01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਪਿੰਡ ਮੰਡੇਰ ਵਿਖੇ 272 ਪ੍ਰਾਣੀ ਅੰਮਿ੍ਤ ਛਕ ਕੇ ਗੁਰੂ ਦੇ ਲੜ ਲੱਗੇ

ਅਜੀਤ ਡੈਸਕ 18-10-2025
ਬਰੇਟਾ, 17 ਅਕਤੂਬਰ (ਮੰਡੇਰ)- ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਪਿੰਡ ਮੰਡੇਰ ਵਿਖੇ ਅੰਮਿ੍ਤ ਸੰਚਾਰ ਕਰਵਾਇਆ ਗਿਆ, ਜਿਸ ਵਿਚ 272 ਪ੍ਰਾਣੀ ਅੰਮਿ੍ਤ ਛਕ ਕੇ ਗੁਰੂ ਵਾਲੇ ਬਣੇ | ਅੰਮਿ੍ਤ ਸੰਚਾਰ ਕਰਵਾਉਣ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਪੰਜ ਪਿਆਰੇ ਵਿਸ਼ੇਸ਼ ਤੌਰ 'ਤੇ ਪੁੱਜੇ | ਕਲਗ਼ੀਧਰ ਟਰੱਸਟ ਦੇ ਸੇਵਾਦਾਰ ਕਰਮਜੀਤ ਸਿੰਘ ਨੇ ਸਿੰਘ ਸਜੇ ਪ੍ਰਾਣੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਗੁਰੂ ਦੇ ਲੜ ਲੱਗ ਕੇ ਹੀ ਜੀਵਨ ਸਫਲਾ ਹੋ ਸਕਦਾ ਹੈ | ਅਕਾਲ ਅਕੈਡਮੀ ਭੂੰਦੜ ਭੈਣੀ, ਫ਼ਤਿਹਗੜ੍ਹ ਗੰਢੂਆਂ, ਉੱਭਾ ਦੇ ਵਿਦਿਆਰਥੀ ਤੇ ਸਟਾਫ਼ ਵੀ ਅੰਮਿ੍ਤ ਸੰਚਾਰ ਲਈ ਪਹੰੁਚੇ | ਪਿ੍ੰਸੀਪਲ ਨੀਲਮ ਸ਼ਰਮਾ ਤੇ ਅਕਾਲ ਅਕਾਦਮੀ ਦਾ ਸਟਾਫ਼ ਵੀ ਹਾਜ਼ਰ ਸੀ |
ਪਿਛਲੀ ਖ਼ਬਰ ਜ਼ਮੀਨ ਦੇ ਮਾਮਲੇ 'ਚ ਪਿੰਡ ਭੈਣੀ ਵਾਸੀਆਂ ਦਾ ਧਰਨਾ ਜਾਰੀ, ਪੰਚਾਇਤ ਦੇ ਨਾਂਅ ਕਰਨ ਦੀ ਮੰਗ ਅਗਲੀ ਖ਼ਬਰ ਦੁਕਾਨ 'ਚੋਂ ਨਕਦੀ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।