01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਬੱਚਿਆਂ ਨੂੰ ਪੋਲਿਓ ਰੋਕੂ ਬੂੰਦਾਂ ਪਿਲਾਈਆਂ

ਅਜੀਤ ਡੈਸਕ 18-10-2025
ਰਾਮਪੁਰਾ ਫੂਲ, 17 ਅਕਤੂਬਰ (ਪ .ਪ.): ਸਿਵਲ ਸਰਜਨ ਬਠਿੰਡਾ ਡਾਕਟਰ ਤਪਿੰਦਰ ਜੋਤ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਬਾਲਿਆਂਵਾਲੀ ਡਾਕਟਰ ਸ਼ੈਲੀ ਅਰੋੜਾ ਦੀ ਅਗਵਾਈ ਅਤੇ ਜਗਤਾਰ ਸਿੰਘ ਬਲਾਕ ਐਜੂਕੇਟਰ ਦੇ ਸਹਿਯੋਗ ਨਾਲ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਤਿੰਨ ਦਿਨਾਂ ਤੱਕ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਗਈਆਂ | ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਰਾਮਪੁਰਾ ਅਰਬਨ (ਪਟਿਆਲਾ ਮੰਡੀ) ਵਿਚ ਕੁੱਲ 13 ਟੀਮਾਂ ਦਾ ਗਠਨ ਕੀਤਾ ਗਿਆ ਜਿਸ ਦੀ ਸੁਪਰਵਿਜ਼ਨ ਸਿਹਤ ਸੁਪਰਵਾਈਜ਼ਰ ਗੁਰਪ੍ਰੀਤ ਸਿੰਘ ਅਤੇ ਕਰਮਜੀਤ ਸਿੰਘ ਨੇ ਕੀਤੀ | ਇਨ੍ਹਾਂ ਟੀਮਾਂ ਦੁਆਰਾ ਪਹਿਲੇ ਦਿਨ ਪੋਲੀਓ ਬੂਥ 'ਤੇ ਬੈਠ ਕੇ ਬੂੰਦਾਂ ਪਿਲਾਈਆਂ ਗਈਆਂ ਅਤੇ ਦੂਜੇ ਅਤੇ ਤੀਜੇ ਦਿਨ ਘਰ-ਘਰ ਜਾ ਕੇ ਉਨ੍ਹਾਂ ਨੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜੋ ਬੱਚੇ ਪੋਲੀਓ ਬੂੰਦਾਂ ਪੀਣ ਤੋਂ ਵਾਂਝੇ ਰਹਿ ਗਏ ਸਨ | ਇਸ ਸਮੇਂ ਸਿਹਤ ਕਰਮਚਾਰੀ ਸਤੀਸ਼ ਕੁਮਾਰ, ਅਮਨਦੀਪ ਕੌਰ, ਜਗਮੀਤ ਕੌਰ, ਸੁਰਪਾਲ ਕੌਰ, ਨਰਸਿੰਗ ਸਟੂਡੈਂਟ, ਆਸ਼ਾ ਵਰਕਰਜ਼ ਹਾਜ਼ਰ ਸਨ |
ਪਿਛਲੀ ਖ਼ਬਰ ਕਾਂਗੜ ਨੇ 10 ਹਜ਼ਾਰ 'ਵੋਟ ਚੋਰ ਗੱਦੀ ਛੋਡ' ਦੇ ਫਾਰਮ ਜਮ੍ਹਾ ਕਰਵਾਏ ਅਗਲੀ ਖ਼ਬਰ ਮਹਿਮਾ ਸਰਜਾ ਸਰਕਾਰੀ ਸਕੂਲ ਵਿਖੇ ਦੋ ਰੋਜ਼ਾ ਵਿੱਦਿਅਕ ਮੇਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।