ਸ਼ਾਹਪੁਰ ਕੰਢੀ, 17 ਅਕਤੂਬਰ (ਰਣਜੀਤ ਸਿੰਘ)-ਸਵਦੇਸ਼ੀ ਸਮਾਨ ਅਪਣਾਓ, ਵਿਦੇਸ਼ੀ ਦਾ ਤਿਆਗ ਕਰੋ ਵਿਸ਼ੇ ਨੰੂ ਲੈ ਕੇ ਪ੍ਰੈਜ਼ੀਟੇਸ਼ਨ ਪਬਲਿਕ ਸਕੂਲ ਵਿਖੇ ਚੇਅਰਪਰਸਨ ਰੇਣੂ ਸ਼ਰਮਾ ਦੀ ਅਗਵਾਈ ਹੇਠ ਸੈਮੀਨਾਰ ਕਰਵਾਇਆ ਗਿਆ | ਜਿਸ 'ਚ ਬੀ.ਜੇ.ਪੀ. ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਵਿਜੇ ਸ਼ਰਮਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਵਿਜੇ ਸ਼ਰਮਾ ਨੇ ਵਿਦਿਆਰਥੀਆਂ ਨੰੂ ਦੱਸਿਆ ਕਿ ਭਾਰਤ ਦੇ ਆਰਥਿਕ ਵਿਕਾਸ ਲਈ ਸਾਨੰੂ ਭਾਰਤ ਵਿਚ ਤਿਆਰ ਹੋਈਆਂ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ | ਜੇਕਰ ਕੋਈ ਵਿਦੇਸ਼ੀ ਵਸਤੂ ਖਰੀਦੇ ਤਾਂ ਉਸ ਦਾ ਲਾਭ ਵਿਦੇਸ਼ ਨੰੂ ਜਾਂਦਾ ਹੈ | ਉਨ੍ਹਾਂ ਬੱਚਿਆਂ ਨੰੂ ਭਾਰਤ ਵਿਚ ਬਣੀਆਂ ਲਾਈਟਾਂ ਤੇ ਖਿਡੌਣੇ ਖਰੀਦਣ ਲਈ ਕਿਹਾ | ਸਕੂਲ ਮੈਨੇਜਮੈਂਟ ਵਲੋਂ ਆਏ ਮਹਿਮਾਨਾਂ ਨੰੂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਦਵਿੰਦਰ ਸ਼ਰਮਾ, ਵਾਈਸ ਚੇਅਰਪਰਸਨ ਨਵਦਿੱਤਾ ਸੰਧੂ, ਪਿ੍ੰਸੀਪਲ ਰਵਿੰਦਰ ਕੌਰ, ਵਾਈਸ ਪਿ੍ੰਸੀਪਲ ਰੇਣੂਕਾ ਸ਼ਰਮਾ, ਰਜਨੀ ਵਾਲੀਆ, ਏਕਤਾ, ਪਰਮਿੰਦਰ, ਰਸ਼ਮੀ, ਭਾਵਨਾ, ਕੁਮਾਰ ਸਾਨੰੂ, ਪਰਮਜੀਤ ਸਿੰਘ, ਟੀਨਾ, ਮੋਹਨੀ, ਸ਼ਾਹਸ਼ੀ, ਨਰਿੰਦਰ ਸਿੰਘ ਬਬੀਤਾ, ਪੂਜਾ ਆਦਿ ਹਾਜ਼ਰ ਸਨ |