21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

'ਡੀ.ਏ.ਵੀ. ਬਠਿੰਡਾ ਕਬੱਡੀ ਲੀਗ' ਦਾ ਦੂਸਰਾ ਸੀਜ਼ਨ ਸ਼ਾਨੋ ਸ਼ੌਕਤ ਨਾਲ ਸੰਪੰਨ

ਅਜੀਤ ਡੈਸਕ 22-09-2025
ਬਠਿੰਡਾ, 21 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪਿਛਲੇ ਸੱਤ ਹਫ਼ਤਿਆਂ ਤੋਂ ਚੱਲ ਰਹੀ 'ਡੀ.ਏ.ਵੀ. ਬਠਿੰਡਾ ਕਬੱਡੀ ਲੀਗ' ਦਾ ਦੂਸਰਾ ਸੀਜ਼ਨ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ | ਲੀਗ ਦਾ 'ਗਰੈਂਡ ਫਿਨਾਲੇ' ਬੜਾ ਕਾਂਟੇਦਾਰ ਰਿਹਾ, ਜੋ ਵੈਲਸ਼ ਐਜੂਕੇਸ਼ਨ ਕਲੱਬ ਬਠਿੰਡਾ ਅਤੇ ਗਾਰਡਨ ਸਿਟੀ ਕਲੱਬ ਬਠਿੰਡਾ ਦੀਆਂ ਟੀਮਾਂ ਦਰਮਿਆਨ 31-31 ਅੰਕਾਂ ਨਾਲ ਬਰਾਬਰ ਰਿਹਾ | ਹਨੇਰਾ ਹੋਣ ਦੇ ਚੱਲਦਿਆਂ ਦੋਵੇਂ ਟੀਮਾਂ ਨੂੰ ਸਾਂਝੇ ਤੌਰ 'ਤੇ ਜੇਤੂ ਐਲਾਨ ਕੇ 51-51 ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ ਗਿਆ | ਇਸ ਤੋਂ ਪਹਿਲਾਂ ਲੀਗ ਦੇ ਪਹਿਲੇ ਸੈਮੀਫਾਈਨਲ ਵਿਚ ਗਾਰਡਨ ਸਿਟੀ ਨੇ ਸ਼ਹੀਦ ਦੀਪ ਸਿੱਧੂ ਕਬੱਡੀ ਕਲੱਬ ਬਠਿੰਡਾ ਨੂੰ ਅਤੇ ਦੂਜੇ ਸੈਮੀਫਾਈਨਲ ਵਿਚ ਵੈਲਸ਼ ਐਜੂਕੇਸ਼ਨ ਨੇ ਸ਼੍ਰੀ ਗੁਰੂ ਤੇਗ ਬਹਾਦਰ ਕਬੱਡੀ ਕਲੱਬ ਜਰਮਨ ਨੂੰ ਹਰਾਇਆ | ਤੀਜੇ-ਚੌਥੇ ਸਥਾਨ ਲਈ ਹੋਏ ਮੁਕਾਬਲੇ ਵਿਚ ਸ਼ਹੀਦ ਦੀਪ ਸਿੱਧੂ ਕਲੱਬ ਨੇ ਜਰਮਨ ਕਲੱਬ ਨੂੰ ਹਰਾ ਕੇ ਤੀਜਾ 25000 ਰੁਪਏ ਦਾ ਇਨਾਮ ਜਿੱਤਿਆ | ਕਬੱਡੀ 70 ਕਿੱਲੋ ਭਾਰ 'ਚ ਬਾਂਡੀ ਮੈਡੀਕਲ ਕਲੱਬ ਬਠਿੰਡਾ ਦੀ ਟੀਮ ਪਹਿਲੇ ਅਤੇ ਜੋਗਿੰਦਰ ਬਰਾੜ ਕਲੱਬ ਤੁੰਗਵਾਲੀ ਦੀ ਟੀਮ ਦੂਜੇ ਸਥਾਨ 'ਤੇ ਰਹੀ | ਜੇਤੂਆਂ ਨੂੰ ਇਨਾਮਾਂ ਦੀ ਵੰਡ ਵਿਧਾਨ ਸਭਾ ਹਲਕਾ ਘਨੌਰ ਤੋਂ ਵਿਧਾਇਕ ਗੁਰਲਾਲ ਘਨੌਰ ਨੇ ਕੀਤੀ | ਜਦਕਿ ਮੈਚਾਂ ਦੌਰਾਨ ਹਲਕਾ ਬਠਿੰਡਾ ਦਿਹਾਤੀ ਤੋਂ ਵਿਧਾਇਕ ਇੰਜ. ਅਮਿਤ ਰਤਨ ਕੋਟਫੱਤਾ, ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਵਿਨੋਦ ਬਿੰਟਾ, ਗਾਰਡਨ ਸਿਟੀ ਤੋਂ ਗੁਰਭਗਤ ਸਿੰਘ ਢਿੱਲੋਂ, ਰਾਮ ਸ਼ਰਮਾ ਐਮ.ਡੀ. ਵੈਲਸ਼ ਐਜੂਕੇਸ਼ਨ, ਹਰਪ੍ਰੀਤ ਬਾਬਾ ਕੋਚ ਭਾਰਤੀ ਕਬੱਡੀ ਟੀਮ, ਪਿ੍ੰ. ਡਾ. ਸੁਰਜੀਤ ਸਿੰਘ, ਰੌਸ਼ਨ ਲਾਲ ਡਡਵਿੰਡੀ, ਤਰਸੇਮ ਸਿੰਘ, ਅਮਰਜੀਤ ਸਿੰਘ ਮੈਰੀਪੁਰ, ਭੁਪਿੰਦਰ ਸਿੰਘ ਮਾਨ ਜ਼ਿਲ੍ਹਾ ਪ੍ਰਧਾਨ ਬਠਿੰਡਾ ਰੂਰਲ ਯੂਥ ਕਲੱਬਜ਼ ਐਸੋਸੀਏਸ਼ਨ, ਗੁਰਚਰਨ ਸਿੰਘ ਬਰਾੜ, ਗੁਰਪ੍ਰੀਤ ਸਿੰਘ ਸਿੱਧੂ, ਹਰਜਿੰਦਰ ਜਿੰਦਾ, ਰਘਬੀਰ ਸਿੰਘ ਭੀਖੀ, ਪੰਮਾ ਰਾਮਪੁਰਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਰਾਮਪੁਰਾ, ਰਾਜਿੰਦਰ ਰਾਜੂ ਕੌਂਸਲਰ, ਜੱਗਾ ਸਿੰਘ ਸਮਾਜ ਸੇਵੀ, ਗੁਰਲਾਲ ਭਲਵਾਨ, ਸਾਬਕਾ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਯਾਦੂ ਬੋੜਾਂਵਾਲ, ਚੰਨਾ ਚੱਕ ਰਾਮ ਸਿੰਘ ਵਾਲਾ, ਕਾਲਾ ਥਾਂਦੇਵਾਲ, ਪੰਮਾ ਥਾਂਦੇਵਾਲ, ਗੁਰਮੀਤ ਬੰਬੀਹਾ, ਪ੍ਰੋ. ਅਮਰਵੀਰ ਗਰੇਵਾਲ, ਰਾਜਵੀਰ ਸਿੰਘ ਸਿੱਧੂ ਧੰਨ ਸਿੰਘ ਖਾਨਾ, ਸੁਖਵਿੰਦਰ ਸਿੱਧੂ ਮਾਈਸਰਖਾਨਾ, ਪੱਪੂ ਢਿੱਲੋਂ ਕੋਟਫੱਤਾ, ਸੁਖਜਿੰਦਰ ਢਿੱਲੋਂ, ਮਨਦੀਪ ਢਿੱਲੋਂ, ਗੁਰਪ੍ਰੀਤ ਢਿੱਲੋਂ, ਸ਼ਨੀ ਢਿੱਲੋਂ, ਬਲਵਿੰਦਰ ਵਲ੍ਹਾਣ, ਬਿਊਟੀ ਸੰਧੂ ਆਦਿ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਉਚੇਚੇ ਤੌਰ 'ਤੇ ਪਹੁੰਚੇ | ਇਸ ਤੋਂ ਪਹਿਲਾ ਸੈਮੀਫਾਈਨਲ ਮੁਕਾਬਲਿਆਂ ਦਾ ਉਦਘਾਟਨ ਵਿੱਕੀ ਘਨੌਰ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਅਤੇ ਪਿ੍ੰ. ਡਾ. ਰਾਜੀਵ ਸ਼ਰਮਾ ਨੇ ਰੀਬਨ ਕੱਟ ਕੇ ਕੀਤਾ | ਇਸ ਮੌਕੇ ਲੀਗ ਦੇ ਮੁੱਖ ਪ੍ਰਬੰਧਕ ਪ੍ਰੋ. ਮਦਨ ਲਾਲ ਕਬੱਡੀ ਕੋਚ, ਪ੍ਰੋ. ਨਿਰਮਲ ਸਿੰਘ, ਸੁਖਦੇਵ ਸਿੰਘ ਘੋੜਾ ਸਾਬਕਾ ਕਬੱਡੀ ਖਿਡਾਰੀ, ਮਨਿੰਦਰ ਸਿੰਘ ਘੈਂਟ, ਰਘਬੀਰ ਬੀਰਾ ਤੁੰਗਵਾਲੀ, ਜੋਗਿੰਦਰ ਸਿੰਘ ਬਰਾੜ ਸਰਪੰਚ, ਸੁਖਮੰਦਰ ਖਾਨ ਕੋਟਫੱਤਾ, ਗਰੀਤਾ ਤੁੰਗਵਾਲੀ, ਜਗਦੀਪ ਮੱਲੜੀ, ਸੇਵਕ ਵੱਡਾ ਗੁੜਾ, ਹਰਪਾਲ ਸਿੰਘ ਢੇਲਵਾਂ, ਸੰਗੀਤ ਭਾਰਤੀ, ਸੀਰਾ ਜੰਡਾਂਵਾਲਾ, ਤਾਰੀ ਕਾਲੋਕੇ, ਜਗਜੀਤ ਦੰਦੀਵਾਲ ਵੀ ਮੌਜੂਦ ਰਹੇ | ਕਲੱਬਾਂ ਦੇ ਮੈਚਾਂ ਵਿਚ ਰੇਡਰ ਖਹਿਰਾ ਕੋਠਾਗੁਰੂ ਤੇ ਜਾਫ਼ੀ ਨੰਬਰਦਾਰ ਮੱਲੜੀ ਨੂੰ ਸਰਵੋਤਮ ਖਿਡਾਰੀ ਐਲਾਨ ਕੇ ਪ੍ਰਮੋਟਰ ਜੱਸੀ ਬੈਲਜ਼ੀਅਮ ਤੇ ਅਮਨ ਰਹੇਜਾ ਤੇ ਕਬੱਡੀ ਕੁਮੈਂਟੇਟਰ ਰੁਪਿੰਦਰ ਜਲਾਲ ਵਲੋਂ 11-11 ਕਿੱਲੋ ਘਿਓ ਨਾਲ ਸਨਮਾਨਿਤ ਕੀਤਾ ਗਿਆ | ਟੀਮ ਦੀ ਸਹਿਮਤੀ ਨਾਲ ਭਲਵਾਨ ਜੰਡਾਂਵਾਲਾ ਵੀ ਵਧੀਆ ਰੇਡਰ ਚੁਣਿਆ ਗਿਆ ਜਦਕਿ ਧਾਵੀ ਦੁੱਲਾ ਮੱਲੇਕਾ ਤੇ ਜਾਫ਼ੀ ਮਾਣਾ ਮਾਈਸਰਖਾਨਾ ਨੰੂ ਰਨਰਅੱਪ ਖਿਡਾਰੀ ਚੁਣ ਕੇ 5-5 ਕਿੱਲੋ ਘਿਓ ਨਾਲ ਸਨਮਾਨਿਤ ਕੀਤਾ | 70 ਕਿੱਲੋ ਦਾ ਵਧੀਆ ਰੇਡਰ ਸ਼ਿਵਾ ਜੀਦਾ ਤੇ ਜਾਫ਼ੀ ਮਾਣਕ ਭੋਖੜਾ ਚੁਣੇ ਗਏ | ਮੈਚਾਂ ਦੌਰਾਨ ਜਸਵਿੰਦਰ ਪੱਕਾ, ਜਸਵੀਰ ਸੇਖੂ, ਹਰਪ੍ਰੀਤ ਪੱਕਾ, ਵਕੀਲਾ ਤੁੰਗਵਾਲੀ, ਲਾਲਾ ਤੁੰਗਵਾਲੀ ਆਦਿ ਨੇ ਰੈਫ਼ਰੀ ਵਜੋਂ, ਰੌਕੀ ਬਾਂਸਲ ਤੇ ਹਰਜੀਤ ਆਕਲੀਆ ਖ਼ੁਰਦ ਨੇ ਸਕੋਰਰ, ਪੀਤਾ ਕੋਟਸ਼ਮੀਰ ਤੇ ਬਲਤੇਜ ਭੁੱਚੋ ਨੇ ਲਾਈਨਮੈਨ ਅਤੇ ਸੋਨੀ ਕੋਟਫੱਤਾ, ਕੰਤੀ ਤਾਜੋਕੇ, ਦੀਪੂ ਅਮਰਗੜ੍ਹ, ਦੀਪ ਨਥੇਹਾ, ਸੋਨੀ ਘੁੰਮਣ, ਦਰਸ਼ਨ ਗਿੱਦੜ ਆਦਿ ਕੁਮੈਂਟੇਟਰ ਵਜੋਂ ਸੇਵਾਵਾਂ ਦਿੱਤੀਆਂ |
ਪਿਛਲੀ ਖ਼ਬਰ ਗ੍ਰੇਟ ਡਿਸਕਵਰੀਅਨ ਨਿਸ਼ਾਨੇਬਾਜ਼ ਜਸਕੀਰਤ ਸਿੰਘ ਸਿੱਧੂ ਨੇ ਮੁੜ ਇਤਿਹਾਸ ਰਚਿਆ ਅਗਲੀ ਖ਼ਬਰ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ 'ਚ ਠੇਕੇਦਾਰ ਵਿਰੁੱਧ ਭਾਰੀ ਰੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।