ਭਗਤਾ ਭਾਈਕਾ, 21 ਸਤੰਬਰ (ਸੁਖਪਾਲ ਸਿੰਘ ਸੋਨੀ)-ਇਲਾਕੇ ਦੀ ਨਾਮਵਰ ਸੰਸਥਾ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈਕਾ ਵਲੋਂ ਕਾਲਜ ਪਿ੍ੰਸੀਪਲ ਡਾ. ਸਤਿੰਦਰ ਕÏਰ ਮਾਨ ਦੀ ਅਗਵਾਈ ਹੇਠ ਫ਼ੈਸ਼ਨ ਟੈਕਨੌਲੋਜੀ ਵਿਭਾਗ ਅਤੇ ਹਾਂਡੀ ਕਰਾਫ਼ਟ ਕਲੱਬ ਵਲੋਂ ਆਈਕਿਊਏਸੀ ਅਧੀਨ 'ਦੋ-ਰੋਜਾ' ਵਰਕਸ਼ਾਪ ਲਗਾਈ ਗਈ¢ ਵਰਕਸ਼ਾਪ ਵਿਚ ਫੈਵੀਕ੍ਰਿਲ ਪਿਡੀਲਾਇਟ ਕੰਪਨੀ ਦੇ ਐਕਸਪਰਟ ਟੀਚਰ ਸੋਨਦੀਪ ਕÏਰ ਨੇ ਵਿਦਿਆਰਥੀਆਂ ਨੂੰ 'ਕਰੈਕਲ ਆਰਟ' ਬਾਰੇ ਦੱਸਿਆ¢ ਇਸ ਤੋਂ ਇਲਾਵਾ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਫੈਵੀਕ੍ਰਿਲ ਮੋਲਡ ਇਟ ਕਲੇਅ ਤੋਂ 'ਫੋਟੋ ਫਰੇਮ' ਬਣਾਉਣੇ ਸਿਖਾਏ¢ ਇਸ ਮੌਕੇ ਫ਼ੈਸ਼ਨ ਟੈਕਨੋਲੋਜੀ ਵਿਭਾਗ ਦੇ ਮੁਖੀ ਪ੍ਰੋਫੈਸਰ ਜ਼ਿੰਕਪ੍ਰੀਤ ਕÏਰ ਨੇ ਦੱਸਿਆ ਕਿ ਅਜਿਹੀਆਂ ਵਰਕਸ਼ਾਪ ਵਿਦਿਆਰਥੀਆਂ ਲਈ ਬਹੁਤ ਜ਼ਰੂਰੀ ਹਨ¢ ਸਮੇਂ -ਸਮੇਂ 'ਤੇ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਸਰਵ ਪੱਖੀ ਵਿਕਾਸ ਲਈ ਅਜਿਹੇ ਪ੍ਰੋਗਰਾਮ ਉਲੀਕੇ ਜਾਂਦੇ ਹਨ¢ ਇਸ ਸਮੇਂ ਪਿ੍ੰਸੀਪਲ ਡਾ.ਸਤਿੰਦਰ ਕÏਰ ਮਾਨ ਨੇ ਐਕਸਪਰਟ ਟੀਚਰ ਸੋਨਦੀਪ ਕੌਰ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ¢ ਵਿਦਿਆਰਥੀਆਂ ਨੇ 'ਦੋ-ਰੋਜਾ' ਵਰਕਸ਼ਾਪ ਵਿਚ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ¢ ਵਰਕਸ਼ਾਪ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਸਰਟੀਫਿਕੇਟ ਵੰਡੇ ਗਏ¢ ਇਸ ਸਮੇਂ ਪ੍ਰੋ. ਸੁਰਿੰਦਰ ਕÏਰ, ਪ੍ਰੋ ਗਗਨਦੀਪ ਕÏਰ ਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ¢