ਸਰਦੂਲਗੜ੍ਹ, 20 ਜੂਨ (ਅਰੋੜਾ)-ਨੇੜਲੇ ਪਿੰਡ ਰੋੜਕੀ ਦੇ ਨੌਜਵਾਨ ਨੇ ਘਰੇਲੂ ਕਲੇਸ਼ ਦੇ ਚੱਲਦਿਆਂ ਖੇਤ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ | ਜਾਣਕਾਰੀ ਅਨੁਸਾਰ ਗੁਰਜਿੰਦਰ ਸਿੰਘ (28) ਦਾ ਵਿਆਹ ਗਗਨਦੀਪ ਕੌਰ ਨਾਲ 10 ਮਹੀਨੇ ਪਹਿਲਾਂ ਹੋਇਆ ਸੀ ਅਤੇ ਅਕਸਰ ਹੀ ਉਨ੍ਹਾਂ ਦਾ ਆਪਸ 'ਚ ਝਗੜਾ ਰਹਿੰਦਾ ਸੀ | ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਗੁਰਜਿੰਦਰ ਸਿੰਘ ਨੇ ਜੀਵਨ ਲੀਲ੍ਹਾ ਸਮਾਪਤ ਕਰ ਲਈ | ਸਹਾਇਕ ਥਾਣੇਦਾਰ ਜਗਜੀਤ ਸਿੰਘ ਨੇ ਦੱਸਿਆ ਕਿ ਮਿ੍ਤਕ ਦੇ ਪਿਤਾ ਸੁਖਦੇਵ ਸਿੰਘ ਦੇ ਬਿਆਨਾਂ 'ਤੇ ਸਰਦੂਲਗੜ੍ਹ ਪੁਲਿਸ ਵਲੋਂ ਗਗਨਦੀਪ ਕੌਰ ਤੋਂ ਇਲਾਵਾ ਸੁਖਪਾਲ ਕੌਰ, ਬਲਵੰਤ ਸਿੰਘ ਤੇ ਅਜੇ ਸਿੰਘ ਵਾਸੀ ਭੀਮਾ ਥਾਣਾ ਰੋੜੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ |