ਮਾਨਸਾ, 17 ਅਕਤੂਬਰ (ਵਿ. ਪ੍ਰਤੀ.)- ਥਾਣਾ ਭੀਖੀ ਪੁਲਿਸ ਨੇ ਦੁਕਾਨ 'ਚੋਂ ਨਕਦੀ ਚੋਰੀ ਕਰਨ ਦੇ ਦੋਸ਼ 'ਚ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਹੈ | ਰਜਿੰਦਰ ਸਿੰਘ ਕੁਮਾਰ ਵਾਸੀ ਭੀਖੀ ਨੇ ਪੁਲਿਸ ਨੂੰ ਲਿਖਾਈ ਰਿਪੋਰਟ 'ਚ ਦੱਸਿਆ ਕਿ ਜਦ ਉਸ ਨੇ ਆਪਣੀ ਦੁਕਾਨ ਖੋਲ੍ਹੀ ਤਾਂ 4 ਗੱਲੇ ਟੁੱਟੇ ਪਏ ਸਨ, ਜਿਨ੍ਹਾਂ 'ਚ 60 ਹਜ਼ਾਰ ਰੁਪਏ ਨਕਦੀ ਅਤੇ 3 ਚਾਂਦੀ ਦੇ ਸਿੱਕਿਆਂ 'ਚੋਂ 100 ਗ੍ਰਾਮ ਦਾ 1 ਸਿੱਕਾ ਗ਼ਾਇਬ ਸੀ | ਪੁਲਿਸ ਵਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ |