01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਐੱਸ.ਐੱਸ.ਪੀ. ਬਠਿੰਡਾ ਵਲੋਂ ਸੁਖਜਿੰਦਰ ਖੋਸਾ ਏ.ਐੱਸ.ਆਈ. ਦਾ ਵਿਸ਼ੇਸ਼ ਸਨਮਾਨ

ਅਜੀਤ ਡੈਸਕ 21-06-2025
ਭਗਤਾ ਭਾਈਕਾ, 20 ਜੂਨ (ਸੁਖਪਾਲ ਸਿੰਘ ਸੋਨੀ)-ਪੰਜਾਬ ਪੁਲਿਸ ਵਲੋਂ ਸ਼ਲਾਘਾਯੋਗ ਡਿਊਟੀ ਨਿਭਾਉਣ ਵਾਲੇ ਮੁਲਾਜ਼ਮਾਂ ਨੂੰ ਮਾਣ-ਸਨਮਾਨ ਦੇਣ ਦੀ ਅਰੰਭੀ ਗਈ ਮੁਹਿੰਮ ਤਹਿਤ ਭਗਤਾ ਭਾਈਕਾ ਵਿਖੇ ਸਿਟੀ ਟਰੈਫ਼ਿਕ ਪੁਲਿਸ ਵਿਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਏ.ਐੱਸ.ਆਈ. ਸੁਖਜਿੰਦਰ ਸਿੰਘ ਖੋਸਾ ਨੂੰ ਐੱਸ.ਐੱਸ.ਪੀ. ਬਠਿੰਡਾ ਵਲੋਂ ਡੀ.ਜੀ.ਪੀ. ਡੈਸਕ ਦੇ ਵਿਸ਼ੇਸ਼ ਮਾਣ ਸਨਮਾਨ ਨਾਲ ਨਿਵਾਜਿਆ ਗਿਆ ਹੈ | ਏ.ਐੱਸ.ਆਈ. ਖੋਸਾ ਵਲੋਂ ਭਗਤਾ ਭਾਈਕਾ ਸਮੇਤ ਰਾਮਪੁਰਾ ਫੂਲ, ਤਲਵੰਡੀ ਸਾਬੋ ਵਿਖੇ ਟਰੈਫ਼ਿਕ ਪੁਲਿਸ ਦੇ ਇੰਚਾਰਜ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ | ਅੱਜ-ਕੱਲ ਬਠਿੰਡਾ ਟਰੈਫ਼ਿਕ ਪੁਲਿਸ ਵਿਚ ਸੇਵਾਵਾਂ ਨਿਭਾ ਰਹੇ ਹਨ | ਏ.ਐੱਸ.ਆਈ. ਸੁਖਜਿੰਦਰ ਸਿੰਘ ਖੋਸਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੁਲਿਸ ਮੁਲਾਜ਼ਮਾਂ ਨੂੰ ਮਾਣ ਸਨਮਾਣ ਦੇ ਲੈਣ ਦੇ ਉਪਰਾਲੇ ਨਾਲ ਉਨ੍ਹਾਂ ਦਾ ਮਨੋਬਲ ਹੋਰ ਵੀ ਮਜ਼ਬੂਤ ਹੋਵੇਗਾ | ਏ.ਐੱਸ.ਆਈ. ਖੋਸਾ ਨੂੰ ਇਨਾਮ ਮਿਲਣ 'ਤੇ ਇੰਦਰਜੀਤ ਸਿੰਘ ਮਾਨ ਚੇਅਰਮੈਨ ਪੰਜਾਬ ਖਾਦੀ ਅਤੇ ਉਦਯੋਗ ਬੋਰਡ, ਹਰਿੰਦਰ ਸਿੰਘ ਬਰਾੜ ਸੁਖਾਨੰਦ, ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ, ਬਿੱਟੂ ਕਾਮਰਾ ਸੁਰਿੰਦਰਾ ਡੇਅਰੀ ਵਾਲੇ, ਦੀਪ ਕੋਠਾ ਗੁਰੂ, ਸੁਖਜਿੰਦਰ ਸਿੰਘ ਖ਼ਾਨਦਾਨ, ਬੱਬੂ ਭਾਈਕਾ ਗਰੁੱਪ ਭਗਤਾ, ਸੁਖਮੰਦਰ ਸਿੰਘ ਸੁਪਰ ਡੀਲਕਸ ਵਾਲੇ, ਭੂਸ਼ਨ ਮਿੱਤਲ, ਜਸਪਾਲ ਵੜਿੰਗ, ਕਰਨ ਦੁਆ, ਸੁਰਿੰਦਰ ਭੁੱਟੋ, ਦੀਪ ਸੋਢੀ, ਬਲਵਿੰਦਰ ਸਿੰਘ ਕੋਠਾ ਗੁਰੂ, ਬਹਾਦਰ ਸਿੰਘ ਬਰਾੜ 'ਆਪ' ਆਗੂ, ਹਰਿੰਦਰ ਸਿੰਘ ਬਰਾੜ, ਬੱਬੂ ਨੈਸ਼ਨਲ ਇੰਡਸਟਰੀ ਭਗਤਾ ਆਦਿ ਨੇ ਮੁਬਾਰਕਬਾਦ ਦਿੱਤੀ ਹੈ |
ਪਿਛਲੀ ਖ਼ਬਰ ਸਾਬਕਾ ਵਿਧਾਇਕ ਮਰਹੂਮ ਕਾਮਰੇਡ ਮੱਖਣ ਸਿੰਘ ਦੀ ਯਾਦ 'ਚ ਲਗਾਇਆ ਖ਼ੂਨਦਾਨ ਕੈਂਪ ਅਗਲੀ ਖ਼ਬਰ ਮਗਨਰੇਗਾ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਡੀ.ਸੀ. ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।