ਭਾਈਰੂਪਾ, 17 ਅਕਤੂਬਰ (ਵਰਿੰਦਰ ਲੱਕੀ)-ਸਿਹਤ ਵਿਭਾਗ ਦੀ ਸੀਨੀਅਰ ਮੈਡੀਕਲ ਅਫ਼ਸਰ ਡਾ: ਸੀਮਾ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਤੇ ਸਰਕਾਰੀ ਸਿਹਤ ਕਰਮਚਾਰੀ ਡਾ: ਬੇਅੰਤ ਕੌਰ, ਡਾ: ਮਲਕੀਤ ਸਿੰਘ, ਡਾ: ਸੁਖਮੰਦਰ ਸਿੰਘ ਵਲੋਂ ਹਰਗੋਬਿੰਦ ਪਬਲਿਕ ਸਕੂਲ ਕਾਂਗੜ ਵਿਖੇ ਬੱਚਿਆਂ ਨੂੰ ਡੇਂਗੂ ਅਤੇ ਮਲੇਰੀਏ ਦੇ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਬੱਚਿਆਂ ਨੂੰ ਦੱਸਿਆ ਕਿ ਆਪਣੇ ਆਲੇ-ਦੁਆਲੇ ਦੀ ਸਫ਼ਾਈ ਦਾ ਸਾਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ | ਮਲੇਰੀਏ ਦੇ ਕਾਰਨ ਪਲਾਜਮੋਡੀਅਮ ਪ੍ਰੋਟੋਜੋਆ ਪਰਜੀਵੀ ਹਨ, ਜੋ ਮਾਦਾ ਐਨੋਫਿਲੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ, ਜੋ ਖੜ੍ਹੇ ਸਾਫ਼ ਪਾਣੀ ਵਿਚ ਪੈਦਾ ਹੁੰਦਾ ਹੈ | ਸਾਨੂੰ ਆਪਣੇ ਘਰਾਂ ਅਤੇ ਆਲੇ- ਦੁਆਲੇ ਪਾਣੀ ਨਹੀਂ ਜਮ੍ਹਾਂ ਹੋਣ ਦੇਣਾ ਚਾਹੀਦਾ ਹੈ | ਘਰਾਂ ਵਿਚ ਕੂਲਰ, ਟਾਇਰਾਂ, ਗਮਲਿਆਂ ਜਾਂ ਖਾਲੀ ਪਏ ਬਰਤਨਾਂ ਵਿਚ ਪਾਣੀ ਜਮ੍ਹਾਂ ਨਹੀਂ ਹੋਣ ਦੇਣਾ ਚਾਹੀਦਾ | ਇਹ ਮੱਛਰ ਦਿਨ ਸਮੇਂ ਕੱਟਦਾ ਹੈ | ਮੱਛਰ ਦੇ ਕੱਟਣ ਨਾਲ ਸਰੀਰ ਕੰਬਣ ਲੱਗਦਾ ਹੈ, ਬੁਖਾਰ ਹੁੰਦਾ ਹੈ ਅਤੇ ਉਲਟੀਆਂ ਲੱਗ ਜਾਂਦੀਆਂ ਹਨ | ਉਨ੍ਹਾਂ ਨੇ ਬੱਚਿਆਂ ਨੂੰ ਦੱਸਿਆ ਕਿ ਸਾਨੂੰ ਸੌਣ ਸਮੇਂ ਮੱਛਰਦਾਨੀ ਦਾ ਪ੍ਰਯੋਗ ਕਰਨਾ ਚਾਹੀਦਾ ਹੈ | ਮੱਛਰ ਨੂੰ ਭਜਾਉਣ ਲਈ ਘਰਾਂ ਵਿੱਚ ਡੀ.ਡੀ.ਟੀ ਦਾ ਛਿੜਕਾ ਕਰਵਾਉਣਾ ਚਾਹੀਦਾ ਹੈ | ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ | ਸਕੂਲ ਦੇ ਪਿ੍ੰਸੀਪਲ ਸੋਨੂੰ ਕੁਮਾਰ ਕਾਂਗੜ ਨੇ ਆਏ ਹੋਏ ਡਾਕਟਰ ਸਾਹਿਬਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਉਨ੍ਹਾਂ ਦੀਆਂ ਗੱਲਾਂ ਧਿਆਨ ਨਾਲ ਸੁਣਨ ਅਤੇ ਗੱਲਾਂ ਤੇ ਅਮਲ ਕਰਨ ਲਈ ਕਿਹਾ | ਇਸ ਮੌਕੇ ਤੇ ਧਾਰਮਿਕ ਅਧਿਆਪਕਾ ਪਲਵਿੰਦਰ ਕੌਰ ਜਲਾਲ, ਨੀਤੂ ਸ਼ਰਮਾ, ਬਲਵਿੰਦਰ ਕੌਰ, ਰਣਜੀਤ ਕੌਰ, ਗੁਰਪ੍ਰੀਤ ਕੌਰ, ਤਰਨਵੀਰ ਕੌਰ, ਪਵਨਪ੍ਰੀਤ ਕੌਰ, ਰਣਦੀਪ ਕੌਰ, ਜਸਵੀਰ ਕੌਰ, ਸਵਰਨਜੀਤ ਕੌਰ, ਅਮਨਦੀਪ ਕੌਰ, ਜਸਪ੍ਰੀਤ ਕੌਰ, ਲਵਪ੍ਰੀਤ ਕੌਰ, ਮੰਦਰ ਸਿੰਘ, ਦਵਿੰਦਰ ਕੁਮਾਰ ਆਦਿ ਹਾਜ਼ਰ ਸਨ |