01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

'ਸੀਲ 15' ਆਪ੍ਰੇਸ਼ਨ ਤਹਿਤ ਪੁਲਿਸ ਨੇ ਹਰਿਆਣਾ ਹੱਦ 'ਤੇ 8 ਜਗ੍ਹਾ ਲਗਾਏ ਅੰਤਰਰਾਜੀ ਨਾਕੇ, ਵਾਹਨਾਂ ਦੀ ਤਲਾਸ਼ੀ ਆਰੰਭੀ

ਅਜੀਤ ਡੈਸਕ 21-06-2025
ਤਲਵੰਡੀ ਸਾਬੋ, 20 ਜੂਨ (ਰਣਜੀਤ ਸਿੰਘ ਰਾਜੂ)-ਪੰਜਾਬ ਪੁਲਿਸ ਵਲੋਂ ਨਸ਼ੇ ਖਿਲਾਫ਼ ਵਿੱਢੀ 'ਯੁੱਧ ਨਸ਼ੇ ਵਿਰੁੱਧ' ਮੁਹਿੰਮ ਦੀ ਇਕ ਕੜੀ 'ਸੀਲ 15' ਨਾਂਅ ਦੇ ਆਪਰੇਸ਼ਨ ਤਹਿਤ ਅੱਜ ਉਪ ਮੰਡਲ ਪੁਲਿਸ ਨੇ ਡੀ.ਐੱਸ.ਪੀ. ਤਲਵੰਡੀ ਸਾਬੋ ਰਾਜੇਸ਼ ਸਨੇਹੀ ਦੀ ਅਗਵਾਈ ਹੇਠ ਉਪ ਮੰਡਲ ਦੀ ਹਰਿਆਣਾ ਨਾਲ ਲੱਗਦੀ ਹੱਦ ਤੇ ਅੰਤਰਰਾਜੀ ਨਾਕੇਬੰਦੀ ਕਰਕੇ ਵਾਹਨਾਂ ਦੀ ਤਲਾਸ਼ੀ ਆਰੰਭ ਦਿੱਤੀ ਹੈ | ਨਾਕੇਬੰਦੀ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਡੀ.ਐੱਸ.ਪੀ. ਰਾਜੇਸ਼ ਸਨੇਹੀ ਨੇ ਦੱਸਿਆ ਕਿ ਡੀ. ਜੀ. ਪੀ. ਪੰਜਾਬ ਗੌਰਵ ਜੈਨ ਅਤੇ ਡੀ. ਆਈ. ਜੀ. ਬਠਿੰਡਾ ਰੇਂਜ ਹਰਪ੍ਰੀਤ ਸਿੰਘ ਦੇ ਹੁਕਮਾਂ ਅਤੇ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ 'ਸੀਲ 15' ਆਪਰੇਸ਼ਨ ਤਹਿਤ ਨਸ਼ਿਆਂ ਦੀ ਰੋਕਥਾਮ ਵਾਸਤੇ ਅੱਜ ਉੱਪ ਮੰਡਲ ਤਲਵੰਡੀ ਸਾਬੋ ਦੀ ਹਰਿਆਣਾ ਨਾਲ ਲੱਗਦੀ ਹੱਦ 'ਤੇ 6 ਜਗ੍ਹਾ ਅੰਤਰਰਾਜੀ ਨਾਕੇ ਲਗਾਏ ਗਏ ਹਨ, ਜਿਨ੍ਹਾਂ ਵਿਚ ਚਾਰ ਨਾਕੇ ਥਾਣਾ ਰਾਮਾਂ ਮੰਡੀ ਅਧੀਨ ਖੇਤਰ 'ਚ ਅਤੇ ਦੋ ਥਾਣਾ ਤਲਵੰਡੀ ਸਾਬੋ ਅਧੀਨ ਆਉਂਦੇ ਖੇਤਰ 'ਚ ਲਗਾਏ ਗਏ ਹਨ | ਉਨ੍ਹਾਂ ਦੱਸਿਆ ਕਿ ਥਾਣਾ ਸੰਗਤ ਅਧੀਨ ਆਉਂਦੇ ਹਰਿਆਣਾ ਨਾਲ ਲੱਗਦੇ ਖੇਤਰ 'ਚ ਵੀ ਦੋ ਨਾਕੇ ਲਗਾਏ ਗਏ ਹਨ | ਉਨ੍ਹਾਂ ਦੱਸਿਆ ਕਿ ਹਰੇਕ ਨਾਕੇ ਤੇ 10 ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ ਅਤੇ ਦੂਜੇ ਸੂਬਿਆਂ ਤੋਂ ਆਉਣ ਵਾਲੇ ਵਾਹਨਾਂ, ਦੋ ਪਹੀਆ ਵਾਹਨਾਂ ਅਤੇ ਇਥੋਂ ਤੱਕ ਕਿ ਬੱਸਾਂ 'ਚ ਵੀ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ | ਉਨ੍ਹਾਂ ਨੇ ਇਸ ਮੌਕੇ ਚੇਤਾਵਨੀ ਵੀ ਦਿੱਤੀ ਕਿ ਜੇਕਰ ਕੋਈ ਆਪਣੇ ਵਾਹਨ ਰਾਹੀਂ ਕਿਸੇ ਕਿਸਮ ਦਾ ਵੀ ਨਸ਼ੀਲਾ ਪਦਾਰਥ ਲਿਆਉਂਦਾ ਫੜਿਆ ਗਿਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ | ਉਧਰ ਤਿਉਣਾ ਪੁਜਾਰੀਆਂ ਪਿੰਡ ਲਾਗੇ ਲਾਏ ਨਾਕੇ 'ਤੇ ਥਾਣਾ ਮੁਖੀ ਪਰਬਤ ਸਿੰਘ ਵੀ ਮੌਜੂਦ ਰਹੇ ਅਤੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਾ ਤਸਕਰਾਂ ਦੀ ਪੁਲਿਸ ਨੂੰ ਇਤਲਾਹ ਦਿੱਤੀ ਜਾਵੇ |
ਪਿਛਲੀ ਖ਼ਬਰ ਕਿਸਾਨ ਚਮਕੌਰ ਸਿੰਘ ਫੁੱਲਾਂ ਅਤੇ ਡਰੈਗਨ ਫਰੂਟ ਦੀ ਖੇਤੀ ਕਰਕੇ ਆਪਣੀ ਆਮਦਨ ਵਿਚ ਕਰ ਰਿਹਾ ਵਾਧਾ ਅਗਲੀ ਖ਼ਬਰ ਮਲਕਾਣਾ ਦੇ ਖ਼ਸਤਾ ਹਾਲਤ ਸਿਹਤ ਕੇਂਦਰ ਨੂੰ ਨਵੇਂ ਸਿਰਿਉਂ ਬਣਾਉਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।