01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਜ਼ਮੀਨ ਦੇ ਮਾਮਲੇ 'ਚ ਪਿੰਡ ਭੈਣੀ ਵਾਸੀਆਂ ਦਾ ਧਰਨਾ ਜਾਰੀ, ਪੰਚਾਇਤ ਦੇ ਨਾਂਅ ਕਰਨ ਦੀ ਮੰਗ

ਅਜੀਤ ਡੈਸਕ 18-10-2025
ਮਹਿਰਾਜ, 17 ਅਕਤੂਬਰ (ਸੁਖਪਾਲ): ਪਿੰਡ ਭੈਣੀ ਵਾਸੀਆਂ ਵਲੋਂ ਪਿਛਲੇ ਤਿੰਨ-ਚਾਰ ਦਿਨਾਂ ਤੋਂ ਲਗਾਤਾਰ ਧਰਨਾ ਲਗਾ ਕੇ ਇਹ ਮੰਗ ਕੀਤੀ ਜਾ ਰਹੀ ਹੈ ਕਿ ਨਗਰ ਮਹਿਰਾਜ ਵਿਖੇ 119 ਕਨਾਲਾਂ 18 ਮਰਲੇ ਜ਼ਮੀਨ ਜੋ ਗਰਾਮ ਪੰਚਾਇਤ ਭੈਣੀ ਦੇ ਨਾਮ ਕੀਤੀ ਜਾਵੇ ਜਾਂ ਜ਼ਮੀਨ ਬਦਲੇ ਜ਼ਮੀਨ ਪਿੰਡ ਭੈਣੀ ਦੀ ਗਰਾਮ ਪੰਚਾਇਤ ਨੂੰ ਦਿੱਤੀ ਜਾਵੇ | ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਚਾਇਤੀ ਜ਼ਮੀਨ ਬਚਾਓ ਮੋਰਚਾ ਭੈਣੀ ਨੇ ਦੱਸਿਆ ਕਿ ਨਗਰ ਮਹਿਰਾਜ ਦੀ ਪੱਤੀ ਸੰਦਲੀ ਵਿਚੋਂ ਪਿੰਡ ਭੈਣੀ ਬੱਝਿਆ ਹੈ ਅਤੇ ਸਾਂਝੀਆਂ ਹੱਦਾਂ ਸਮੇਂ ਮਹਿਰਾਜ-ਗੁਰੂਸਰ ਸੜਕ ਲਾਗੇ ਪਿੰਡ ਭੈਣੀ ਦੇ ਹਿੱਸੇ ਜੋ 119 ਕਨਾਲਾਂ 18 ਮਰਲੇ ਜ਼ਮੀਨ ਆਈ ਸੀ, ਜਿਸ ਦਾ ਠੇਕਾ 2018 ਤੱਕ ਗ੍ਰਾਮ ਪੰਚਾਇਤ ਭੈਣੀ ਨੂੰ ਮਿਲਦਾ ਸੀ | ਸਾਲ 2018 'ਦੌਰਾਨ ਉਕਤ ਜ਼ਮੀਨ ਦਾ ਨਗਰ ਪੰਚਾਇਤ ਮਹਿਰਾਜ ਦੇ ਨਾਮ 'ਤੇ ਇੰਤਕਾਲ ਕਰ ਦਿੱਤਾ ਗਿਆ ਸੀ, ਇਸ ਉਪਰੰਤ ਪਿੰਡ ਭੈਣੀ ਵਾਸੀਆਂ ਵਲੋਂ ਇਸ ਸੰਬੰਧੀ ਵਿਰੋਧ ਕੀਤਾ ਗਿਆ ਸੀ | ਉਸ ਮੌਕੇ ਸਬੰਧਿਤ ਅਧਿਕਾਰੀਆਂ ਵਲੋਂ ਇਸ ਬਦਲੇ ਪ੍ਰਸ਼ਾਸਨਿਕ ਪੱਧਰ 'ਤੇ ਪੱਤਰ ਜਾਰੀ ਕਰਕੇ ਪਿੰਡ ਭੈਣੀ ਲਾਗੇ ਖਾਲੀ ਪਈ ਜ਼ਮੀਨ ਗ੍ਰਾਮ ਪੰਚਾਇਤ ਭੈਣੀ ਨੂੰ ਸੌਂਪ ਦਿੱਤੀ ਗਈ ਸੀ, ਜਦੋਂ ਕਿ ਹੁਣ ਪ੍ਰਸ਼ਾਸਨ ਆਪਣੇ ਵਲੋਂ ਜਾਰੀ ਕੀਤੇ ਉਸ ਪੱਤਰ 'ਤੇ ਅਮਲ ਕਰਨ ਲਈ ਵੀ ਤਿਆਰ ਨਹੀਂ ਹੈ | ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨਾਲ ਧੋਖਾ ਹੋਇਆ ਹੈ | ਉਨ੍ਹਾਂ ਕਿਹਾ ਕਿ ਜਦ ਤੱਕ ਪੰਚਾਇਤੀ ਜ਼ਮੀਨ ਦਾ ਇਨਸਾਫ਼ ਨਹੀਂ ਹੁੰਦਾ, ਉਦੋਂ ਤੱਕ ਧਰਨਾ ਜਾਰੀ ਰਹੇਗਾ | ਉਨ੍ਹਾਂ ਦੱਸਿਆ ਕਿ ਧਰਨਾ ਚੁਕਾਉਣ ਲਈ ਪ੍ਰਸ਼ਾਸਨ ਵਲੋਂ ਕੁਝ ਪਿੰਡ ਵਾਸੀਆਂ ਨੂੰ ਗਿ੍ਫ਼ਤਾਰ ਵੀ ਕੀਤਾ, ਪਰ ਲੋਕਾਂ ਦੇ ਭਾਰੀ ਰੋਸ ਕਾਰਨ ਬਾਅਦ ਵਿਚ ਛੱਡ ਦਿੱਤਾ ਗਿਆ | ਧਰਨਾ ਇਸ ਵੇਲੇ ਵੀ ਜਾਰੀ ਹੈ | ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਜਾਂ ਤਾਂ ਨਗਰ ਮਹਿਰਾਜ ਵਾਲੀ ਜ਼ਮੀਨ ਭੈਣੀ ਪੰਚਾਇਤ ਨੂੰ ਵਾਪਸ ਕੀਤੀ ਜਾਵੇ ਜਾਂ ਭੈਣੀ ਵਿਖੇ ਬਰਾਬਰ ਦੀ ਜ਼ਮੀਨ ਦਿੱਤੀ | ਉਨ੍ਹਾਂ ਸਖ਼ਤ ਸ਼ਬਦਾਂ ਵਿਚ ਚੇਤਾਵਨੀ ਦਿੱਤੀ ਕਿ ਜੇਕਰ ਮਾਮਲਾ ਜਲਦ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ, ਭਾਵੇਂ ਕੋਈ ਵੀ ਕੁਰਬਾਨੀ ਕਿਉਂ ਨਾ ਦੇਣੀ ਪਵੇ, ਪਿੱਛੇ ਨਹੀਂ ਹਟਿਆ ਜਾਵੇਗਾ |
ਪਿਛਲੀ ਖ਼ਬਰ ਰਸ਼ਪ੍ਰੀਤ ਸਿੰਘ ਆਈ.ਪੀ.ਐਸ. ਨਾਲ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਜ਼ਮੀਨ ਦੇ ਮਾਮਲੇ 'ਚ ਪਿੰਡ ਭੈਣੀ ਵਾਸੀਆਂ ਦਾ ਧਰਨਾ ਜਾਰੀ, ਪੰਚਾਇਤ ਦੇ ਨਾਂਅ ਕਰਨ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।