ਬੁਢਲਾਡਾ, 21 ਸਤੰਬਰ (ਮਨਚੰਦਾ)- ਭਾਰਤੀ ਜਨਤਾ ਪਾਰਟੀ ਵਲੋਂ 17 ਸਤੰਬਰ ਤੋਂ 2 ਅਕਤੂਬਰ ਤੱਕ ਮਨਾਏ ਜਾ ਰਹੇ ਸੇਵਾ ਪੰਦ੍ਹਰਵਾੜਾ ਤਹਿਤ ਵਿਧਾਨ ਸਭਾ ਬੁਢਲਾਡਾ ਦੇ ਪਿੰਡ ਰਿਉਂਦ ਕਲਾਂ ਵਿਖੇ ਬੂਟੇ ਲਗਾਏ ਗਏ | ਇਸ ਮੌਕੇ ਇਸ ਪੰਦ੍ਹਰਵਾੜਾ ਦੇ ਜ਼ਿਲ੍ਹਾ ਟੀਮ ਇੰਚਾਰਜ ਦਲਜੀਤ ਸਿੰਘ ਦਰਸ਼ੀ, ਹਰਦੀਪ ਸਿੰਘ ਰਿਉਂਦ ਕਲਾਂ ਸਟੇਟ ਮੈਂਬਰ ਐਸਸੀ ਮੋਰਚਾ, ਹਰਜੀਤ ਖੋਖਰ, ਜੱਸਾ ਧਾਲੀਵਾਲ ਅਤੇ ਭਾਰਤੀ ਜਨਤਾ ਪਾਰਟੀ ਤੇ ਵਰਕਰ ਮੌਜੂਦ ਸਨ | ਗੁਰਚਰਨ ਸਿੰਘ ਖੋਖਰ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ, ਫ਼ਤਿਹਾਬਾਦ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਦੱਸਿਆ ਕਿ ਇਸ ਸੇਵਾ ਪੰਦ੍ਹਰਵਾੜੇ ਤਹਿਤ ਸਫ਼ਾਈ ਅਭਿਆਨ, ਮੁਫ਼ਤ ਮੈਡੀਕਲ ਕੈਂਪ, 'ਇਕ ਪੇੜ ਮਾਂ ਦੇ ਨਾਮ' ਅਤੇ ਖ਼ੂਨਦਾਨ ਕੈਂਪ ਆਦਿ ਲੋਕ ਸੇਵਾ ਦੇ ਪ੍ਰੋਗਰਾਮ ਕੀਤੇ ਜਾਣਗੇ |