21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਅਗਰਵਾਲ ਸਭਾ ਵਲੋਂ ਬੁਢਲਾਡਾ ਵਿਖੇ ਰਾਜ ਪੱਧਰੀ 'ਪਰਿਵਾਰ ਮਿਲਣ ਸਮਾਰੋਹ' 28 ਨੂੰ

ਅਜੀਤ ਡੈਸਕ 22-09-2025
ਬੁਢਲਾਡਾ 21 ਸਤੰਬਰ (ਸਵਰਨ ਸਿੰਘ ਰਾਹੀ)- ਅੱਗਰਵਾਲ ਸਭਾ ਬੁਢਲਾਡਾ ਦੀ ਮੀਟਿੰਗ ਪ੍ਰਧਾਨ ਚਿਰੰਜੀ ਲਾਲ ਜੈਨ ਦੀ ਅਗਵਾਈ ਹੇਠ ਹੋਈ | ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਰਾਕੇਸ਼ ਜੈਨ ਨੇ ਦੱਸਿਆ ਕਿ ਸਭਾ ਵਲੋਂ ਕੀਤੇ ਫ਼ੈਸਲੇ ਅਨੁਸਾਰ ਮਹਾਰਾਜਾ ਅਗਰਸੈਨ ਜਯੰਤੀ ਦੇ ਸੰਬੰਧ ਵਿਚ 28 ਸਤੰਬਰ ਨੂੰ ਸ਼ਿਵ ਸ਼ਕਤੀ ਸੇਵਾ ਮੰਡਲ ਭਵਨ ਭੀਖੀ ਰੋਡ ਬੁਢਲਾਡਾ ਵਿਖੇ ਵਿਸ਼ਾਲ 'ਪਰਿਵਾਰ ਮਿਲਣ ਪ੍ਰੋਗਰਾਮ' ਕਰਵਾਇਆ ਜਾ ਰਿਹਾ | ਦਿਨੇ 2 ਵਜੇ ਤੋਂ ਦੇਰ ਸ਼ਾਮ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ 'ਚ ਸਭਾ ਦੇ ਰਾਸ਼ਟਰੀ ਪ੍ਰਧਾਨ ਬਜਰੰਗ ਲਾਲ ਗਰਗ, ਚੂੜੀਆਂ ਰਾਮ ਗਰਗ, ਹਲਕਾ ਮਾਨਸਾ ਦੇ ਵਿਧਾਇਕ ਵਿਜੇ ਸਿੰਗਲਾ ਅਤੇ ਸਭਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਪ੍ਰੇਮ ਮਿੱਤਲ ਸਾਬਕਾ ਵਿਧਾਇਕ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਣਗੇ | ਇਸ ਤਰ੍ਹਾਂ ਡਾ. ਪਵਨ ਗਰਗ, ਐਡਵੋਕੇਟ ਵਿਜੇ ਕੁਮਾਰ ਗੋਇਲ ਤੇ ਸਾਬਕਾ ਵਿਧਾਇਕ ਮੰਗਤ ਰਾਮ ਬਾਂਸਲ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ | ਇਸ ਮੌਕੇ ਸਭਾ ਦੇ ਪ੍ਰਧਾਨ ਚਿਰੰਜੀ ਲਾਲ ਜੈਨ, ਵਿਜੇ ਕੁਮਾਰ, ਓਮ ਪ੍ਰਕਾਸ਼, ਜਨਕ ਰਾਜ ਗੋਇਲ, ਕੁਲਦੀਪ ਕੁਮਾਰ ਗੋਇਲ, ਇੰਦਰਸੈਨ, ਸੁਭਾਸ਼ ਬਾਂਸਲ, ਰਮੇਸ਼ ਕੁਮਾਰ ਗੋਇਲ, ਸ਼ਿਵ ਕਾਂਸਲ, ਪੁਨੀਤ ਕੁਮਾਰ ਗੋਇਲ, ਲੱਕੀ ਗਰਗ, ਸੁਰੇਸ਼ ਕੁਮਾਰ ਜੈਨ, ਮਹਿੰਦਰ ਪਾਲ ਮੰਗਲਾ, ਭੁਪਿੰਦਰ ਕੁਮਾਰ, ਸਤੀਸ਼ ਕੁਮਾਰ, ਹਰਮੇਸ਼ ਕੁਮਾਰ, ਰਾਜੇਸ਼ ਕੁਮਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਚੌੜੀ ਗਲੀ 'ਚ ਸ੍ਰੀ ਰਾਮਲੀਲ੍ਹਾ ਦਾ ਮੰਚਨ ਸ਼ੁਰੂ ਅਗਲੀ ਖ਼ਬਰ ਗੱਠਾਂ ਵਾਲੇ ਡੰਪ ਨੂੰ ਅੱਗ ਲਗਾਉਣ ਦੇ ਦੋਸ਼ ਹੇਠ 9 ਵਿਅਕਤੀਆਂ 'ਤੇ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।