06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਐਸ.ਸੀ./ਬੀ.ਸੀ. ਜਥੇਬੰਦੀਆਂ ਵਲੋਂ ਮਾਨਸਾ ਸ਼ਹਿਰ 'ਚ ਕੱਢਿਆ ਮੋਮਬੱਤੀ ਮਾਰਚ

ਅਜੀਤ ਡੈਸਕ 18-10-2025
ਮਾਨਸਾ, 17 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਸੁਪਰੀਮ ਕੋਰਟ ਦੇ ਮੁੱਖ ਜੱਜ ਬੀ.ਆਰ ਗਵੱਈ 'ਤੇ ਜੁੱਤੀ ਸੁੱਟਣ ਵਾਲੇ ਅਤੇ ਹਰਿਆਣਾ ਦੇ ਆਈ.ਪੀ.ਐਸ. ਅਧਿਕਾਰੀ ਵਾਈ ਪੂਰਨ ਕੁਮਾਰ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਵਾਲਿਆਂ ਨੂੰ ਗਿ੍ਫ਼ਤਾਰ ਨਾ ਕਰਨ ਦੇ ਰੋਸ 'ਚ ਸ਼ਹਿਰ ਦੀਆਂ ਐਸ.ਸੀ/ਬੀ.ਸੀ ਜਥੇਬੰਦੀਆਂ ਵਲੋਂ ਮੋਮਬੱਤੀ ਮਾਰਚ ਕੱਢਿਆ ਗਿਆ | ਮੁਜ਼ਾਹਰਾਕਾਰੀਆਂ ਨੇ ਭਾਜਪਾ ਤੇ ਆਰ. ਐਸ. ਐਸ. ਦੀ ਫਿਰਕੂ ਨਫ਼ਰਤੀ ਨੀਤੀਆਂ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਵੀ ਕੀਤੀ | ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਾ, ਐਸ.ਸੀ/ਬੀ.ਸੀ ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਨੇ ਆਖਿਆ ਕਿ ਚੀਫ਼ ਜਸਟਿਸ ਉੱਪਰ ਜੁੱਤੀ ਸੁੱਟਣਾ ਸੰਵਿਧਾਨ ਦਾ ਅਪਮਾਨ ਹੈ | ਉਨ੍ਹਾਂ ਕਿਹਾ ਕਿ ਸਿਤਮ ਜਰੀਫੀ ਹੈ ਕਿ ਮੋਦੀ ਖ਼ਿਲਾਫ਼ ਬੋਲਣ ਵਾਲਾ ਜੇਲ੍ਹ 'ਚ ਹੁੰਦਾ ਹੈ ਪਰ ਸੰਵਿਧਾਨ ਦਾ ਅਪਮਾਨ ਕਰਨ ਵਾਲਾ ਟੀ ਵੀ ਚੈਨਲਾਂ ਉੱਤੇ | ਉਨ੍ਹਾਂ ਕਿਹਾ ਕਿ ਹਰਿਆਣਾ ਦੇ ਭਿ੍ਸ਼ਟ ਜਾਤੀਵਾਦੀ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਦੀ ਥਾਂ ਮਿ੍ਤਕ ਪੁਲਿਸ ਅਧਿਕਾਰੀ ਦੀ ਪੀੜਤ ਪਤਨੀ ਉੱਪਰ ਹੀ ਪਰਚਾ ਦਰਜ ਕਰ ਦਿੱਤਾ ਗਿਆ ਹੈ | ਦਲਿਤਾਂ ਦੀ ਉੱਠ ਰਹੀ ਲਹਿਰ ਨੂੰ ਦਬਾਉਣ ਲਈ ਅਤੇ ਪੂਰਨ ਕੁਮਾਰ ਨੂੰ ਝੂਠਾ ਸਾਬਤ ਕਰਨ ਲਈ ਇਕ ਪੁਲਿਸ ਕਰਮਚਾਰੀ ਨੂੰ ਬਲੀ ਚੜ੍ਹਾ ਦਿੱਤਾ ਹੈ | ਬੁਲਾਰਿਆਂ ਨੇ ਕਿਹਾ ਕਿ ਸੰਵਿਧਾਨ ਦੇ ਅਪਮਾਨ ਕਰਨ ਬਦਲੇ ਐਸ.ਸੀ/ਬੀ.ਸੀ ਸਮਾਜ ਅਤੇ ਇਨਸਾਫ਼ ਪਸੰਦ ਲੋਕ ਦੇਸ਼ ਭਰ 'ਚ ਭਾਜਪਾ ਨੂੰ ਮੂੰਹ ਤੋੜ ਜਵਾਬ ਦੇਣਗੇ | ਭਾਰਤ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਦਲਵਿੰਦਰ ਸਿੰਘ, ਦਲਿਤ ਦਾਸਤਾਂ ਵਿਰੋਧੀ ਅੰਦੋਲਨ ਦੇ ਸੂਬਾ ਜਨਰਲ ਸਕੱਤਰ ਜਗਸੀਰ ਸਿੰਘ ਦਲੇਲ ਵਾਲਾ, ਡਾ. ਅੰਬੇਡਕਰ ਕਲੱਬ ਦੇ ਪ੍ਰਧਾਨ ਮਾਸਟਰ ਬਲਵੰਤ ਸਿੰਘ ਬੰਟੀ, ਭੀਮ ਆਰਮੀ ਦੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਗੁਰੂ, ਕੌਮੀ ਬਾਲਮੀਕ ਸਭਾ ਦੇ ਰਣਜੀਤ ਸਰਦੂਲਗੜ੍ਹ ਨੇ ਵੀ ਸੰਬੋਧਨ ਕੀਤਾ |
ਪਿਛਲੀ ਖ਼ਬਰ ਪਿੰਡ ਪੀਰੇ ਕੇ ਉਤਾੜ ਦਾ ਕਿਸਾਨ ਮੰਗਲ ਸਿੰਘ ਪਰਾਲੀ ਨੂੰ ਅੱਗ ਨਾ ਲਗਾ ਕੇ ਹੋਰਨਾਂ ਕਿਸਾਨਾਂ ਲਈ ਬਣਿਆ ਪੇ੍ਰਰਨਾ ਸਰੋਤ ਅਗਲੀ ਖ਼ਬਰ ਮਾਤਾ ਸੁੰਦਰੀ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਅੰਤਰ ਕਾਲਜ ਕੁਸ਼ਤੀ ਮੁਕਾਬਲੇ 'ਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।