01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਕਾਂਗੜ ਨੇ 10 ਹਜ਼ਾਰ 'ਵੋਟ ਚੋਰ ਗੱਦੀ ਛੋਡ' ਦੇ ਫਾਰਮ ਜਮ੍ਹਾ ਕਰਵਾਏ

ਅਜੀਤ ਡੈਸਕ 18-10-2025
ਭਗਤਾ ਭਾਈਕਾ, 17 ਅਕਤੂਬਰ (ਸੁਖਪਾਲ ਸਿੰਘ ਸੋਨੀ)-ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਵਲੋਂ ਸ਼ੁਰੂ ਕੀਤੀ 'ਵੋਟ ਚੋਰ ਗੱਦੀ ਛੋਡ' ਮੁਹਿੰਮ ਦੇ ਤਹਿਤ ਦੇਸ਼ ਭਰ ਵਿਚ ਲੋਕਾਂ ਦੀ ਜਾਗਰੂਕਤਾ ਤੇ ਆਵਾਜ਼ ਬੁਲੰਦ ਹੋ ਰਹੀ ਹੈ | ਇਸ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਸੀਨੀਅਰ ਕਾਂਗਰਸ ਆਗੂ ਅਤੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਹਲਕਾ ਰਾਮਪੁਰਾ ਫੂਲ ਦੇ ਪਿੰਡਾਂ ਵਿਚੋਂ 10 ਹਜ਼ਾਰ ਦਸਤਖ਼ਤ ਫਾਰਮ ਇਕੱਠੇ ਕਰਕੇ ਪੰਜਾਬ ਕਾਂਗਰਸ ਦਫ਼ਤਰ ਵਿਖੇ ਜਮ੍ਹਾ ਕਰਵਾਉਣ ਉਪਰੰਤ ਕਿਹਾ ਕਿ ਕੇਂਦਰ ਸਰਕਾਰ ਵਲੋਂ ਵੱਡੇ ਕਾਰਪੋਰੇਟ ਘਰਾਨਿਆਂ ਨੂੰ ਫ਼ਾਇਦਾ ਪਹੁੰਚਾਉਣ ਦੀ ਨੀਤੀ ਨੇ ਗਰੀਬ ਤੇ ਮੱਧ ਵਰਗ ਨੂੰ ਹੋਰ ਕੰਗਾਲ ਕੀਤਾ ਹੈ | ਦੂਜੇ ਪਾਸੇ ਪੰਜਾਬ ਦੀ ਆਪ ਸਰਕਾਰ ਨੇ ਵੀ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਕੇ ਨਿਰਾਸ਼ਾ ਦਾ ਮਾਹੌਲ ਪੈਦਾ ਕੀਤਾ ਹੈ | ਕਾਂਗੜ ਨੇ ਸਾਫ਼ ਸ਼ਬਦਾਂ ਵਿਚ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਜਨਤਾ ਆਪਣੀ ਤਾਕਤ ਪਛਾਣੇ ਅਤੇ ਵੋਟ ਚੋਰਾਂ ਨੂੰ ਗੱਦੀ ਤੋਂ ਉਤਾਰੇ | ਕਾਂਗਰਸ ਪਾਰਟੀ ਲੋਕਾਂ ਦੇ ਹੱਕਾਂ ਦੀ ਅਸਲੀ ਰੱਖਿਆ ਕਰ ਰਹੀ ਹੈ ਤੇ ਇਹ ਮੁਹਿੰਮ ਹਰੇਕ ਘਰ ਤੱਕ ਲੈ ਜਾਈ ਜਾਵੇਗੀ | ਉਨ੍ਹ੍ਹਾਂ ਕਿਹਾ ਕਿ 'ਵੋਟ ਚੋਰ ਗੱਦੀ ਛੋਡ' ਮੁਹਿੰਮ ਸਿਰਫ਼ ਰਾਜਨੀਤਿਕ ਨਹੀਂ, ਸਗੋਂ ਲੋਕਤੰਤਰ ਦੀ ਮੁੜ ਸਥਾਪਨਾ ਦਾ ਸੰਕਲਪ ਹੈ, ਇਕ ਆਵਾਜ਼ ਜੋ ਸਚਾਈ, ਨਿਆਂ ਅਤੇ ਲੋਕ ਹੱਕਾਂ ਲਈ ਗੂੰਜ ਰਹੀ ਹੈ | ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ਭਰ ਵਿਚ ਚਲਾਈ ਜਾ ਰਹੀ ਇਹ ਮੁਹਿੰਮ ਹੁਣ ਵੋਟ ਚੋਰਾਂ ਨੂੰ ਸਬਕ ਸਿਖਾ ਕੇ ਰਹੇਗੀ | ਇਸ ਮੌਕੇ ਬੂਟਾ ਸਿੰਘ ਸਿੱਧੂ ਪ੍ਰਧਾਨ ਨਗਰ ਪੰਚਾਇਤ ਭਗਤਾ, ਜਗਜੀਤ ਸਿੰਘ ਕੋਇਰ ਸਿੰਘ ਵਾਲਾ, ਰਾਮ ਸਿੰਘ ਬਾਦਲ, ਅਮਨਦੀਪ ਸਿੰਘ ਸਲਾਬਤਪੁਰਾ ਸਰਪੰਚ, ਇੰਦਰਜੀਤ ਸਿੰਘ ਨਾਗਪਾਲ, ਗੋਰਾ ਸਿੰਘ ਕਾਂਗੜ, ਲਖਵੀਰ ਸਿੰਘ ਲੱਖਾ, ਹਰਵਿੰਦਰ ਸਿੰਘ ਛਿੰਦਾ ਭੋਡੀਪੁਰਾ, ਜਸਪਾਲ ਸਿੰਘ ਧਾਲੀਵਾਲ ਆਦਮਪੁਰਾ, ਗੁਰਪ੍ਰੀਤ ਸਿੰਘ ਗੋਪੀ ਰਾਮੂਵਾਲਾ, ਜਸਵਿੰਦਰ ਸਿੰਘ ਭੋਲਾ ਰਾਮੂਵਾਲਾ, ਇੰਦਰਜੀਤ ਸਿੰਘ ਜੱਗਾ, ਗੋਲੂ ਸਿੰਘ ਕੋਇਰ ਸਿੰਘ ਵਾਲਾ, ਨਿਰਭੈ ਸਿੰਘ ਸਿੱਧੂ, ਭੁਪਿੰਦਰ ਸਿੰਘ ਸਿੱਧੂ, ਜਸਮੀਤ ਸਿੰਘ ਬਰਾੜ, ਗੁਰਪ੍ਰੀਤ ਸਿੰਘ ਖਾਨਾਪੱਤੀ, ਰਣਜੀਤ ਸ਼ਰਮਾ ਜਲਾਲ, ਪਰਮਿੰਦਰ ਸਿੰਘ ਜਲਾਲ, ਜਗਤਾਰ ਸਿੰਘ ਤਾਰੀ, ਗੁਰਤੇਜ ਸਿੰਘ ਤੇਜੀ, ਇਕਬਾਲ ਸਿੰਘ ਢਿਪਾਲੀ, ਕਮਲ ਸਿੱਧੂ ਭਾਈਰੂਪਾ, ਗੁਰਪ੍ਰੀਤ ਸਿੰਘ ਘਾਰੂ, ਹਰਭਜਨ ਸਿੰਘ ਭਗਤਾ, ਗੁਰਮੀਤ ਸਿੰਘ ਕੌਂਸਲਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕਰਿਆਨੇ ਦੀ ਦੁਕਾਨ ਨੂੰ ਅਚਾਨਕ ਅੱਗ ਲੱਗੀ ਅਗਲੀ ਖ਼ਬਰ ਬੱਚਿਆਂ ਨੂੰ ਪੋਲਿਓ ਰੋਕੂ ਬੂੰਦਾਂ ਪਿਲਾਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।