ਰਾਮਾਂ ਮੰਡੀ, 21 ਸਤੰਬਰ (ਤਰਸੇਮ ਸਿੰਗਲਾ)- ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਰਾਮਾਂ ਮੰਡੀ ਦੇ ਮਜ਼ਦੂਰਾਂ ਦੀ ਠੇਕੇਦਾਰ ਗੁਰਲਾਭ ਸਿੰਘ ਜੋ ਕਿ ਟਰੱਕ ਅਪਰੇਟਰ ਯੂਨੀਅਨ ਰਾਮਾਂ ਮੰਡੀ ਦਾ ਪ੍ਰਧਾਨ ਵੀ ਹੈ ਵਲੋਂ ਪਿਛਲੇ ਮਹੀਨੇ ਦੀ ਬਣਦੀ ਮਜ਼ਦੂਰੀ ਨਾ ਦੇਣ ਸਬੰਧੀ ਯੂਨੀਅਨ ਵੱਲੋਂ ਪ੍ਰਧਾਨ ਗੁਰਜੰਟ ਸਿੰਘ ਬੰਗੀ ਰੁਲਦੂ ਨੇ ਯੂਨੀਅਨ ਦੀ ਲੈਟਰਪੈਡ ਤੇ ਸਰਕਾਰੀ ਖ਼ਰੀਦ ਏਜੰਸੀਆਂ ਦੇ ਮੈਨੇਜਰਾਂ ਨੂੰ ਦਿੱਤੇ ਗਏ ਪੱਤਰ ਦਿਖਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਬਕਾਇਆ ਮਜ਼ਦੂਰੀ ਅਤੇ ਈਪੀਐਫ ਮਿਲਾ ਕੇ 14,48,000 ਰੁਪਏ ਠੇਕੇਦਾਰ ਵਲੋਂ ਨਹੀਂ ਦਿੱਤੇ ਜਾਂਦੇ, ਉਹ ਗੁਰਲਾਭ ਸਿੰਘ ਠੇਕੇਦਾਰ ਅਧੀਨ ਕੋਈ ਕੰਮ ਨਹੀਂ ਕਰਨਗੇ¢ ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਮਾਲ ਗੋਦਾਮਾਂ ਵਿਚੋਂ ਅਨਾਜ ਦੀਆਂ ਸਪੈਸ਼ਲ ਗੱਡੀਆਂ ਭਰਣ ਦਾ ਸਾਲ 2024-25 ਦਾ ਠੇਕਾ ਟੈਂਡਰ ਰਾਹੀਂ ਗੁਰਲਾਭ ਸਿੰਘ ਜੱਜਲ ਠੇਕੇਦਾਰ ਨੂੰ ਦਿੱਤਾ ਗਿਆ ਸੀ, ਜਿਸ ਵੱਲੋਂ ਸਾਡੀ ਪਿਛਲੇ ਮਹੀਨੇ 1.08.25 ਤੋਂ 31.08.25 ਦੀ ਮਜ਼ਦੂਰੀ ਜੋ ਕਿ 6,85,000 ਰੁਪਏ ਬਣਦੀ ਹੈ, ਨਹੀਂ ਦਿੱਤੀ ਗਈ ਅਤੇ 1.06.25 ਤੋਂ 31.08.25 ਦਾ ਈਪੀਐਫ ਜੋ ਕਿ 7.63,000 ਰੁਪਏ ਬਣਦਾ ਹੈ ਵੀ ਜਮਾਂ ਨਹੀਂ ਕਰਵਾਇਆ ਗਿਆ¢ ਜਿਸ ਕਾਰਨ ਮਿਹਨਤ ਮਜ਼ਦੂਰੀ ਕਰਨ ਤੋਂ ਬਾਅਦ ਵੀ ਮਜ਼ਦੂਰਾਂ ਨੂੰ ਭੁੱਖੇ ਮਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ¢ ਮਜ਼ਦੂਰਾਂ ਨੇ ਕਿਹਾ ਕਿ ਇਸ ਕਾਰਨ ਹੀ ਅਸੀਂ ਲੰਬੇ ਸਮੇਂ ਤੋਂ ਸਰਕਾਰ ਤੋਂ ਮਜ਼ਦੂਰੀ ਦੇ ਕੰਮਾਂ ਵਿੱਚ ਠੇਕੇਦਾਰੀ ਸਿਸਟਮ ਖ਼ਤਮ ਕਰਨ ਦੀ ਮੰਗ ਕਰਦੇ ਆ ਰਹੇ ਹਾਂ, ਪਰ ਸਰਕਾਰ ਮਜ਼ਦੂਰਾਂ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੈ¢ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹੀ ਮਜ਼ਦੂਰਾਂ ਦਾ ਠੇਕੇਦਾਰਾਂ ਵਲੋਂ ਸ਼ੋਸ਼ਣ ਹੁੰਦਾ ਆ ਰਿਹਾ ਹੈ¢ ਉਨ੍ਹਾਂ ਮੰਗ ਕੀਤੀ ਹੈ ਕਿ ਸਾਲ 2026-27 ਲਈ ਉਕਤ ਠੇਕੇਦਾਰ ਗੁਰਲਾਭ ਸਿੰਘ ਦਾ ਟੈਂਡਰ ਪਾਸ ਨਾ ਕੀਤਾ ਜਾਵੇ, ਮਜ਼ਦੂਰਾਂ ਦੀ ਸਹਿਮਤੀ ਨਾਲ ਹੀ ਨਵੇਂ ਠੇਕੇਦਾਰ ਦਾ ਟੈਂਡਰ ਪਾਸ ਕੀਤਾ ਜਾਵੇ¢ ਉਨ੍ਹਾਂ ਕਿਹਾ ਕਿ ਜੇ ਠੇਕੇਦਾਰ ਗੁਰਲਾਭ ਸਿੰਘ ਵੱਲੋਂ ਉਨ੍ਹਾਂ ਬਕਾਇਆ ਮਜ਼ਦੂਰੀ ਦੀ ਅਦਾਇਗੀ ਨਾ ਦਿੱਤੀ ਗਈ ਅਤੇ ਈਪੀਐਫ ਤੁਰੰਤ ਜਮਾਂ ਨਾ ਕਰਵਾਇਆ ਗਿਆ ਤਾਂ ਉਹ ਲੇਬਰ ਕੋਰਟ ਦਾ ਦਰਵਾਜ਼ਾ ਖਟਖਟਾਉਣਗੇ¢ ਉਨ੍ਹਾਂ ਇਹ ਵੀ ਕਿਹਾ ਕਿ ਠੇਕੇਦਾਰ ਗੁਰਲਾਭ ਸਿੰਘ ਵੱਲੋਂ ਜਦੋਂ ਉਨ੍ਹਾਂ ਦਾ ਈਪੀਐਫ ਹੀ ਜਮਾਂ ਨਹੀਂ ਕਰਵਾਇਆ ਗਿਆ ਤਾਂ ਵਿਭਾਗੀ ਅਧਿਕਾਰੀ ਉਸ ਦੇ ਬਿਲ ਕਿਸ ਅਧਾਰ 'ਤੇ ਪਾਸ ਕਰ ਰਹੇ ਹਨ¢ ਉਨ੍ਹਾਂ ਕਿਹਾ ਕਿ ਇਹ ਭਾਰਤ ਦੇਸ਼ ਹੈ, ਜਿੱਥੇ ਧਰਨਿਆਂ ਤੋਂ ਬਗੈਰ ਕਿਸੇ ਦੀ ਸੁਣਵਾਈ ਨਹੀਂ ਹੁੰਦੀ¢ ਇਸ ਮÏਕੇ ਗੁਰਜੰਟ ਸਿੰਘ ਪ੍ਰਧਾਨ ਤੋਂ ਇਲਾਵਾ ਬਲਵਿੰਦਰ ਸਿੰਘ ਕੈਸ਼ੀਅਰ, ਗੁਰਦੀਪ ਸਿੰਘ ਸਾਬਕਾ ਕੈਸ਼ੀਅਰ, ਦੀਪੂ ਸਿੰਘ ਸੈਕਟਰੀ, ਕ੍ਰਿਸ਼ਨ ਸਿੰਘ ਬੱਗੜ ਸਿੰਘ, ਜੱਗਾ ਸਿੰਘ ਸਮੇਤ ਹੋਰ ਮਜ਼ਦੂਰ ਹਾਜ਼ਰ ਸਨ ¢ ਉਕਤ ਮਾਮਲੇ ਦੇ ਸਬੰਧ ਵਿਚ ਠੇਕੇਦਾਰ ਗੁਰਲਾਭ ਸਿੰਘ ਦਾ ਪੱਖ ਜਾਣਨ ਲਈ ਵਾਰ-ਵਾਰ ਫੋਨ ਕੀਤਾ ਗਿਆ ਪਰ ਉਸ ਨੇ ਫੋਨ ਨਹੀਂ ਚੁੱਕਿਆ¢