13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਮਾਤਾ ਸੁੰਦਰੀ ਪਬਲਿਕ ਸਕੂਲ ਕੋਟਸ਼ਮੀਰ 'ਚ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਦਿਹਾੜਾ ਮਨਾਇਆ <br/>

ਅਜੀਤ ਡੈਸਕ 06-11-2025
ਕੋਟਫੱਤਾ, 5 ਨਵੰਬਰ (ਰਣਜੀਤ ਸਿੰਘ ਬੁੱਟਰ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਧੀਨ ਸਫਲਤਾ ਪੂਰਵਕ ਚੱਲ ਰਹੇ ਮਾਤਾ ਸੁੰਦਰੀ ਪਬਲਿਕ ਸਕੂਲ, ਕੋਟ ਸ਼ਮੀਰ ਦੇ ਪਿ੍ੰਸੀਪਲ ਡਾ. ਮਨੋਰਮਾ ਸਮਾਗ ਦੀ ਯੋਗ ਅਗਵਾਈ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ¢ ਇਸ ਮÏਕੇ ਵਿਦਿਆਰਥੀਆਂ ਨੇ ਜਪੁ ਜੀ ਸਾਹਿਬ ਦਾ ਪਾਠ ਅਤੇ ਸ਼ਬਦ ਕੀਰਤਨ ਗਾਇਨ ਕੀਤਾ¢ ਇਸ ਉਪਰੰਤ ਵਿਸ਼ੇਸ਼ ਤÏਰ 'ਤੇ ਪਹੁੰਚੇ ਬਲਜਿੰਦਰ ਸਿੰਘ ਧਾਰਮਿਕ ਸਿੱਖਿਆ ਅਧਿਆਪਕ ਗੁਰੂ ਕਾਸ਼ੀ ਗੁਰਮਤਿ ਇੰਸਟੀਚਿਊਟ ਤਲਵੰਡੀ ਸਾਬੋ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਵਿਚਾਰਧਾਰਾ ਸੰਬੰਧੀ ਵਿਚਾਰਾਂ ਦੀ ਸਾਂਝ ਪਾਈ¢ ਇਸ ਸਮਾਗਮ ਵਿਚ ਸਟੇਜ ਸਕੱਤਰ ਦੀ ਭੂਮਿਕਾ ਡਾ. ਸਿਮਰਜੀਤ ਕੌਰ (ਧਾਰਮਿਕ ਸਿੱਖਿਆ ਅਧਿਆਪਕ) ਨੇ ਨਿਭਾਈ¢ ਇਸ ਤੋਂ ਉਪਰੰਤ ਵਿਦਿਆਰਥੀਆਂ ਦੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ¢ ਜਿਨ੍ਹਾਂ ਵਿਚ ਜੱਜ ਸਾਹਿਬਾਨ ਦੀ ਭੂਮਿਕਾ ਨਰਦੀਪ ਸਿੰਘ (ਸੰਗੀਤ ਅਧਿਆਪਕ) ਨੇ ਨਿਭਾਈ¢ ਇਨ੍ਹਾਂ ਮੁਕਾਬਲਿਆਂ ਵਿਚੋਂ ਪਹਿਲਾ ਸਥਾਨ ਖ਼ੁਸ਼ਦੀਪ ਕÏਰ (ਨÏਵੀਂ ਏ), ਦੂਜਾ ਸਥਾਨ ਪੁਨੀਤ ਕੌਰ (ਪੰਜਵੀਂ ਏ), ਤੀਜਾ ਸਥਾਨ ਵੰਦਨਾ ਸ਼ਰਮਾ (ਨÏਵੀਂ ਏ) ਨੇ ਹਾਸਿਲ ਕੀਤਾ¢ ਇਸ ਮੌਕੇ ਸਕੂਲ ਪਿ੍ੰਸੀਪਲ ਡਾ.ਮਨੋਰਮਾ ਸਮਾਗ ਨੇ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਦੇ ਸੰਦੇਸ਼ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਅਤੇ ਵਿਸ਼ੇਸ਼ ਵਕਤਾ ਵਜੋਂ ਪਹੁੰਚੇ ਬਲਜਿੰਦਰ ਸਿੰਘ ਅਤੇ ਮੁਕਾਬਲਿਆਂ ਵਿਚੋਂ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ¢ ਇਸ ਕਾਰਜ ਵਿਚ ਸਮੂਹ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਸੇਵਾਵਾਂ ਨਿਭਾਈਆਂ¢

ਪਿਛਲੀ ਖ਼ਬਰ ਚਿੱਟਾ ਤੇ ਨਸ਼ੀਲੀਆਂ ਗੋਲੀਆਂ ਫੜੀਆਂ ਅਗਲੀ ਖ਼ਬਰ ਗੁਰਦੁਆਰਾ ਮਹਿਲ ਸਾਹਿਬ ਵਿਖੇ ਧਾਰਮਿਕ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।