06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਸਰਕਾਰੀ ਜ਼ਮੀਨਾਂ ਵੇਚਣ ਕਾਰਨ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਮੁੱਖ ਗੇਟ ਅੱਗੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

ਅਜੀਤ ਡੈਸਕ 18-10-2025
ਲਹਿਰਾ ਮੁਹੱਬਤ, 17 ਅਕਤੂਬਰ (ਸੁੱਖੀ)-ਟੈਕਨੀਕਲ ਸਰਵਿਸ ਯੂਨੀਅਨ ਗੁਰੂ ਹਰਗੋਬਿੰਦ ਸਾਹਿਬ ਥਰਮਲ ਪਲਾਂਟ ਲਹਿਰਾ ਮੁਹੱਬਤ, ਮਨਿਸਟਰੀਅਲ ਸਰਵਿਸ ਯੂਨੀਅਨ ਥਰਮਲ ਪਲਾਂਟ ਲਹਿਰ ਮੁਹੱਬਤ ਤੇ ਗੁਰੂ ਹਰਗੋਬਿੰਦ ਸਾਹਿਬ ਥਰਮਲ ਪਲਾਂਟ ਇੰਪਲਾਈਜ਼ ਯੂਨੀਅਨ ਥਰਮਲ ਪਲਾਂਟ ਵਲੋਂ ਪਾਵਰਕਾਮ ਤੇ ਟਰਾਸਕੋ ਦੀਆਂ ਕੀਮਤੀ ਜਾਇਦਾਦਾਂ ਪੰਜਾਬ ਦੇ ਵੱਡੇ ਸ਼ਹਿਰਾਂ ਮੋਹਾਲੀ, ਲੁਧਿਆਣਾ, ਪਟਿਆਲਾ, ਅੰਮਿ੍ਤਸਰ ਤੋਂ ਇਲਾਵਾ ਹੋਰ ਵੱਡੇ ਕਸਬਿਆਂ ਤੇ ਛੋਟੇ ਸ਼ਹਿਰਾਂ ਸਮੇਤ ਪੇਂਡੂ ਖੇਤਰਾਂ ਵਿਚ ਮੌਜੂਦ ਹਨ, ਨੂੰ ਸਰਕਾਰ ਵਲੋਂ ਆਪਣੇ ਰਾਜਸੀ ਮਨੋਰਥਾਂ, ਬਿਜਲੀ ਅਦਾਰੇ ਵਿਚ ਇਨ੍ਹਾਂ ਜਾਇਦਾਦਾਂ ਦੀ ਭਵਿੱਖੀ ਕਾਰਜਾਂ ਲਈ ਵਰਤੋਂ ਕਰਨ ਦੀ ਥਾਂ ਅਦਾਰੇ ਵਿਚ ਨਿੱਜੀਕਰਨ ਵਾਸਤੇ ਰਾਹ ਖੋਲ੍ਹਣ, ਆਪਣੇ ਚਹੇਤਿਆਂ ਨੂੰ ਇਹ ਕੀਮਤੀ ਜਾਇਦਾਦਾਂ ਕੌਡੀਆਂ ਦੇ ਭਾਅ ਵੇਚਣ ਲਈ ਪੰਜਾਬ ਸਰਕਾਰ ਤਜਵੀਜ਼ ਬਣਾ ਰਹੀ, ਜਿਸ ਨੂੰ ਮੁਲਾਜ਼ਮਾਂ ਵਲੋਂ ਕਾਮਯਾਬ ਨਹੀ ਹੋਣ ਦਿੱਤਾ ਜਾਵੇਗਾ | ਟੈਕਨੀਕਲ ਸਰਵਿਸ ਯੂਨੀਅਨ ਥਰਮਲ ਪਲਾਂਟ ਦੇ ਪ੍ਰਧਾਨ ਅਮਰਜੀਤ ਸਿੰਘ ਮੰਗਲੀ, ਜਨਰਲ ਸਕੱਤਰ ਅੰਤਰ ਸਿੰਘ ਜੇ.ਈ, ਪ੍ਰਚਾਰ ਸਕੱਤਰ ਪਿਆਰ ਸਿੰਘ ਤੇ ਸਲਾਹਕਾਰ ਰਵਿੰਦਰ ਕੁਮਾਰ ਤੇ ਮਨਿਸਟਰੀਅਲ ਸਰਵਿਸ ਯੂਨੀਅਨ ਥਰਮਲ ਪਲਾਂਟ ਲਹਿਰ ਮੁਹੱਬਤ ਦੇ ਪ੍ਰਧਾਨ ਸੁਖਦੇਵ ਸਿੰਘ ਗਰੇਵਾਲ, ਵਿਸ਼ਵ ਕਰਮਜੀਤ ਸਿੰਘ ਜਨਰਲ ਸਕੱਤਰ ਐਮ.ਐਸ.ਯੂ, ਹਰਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਜਸਵੀਰ ਸਿੰਘ, ਰਜੇਸ਼ ਕੁਮਾਰ, ਰਣਬੀਰ ਕੌਰ, ਜਸਵੀਰ ਕੌਰ, ਸੰਦੀਪ ਕੁਮਾਰੀ, ਧਰਮਪਾਲ ਕੌਰ, ਭੁਪਿੰਦਰ, ਗੁਰਪ੍ਰੀਤ ਕੌਰ ਨੇ ਰੈਲੀ ਨੂੰ ਸੰਬੋਧਨ ਕੀਤਾ ਤੇ ਕਿਹਾ ਕਿ ਪੀ.ਐੱਸ.ਈ.ਬੀ ਜੋਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਅਤੇ ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰ ਦੇ ਸੱਦੇ 'ਤੇ ਪਰਾਲੀ ਸਾੜਨ ਤੋਂ ਰੋਕਣ ਲਈ ਮੁਲਾਜ਼ਮਾਂ ਦੀਆਂ ਲਗਾਈਆਂ ਡਿਊਟੀਆਂ ਅਤੇ ਬਿਜਲੀ ਬੋਰਡ ਦੀ ਪ੍ਰਾਪਰਟੀ ਨੂੰ ਵੇਚਣ ਖ਼ਿਲਾਫ਼ ਮਾਨ ਸਰਕਾਰ ਦੀ ਥਰਮਲ ਪਲਾਂਟ ਲਹਿਰ ਮੁਹੱਬਤ ਦੇ ਮੇਨ ਗੇਟ 'ਤੇ ਮੁਰਾਦਾਬਾਦ ਦਿੱਤੀ ਗਈ | ਗੁਰੂ ਹਰਗੋਬਿੰਦ ਥਰਮਲ ਪਲਾਂਟ ਇੰਪਲਾਈਜ਼ ਯੂਨੀਅਨ ਪ੍ਰਧਾਨ ਬਲਵਿੰਦਰ ਸਿੰਘ, ਜੁਆਇੰਟ ਸਕੱਤਰ ਤਰਸੇਮ ਸਿੰਘ, ਪ੍ਰਦੀਪ ਸਿੰਘ ਤੇ ਲਖਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਮਾਨ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਪੀ.ਐੱਸ.ਈ.ਬੀ ਜੁਆਇੰਟ ਫੋਰਮ ਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਨਾਲ ਪਾਵਰਕਾਮ ਦੀ ਮੈਨੇਜਮੈਂਟ ਵਲੋਂ ਮੰਨੀਆਂ ਮੰਗਾਂ ਨਾ ਲਾਗੂ ਕੀਤੀਆਂ ਗਈਆਂ ਤਾਂ 2 ਨਵੰਬਰ 2025 ਨੂੰ ਬਿਜਲੀ ਮੰਤਰੀ ਦੀ ਰਿਹਾਇਸ਼ ਲੁਧਿਆਣੇ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ |
ਪਿਛਲੀ ਖ਼ਬਰ ਮਾਤਾ ਸੁੰਦਰੀ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਅੰਤਰ ਕਾਲਜ ਕੁਸ਼ਤੀ ਮੁਕਾਬਲੇ 'ਚ ਮਾਰੀਆਂ ਮੱਲਾਂ ਅਗਲੀ ਖ਼ਬਰ ਸਰਕਾਰੀ ਰਜਿੰਦਰਾ ਕਾਲਜ ਦੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਪਿਛਲੇ ਦਸ ਮਹੀਨਿਆਂ ਤੋਂ ਤਨਖ਼ਾਹਾਂ ਨੂੰ ਤਰਸੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।