾ ਗਿਆ ਤਾਂ ਉਹ ਵਿਭਾਗ ਵਲੋਂ ਦਿੱਤਾ ਜਾਂਦਾ ਆਨਲਾਈਨ ਕੰਮ ਕਰਨ ਤੋਂ ਅਸਮਰੱਥ ਹੋਣਗੀਆਂ ਅਤੇ ਵਿਭਾਗ ਦੇ ਆਨਲਾਈਨ ਕੰਮ ਦਾ ਬਾਈਕਾਟ ਕੀਤਾ ਜਾਵੇਗਾ | ਯੂਨੀਅਨ ਆਗੂਆਂ ਨੇ ਬਲਾਕ ਦਫ਼ਤਰ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹੁਣ ਤੱਕ ਸਰਕਾਰ ਵਲੋਂ ਆਂਗਣਵਾੜੀ ਵਰਕਰਾਂ ਨੂੰ ਮੋਬਾਈਲ ਫੋਨ ਮੁਹੱਈਆ ਨਹੀਂ ਕੀਤੇ ਗਏ ਅਤੇ ਨਾ ਹੀ ਉਨ੍ਹਾਂ ਨੂੰ ਆਨਲਾਈਨ ਕੰਮ ਕਰਨ ਲਈ ਸਾਰੇ ਪਿੰਡਾਂ ਵਿਚ ਨੈਟਵਰਕ ਸਿਗਨਲ ਪੂਰਾ ਮਿਲ ਰਿਹਾ ਹੈ | ਇਸ ਤੋਂ ਇਲਾਵਾ ਸਮਾਜ ਵਿਚ ਠੱਗੀ ਦੀਆਂ ਚਰਚਾਵਾਂ ਹੋਣ ਕਰਕੇ ਲਾਭਪਾਤਰੀ ਉਨ੍ਹਾਂ ਨੂੰ ਆਪਣਾ ਓ.ਟੀ.ਪੀ. ਦੱਸਣ ਲਈ ਤਿਆਰ ਨਹੀਂ ਹਨ | ਅਜਿਹੀ ਸਥਿਤੀ ਵਿਚ ਆਂਗਣਵਾੜੀ ਵਰਕਰਾਂ ਨੂੰ ਆਨਲਾਈਨ ਕੰਮ ਕਰਨ ਲਈ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਯੂਨੀਅਨ ਆਗੂਆਂ ਨੇ ਕਿਹਾ ਕਿ ਵਿਭਾਗ ਵਲੋਂ ਮਿਲਦੇ 166 ਰੁਪਏ ਵਿਚ ਕੋਈ ਵੀ ਕੰਪਨੀ ਆਂਗਣਵਾੜੀ ਵਰਕਰਾਂ ਨੂੰ ਲੋੜੀਦਾ ਡਾਟਾ ਪੈਕੇਜ ਦੇਣ ਲਈ ਤਿਆਰ ਨਹੀਂ ਹੈ, ਜਿਸ ਕਰਕੇ ਨਿਗੂਣੇ ਮਿਹਨਤਾਨੇ 'ਤੇ ਆਂਗਣਵਾੜੀ ਵਰਕਰਾਂ ਨੂੰ ਆਨਲਾਈਨ ਕੰਮ ਕਰਨ ਦੀ ਵੱਡੀ ਮੁਸ਼ਕਿਲ ਆ ਰਹੀ ਹੈ | ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਜੁਲਾਈ ਤੱਕ ਆਂਗਣਵਾੜੀ ਵਰਕਰਾਂ ਨੂੰ ਮੋਬਾਈਲ ਫੋਨ ਸਮੇਤ ਲੋੜੀਦਾ ਢਾਂਚਾ ਮੁਹੱਈਆ ਨਾ ਕਰਵਾਇਆ ਗਿਆ ਤਾਂ ਪਹਿਲੀ ਅਗਸਤ ਤੋਂ ਪੋਸ਼ਨ ਟਰੈਕਰ ਐਪ ਦਾ ਕੰਮ ਮੁਕੰਮਲ ਬੰਦ ਕੀਤਾ ਜਾਵੇਗਾ | ਯੂਨੀਅਨ ਦੇ ਵਫ਼ਦ ਵਿਚ ਗੁਰਪ੍ਰੀਤ ਕੌਰ ਗੰਗਾ, ਸਰਬਜੀਤ ਕੌਰ ਨਾਥਪੁਰਾ, ਨਰੇਸ਼ ਰਾਣੀ ਨਥਾਣਾ, ਗੁਰਪ੍ਰੀਤ ਕੌਰ ਭੁੱਚੋ ਮੰਡੀ, ਪ੍ਰਦੀਪ ਕੌਰ ਭੁੱਚੋ ਕਲਾਂ, ਪਰਮਜੀਤ ਕੌਰ ਕੋਠੇ ਕਰਤਾਰਪੁਰ, ਸੁਖਵਿੰਦਰ ਕੌਰ ਅਤੇ ਬਲਜੀਤ ਕੌਰ ਚੱਕ ਬਖਤੂ ਸ਼ਾਮਿਲ ਸਨ |
ਪਿਛਲੀ ਖ਼ਬਰ ਘਰੇਲੂ ਕਲੇਸ਼ ਦੇ ਚਲਦਿਆਂ ਨੌਜਵਾਨ ਵਲੋਂ ਖ਼ੁਦਕੁਸ਼ੀ, 4 ਖ਼ਿਲਾਫ਼ ਮੁਕੱਦਮਾ ਦਰਜ ਅਗਲੀ ਖ਼ਬਰ ਗਰਮੀ ਦੀਆਂ ਛੁੱਟੀਆਂ ਦੌਰਾਨ ਵਿਦਿਆਰਥੀ ਸੇਵਾ ਕਰਕੇ ਕਰ ਰਹੇ ਸਫਲਤਾ ਹਾਸਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।