01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਪੰਜਾਬ 'ਚ ਅਕਾਲੀ ਦਲ ਦੀ ਮਜ਼ਬੂਤੀ ਲਈ ਲਹਿਰ ਸ਼ੁਰੂ-ਮਲੂਕਾ

ਭਗਤਾ ਭਾਈਕਾ ਵਿਖੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਸਨਮਾਨਿਤ ਕਰਦੇ ਹੋਏ ਅਕਾਲੀ ਆਗੂ ਅਤੇ ਸਮਰਥਕ | ਤਸਵੀਰ : ਸੁਖਪਾਲ ਸਿੰਘ ਸੋਨੀ <br/> 21-06-2025
ਭਗਤਾ ਭਾਈਕਾ, 20 ਜੂਨ (ਸੁਖਪਾਲ ਸਿੰਘ ਸੋਨੀ)-ਸੂਬੇ ਦੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਖੇਤਰੀ ਪਾਰਟੀ ਸ਼ੋ੍ਰਮਣੀ ਅਕਾਲੀ ਦਲ ਦਾ ਮਜ਼ਬੂਤ ਹੋਣਾ ਬੇਹੱਦ ਜ਼ਰੂਰੀ ਹੈ | ਪੰਜਾਬ ਦੇ ਲੋਕ ਵੀ ਹੁਣ ਅਕਾਲੀ ਦਲ ਦੀ ਲਈ ਉਤਾਵਲੇ ਹੋ ਰਹੇ ਹਨ | ਸੁਧਾਰ ਲਹਿਰ ਦੇ ਸਾਰੇ ਆਗੂ ਸੂਝਵਾਨ ਹਨ, ਉਨ੍ਹਾਂ ਨੂੰ ਵੀ ਪੰਜਾਬ ਦੇ ਹਿੱਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਕਾਲੀ ਦਲ ਵਿਚ ਜਲਦੀ ਸ਼ਾਮਿਲ ਹੋ ਜਾਣਾ ਚਾਹੀਦਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਅੱਜ ਸਥਾਨਕ ਸ਼ਿਵਮ ਰੈਸਟੋਰੈਂਟ ਵਿਖੇ ਅਕਾਲੀ ਦਲ ਦੇ ਇਕ ਪ੍ਰੋਗਰਾਮ ਦੌਰਾਨ ਕੀਤਾ |
ਮਲੂਕਾ ਨੇ ਕਿਹਾ ਕਿ ਆਪ ਸਰਕਾਰ ਦੇ ਮਾੜੇ ਕਾਰਜਕਾਲ ਨੂੰ ਦੇਖਦੇ ਹੋਏ ਪੰਜਾਬ ਅੰਦਰ ਮੁੜ ਅਕਾਲੀ ਦਲ ਦੀ ਮਜ਼ਬੂਤੀ ਲਈ ਲਹਿਰ ਸ਼ੁਰੂ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਦਲ ਦੇ ਸੁਨੇਹਿਆਂ ਦੀ ਉਡੀਕ ਵਿਚ ਹਨ | ਮਲੂਕਾ ਨੇ ਕਿਹਾ ਕਿ ਪੰਜਾਬ ਦੇ ਮੌਜੂਦਾ ਹਲਾਤਾਂ ਨੂੰ ਦੇਖਦੇ ਹੋਏ ਕੁਝ ਵਿਰੋਧੀ ਆਗੂ ਵੀ ਅਕਾਲੀ ਦਲ ਦੀ ਮਜ਼ਬੂਤੀ ਲੋਚਦੇ ਹਨ | ਉਨ੍ਹਾਂ ਕਿਹਾ ਕਿ ਅਕਾਲੀ ਦਲ ਵਿਚੋਂ ਇੱਧਰ ਉਧਰ ਗਏ ਆਗੂਆਂ ਦੀ ਘਰ ਵਾਪਸੀ ਲਈ ਜਲਦੀ ਹੀ ਸੁਖਬੀਰ ਸਿੰਘ ਬਾਦਲ ਦੇ ਦਿਸ਼ਾਂ ਨਿਰਦੇਸ਼ ਤਹਿਤ ਮੁਹਿੰਮ ਆਰੰਭੀ ਜਾਵੇਗੀ | ਉਨ੍ਹਾਂ ਦਾਅਵਾ ਕੀਤਾ ਕਿ ਵਿਰੋਧੀ ਪਾਰਟੀਆਂ ਦੇ ਆਗੂ ਵੀ ਵੱਡੇ ਪੱਧਰ 'ਤੇ ਅਕਾਲੀ ਦਲ ਵਿਚ ਸ਼ਾਮਿਲ ਹੋਣ ਲਈ ਉਨ੍ਹਾਂ ਨਾਲ ਲਗਾਤਾਰ ਰਾਬਤਾ ਕਰ ਰਹੇ ਹਨ | ਮਲੂਕਾ ਨੇ ਪਿਛਲੇ ਸਮੇਂ ਦੌਰਾਨ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅੰਦਰ ਅਕਾਲੀ ਦਲ ਦੇ ਵੱਖ-ਵੱਖ ਪਾਰਟੀਆਂ ਵਿਚ ਗਏ ਸਮਰਥਕਾਂ ਅਤੇ ਆਗੂਆਂ ਨੂੰ ਜਲਦੀ ਘਰ ਵਾਪਸੀ ਕਰਨ ਦੀ ਵੀ ਅਪੀਲ ਕੀਤੀ | ਮਲੂਕਾ ਨੇ ਕਿਹਾ ਕਿ ਸੂਬੇ ਦੀ ਆਪ ਸਰਕਾਰ ਹਰ ਪੱਖ ਤੋਂ ਫ਼ੇਲ੍ਹ ਸਾਬਤ ਹੋ ਰਹੀ ਹੈ | ਆਪ ਸਿਰਫ਼ ਝੂਠੀ ਬਿਆਨਬਾਜ਼ੀ ਅਤੇ ਸ਼ੋਸ਼ੇਬਾਜ਼ੀ ਸਦਕਾ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਸੂਬੇ ਅੰਦਰ ਹੁਣ ਆਪ ਦਾ ਕੋਈ ਵੀ ਝੂਠ ਨਹੀ ਚੱਲਣ ਵਾਲਾ ਨਹੀ ਹੈ, ਲੋਕ ਹੁਣ ਆਪ ਦੀਆਂ ਸਭ ਚਾਲਾਂ ਨੂੰ ਸਮਝ ਅਤੇ ਪਹਿਚਾਣ ਚੁੱਕੇ ਹਨ | ਅੱਜ ਦੇ ਸਮਾਗਮ ਦੌਰਾਨ ਅਕਾਲੀ ਦਲ ਦੇ ਸਮਰਥਕਾਂ ਵਲੋਂ ਸਿਕੰਦਰ ਸਿੰਘ ਮਲੂਕਾ ਦੇ ਅੱਜ ਜਨਮ ਦਿਨ ਮੌਕੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਗਈਆਂ | ਅਕਾਲੀ ਦਲ ਦੇ ਸਮਰਥਕਾਂ ਵਲੋਂ ਮਲੂਕਾ ਦਾ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਸਮੇਂ ਹਰਿੰਦਰ ਸਿੰਘ ਹਿੰਦਾ ਹਲਕਾ ਇੰਚਾਰਜ ਅਕਾਲੀ ਦਲ, ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ, ਡਾ: ਪ੍ਰਨੀਤ ਕੌਰ ਦਿਉਲ, ਹਰਪ੍ਰੀਤ ਬਾਬਾ ਕਬੱਡੀ ਕੋਚ, ਰਾਕੇਸ਼ ਕੁਮਾਰ ਗੋਇਲ, ਡਾ: ਬਲਜੀਤ ਸਿੰਘ ਦਿਉਲ, ਜਗਮੋਹਣ ਲਾਲ ਭਗਤਾ, ਮਨਜੀਤ ਸਿੰਘ ਧੁੰਨਾ ਪ੍ਰਧਾਨ, ਸੁਖਜਿੰਦਰ ਸਿੰਘ ਖ਼ਾਨਦਾਨ, ਪਿੰਦਰ ਸਿੱਧੂ ਪ੍ਰਧਾਨ, ਸੁਖਜਿੰਦਰ ਸਿੰਘ ਖਹਿਰਾ, ਮਨਜਿੰਦਰ ਸਿੰਘ ਥਰਾਜ, ਹਰਦੇਵ ਸਿੰਘ ਗੋਗੀ ਬਰਾੜ, ਜਸਪਾਲ ਸਿੰਘ ਵੜਿੰਗ, ਰਘਵੀਰ ਸਿੰਘ ਕਾਕਾ, ਕੁਲਦੀਪ ਕੌਰ ਬਰਾੜ, ਸੁਖਮੰਦਰ ਸਿੰਘ ਭੋਲਾ, ਸੁਖਚੈਨ ਚੰਦ ਮੁੰਦਰੀ, ਪੁਨੀਤਪਾਲ ਗੋਲਾ, ਹਰਜਿੰਦਰ ਸਿੰਘ ਸਹੋਤਾ, ਗੁਰਚਰਨ ਸਿੰਘ ਪੁਰੀ, ਸੇਮੀ ਭਾਈਰੂਪਾ, ਮਾ. ਲਾਲ ਸਿੰਘ, ਰਾਮ ਸਿੰਘ ਬਾਦਲ ਆਦਿ ਵਲੋਂ ਸ਼ਮੂਲੀਅਤ ਕਰਕੇ ਮਲੂਕਾ ਨੂੰ ਵਧਾਈ ਦਿੱਤੀ ਗਈ |
ਪਿਛਲੀ ਖ਼ਬਰ ਜੂਨ ਮਹੀਨੇ ਦੇ ਅਖੀਰ ਤੱਕ ਕੀਤੀ ਜਾ ਸਕਦੀ ਹੈ, ਮੱਕੀ ਦੀ ਬਿਜਾਈ- ਮੁੱਖ ਖੇਤੀਬਾੜੀ ਅਫ਼ਸਰ ਅਗਲੀ ਖ਼ਬਰ ਸਾਬਕਾ ਵਿਧਾਇਕ ਮਰਹੂਮ ਕਾਮਰੇਡ ਮੱਖਣ ਸਿੰਘ ਦੀ ਯਾਦ 'ਚ ਲਗਾਇਆ ਖ਼ੂਨਦਾਨ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।