22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਬਲਕਾਰ ਸਿੰਘ ਬਰਾੜ ਨੇ ਜ਼ਿਲ੍ਹਾ ਪ੍ਰੀਸ਼ਦ ਦੇ 2 ਅਤੇ ਬਲਾਕ ਸੰਮਤੀਆਂ ਦੇ 11 ਜੇਤੂ ਮੈਂਬਰਾਂ ਨੂੰ ਸਿਰੋਪਿਓ ਦੇ ਕੇ ਕੀਤਾ ਸਨਮਾਨਿਤ

ਅਜੀਤ ਡੈਸਕ 26-12-2025

ਗੋਨਿਆਣਾ, 25 ਦਸੰਬਰ (ਲਛਮਣ ਦਾਸ ਗਰਗ)-ਪਿਛਲੇ ਦਿਨੀਂ ਸੂਬੇ ਵਿਚ ਆਏ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੇ ਆਏ ਨਤੀਜਿਆਂ ਵਿਚ ਗੋਨਿਆਣਾ ਹਲਕੇ ਵਿਚੋਂ ਸ਼੍ਰੋਮਣੀ ਅਕਾਲੀ ਦਲ ਦੇ 2 ਜ਼ਿਲਾ ਪ੍ਰੀਸ਼ਦ ਅਤੇ 11 ਬਲਾਕ ਸੰਮਤੀਆਂ ਦੇ ਜੇਤੂ ਮੈਂਬਰਾਂ ਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੂਬਾਈ ਮੀਤ ਪ੍ਰਧਾਨ ਬਲਕਾਰ ਸਿੰਘ ਬਰਾੜ ਗੋਨਿਆਣਾ ਨੇ ਆਪਣੇ ਗ੍ਰਹਿ ਵਿਖੇ ਸਮੂਹ ਵਰਕਰਾਂ ਦੀ ਹਾਜ਼ਰੀ ਵਿਚ ਸਿਰੋਪਿਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਜੀਤ ਕੌਰ ਮੈਂਬਰ ਜ਼ਿਲਾ ਪ੍ਰੀਸ਼ਦ ਜੋਨ ਬਲਾਹੜ ਵਿੰਝੂ ਅਤੇ ਸੁਖਵਿੰਦਰ ਕੌਰ ਜੋਨ ਕਿਲੀ ਨਿਹਾਲ ਸਿੰਘ ਵਾਲਾ। ਇਸ ਤੋਂ ਇਲਾਵਾ ਗੁਰਜੰਟ ਸਿੰਘ ਨੇਹੀਆਂ ਵਾਲਾ, ਸੁਖਜੀਤ ਕੌਰ ਭੋਖੜਾ, ਗੁਰਜੋਤ ਸਿੰਘ ਗੋਨਿਆਣਾ ਖ਼ੁਰਦ, ਪਰਮਿੰਦਰ ਕੌਰ ਜੀਦਾ, ਸੁਖਵੰਤ ਕੌਰ ਮਹਿਮਾ ਸਵਾਈ, ਭੋਲਾ ਸਿੰਘ ਅਬਲੂ, ਸਿਮਰਜੀਤ ਕੌਰ ਕੋਠੇ ਚੇਤ ਸਿੰਘ ਵਾਲੇ, ਜਸਵਿੰਦਰ ਸਿੰਘ ਮਹਿਮਾ ਭਗਵਾਨਾ, ਕੁਲਦੀਪ ਕੌਰ ਮਹਿਮਾ ਸਰਜਾ, ਹਰਵਿੰਦਰ ਕੌਰ ਗੰਗਾਂ, ਰਾਜਪਾਲ ਸਿੰਘ ਆਕਲੀਆਂ ਸਮੂਹ 11 ਬਲਾਕ ਸੰਮਤੀ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜੇਤੂ ਮੈਂਬਰਾਂ ਨੇ 2027 ਦੀਆਂ ਵਿਧਾਨ ਸਭਾ ਦੀਆਂ ਵੋਟਾਂ ਵਿਚ ਸ਼੍ਰੋਮਣੀ ਅਕਾਲੀ ਦਲ ਲਈ ਦਿਨ-ਰਾਤ ਇਕ ਕਰਨ ਦਾ ਵਾਅਦਾ ਕਰਦੇ ਹੋਏ ਸੂਬੇ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਲਿਆਉਣ ਦਾ ਨਿਰਣਾ ਲਿਆ, ਤਾਂ ਜੋ ਸੁਖਬੀਰ ਸਿੰਘ ਬਾਦਲ ਨੂੰ ਸੂਬੇ ਦਾ ਮੁੱਖ ਮੰਤਰੀ ਬਣਾ ਸਕੀਏ। ਇਸ ਮੌਕੇ ਬਲਕਾਰ ਸਿੰਘ ਬਰਾੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਕੇ ਵਿਰੋਧੀ ਇਸ ਦਾ ਫ਼ਾਇਦਾ ਲੈਣਾ ਚਾਹੁੰਦੇ ਹਨ, ਪਰ ਸ਼੍ਰੋਮਣੀ ਅਕਾਲੀ ਦਲ ਸੂਬੇ ਲਈ ਇੱਕ ਖੇਤਰੀ ਪਾਰਟੀ ਹੈ, ਜੋ ਕੁਰਬਾਨੀਆਂ ਦੇ ਕੇ ਸੱਤਾ ਵਿਚ ਆਈ ਸੀ। ਇਸ ਮੌਕੇ ਗੁਰਚਰਨ ਸਿੰਘ ਔਲਖ, ਭਗਵਾਨ ਸਿੰਘ ਖੇਮੂਆਣਾ, ਅਕਬਰ ਸਿੰਘ ਗਿੱਲਪੱਤੀ, ਜਗਜੀਤ ਸਿੰਘ ਮਹਿਮਾ ਸਰਜਾ, ਗਰਦੌਰ ਸਿੰਘ ਸੰਧੂ, ਸਿਕੰਦਰ ਸਿੰਘ ਬਲਾਹੜ ਮਹਿਮਾ, ਦਲਜੀਤ ਸਿੰਘ ਗੁਰੂ, ਜਗਮੀਤ ਸਿੰਘ ਭੋਖੜਾ, ਅਮਰਜੀਤ ਸਿੰਘ ਜੰਡਾਂਵਾਲਾ, ਗਮਦੂਰ ਸਿੰਘ ਬਰਕੰਦੀ, ਪ੍ਰੇਮ ਕੁਮਾਰ ਅਰੋੜਾ, ਟੇਕ ਸਿੰਘ ਪ੍ਰਧਾਨ, ਰਾਜੂ ਸਿੰਘ, ਵਰਿੰਦਰਪਾਲ ਬੋਬੀ, ਰਾਜਿੰਦਰ ਕੁਮਾਰ ਸਮੇਤ ਪਾਰਟੀ ਦੇ ਸ਼ੈਂਕੜੇ ਵਰਕਰ ਹਾਜ਼ਰ ਸਨ। ਇਸ ਮੌਕੇ ਲੱਡੂ ਵੀ ਵੰਡੇ ਗਏ। ਇੱਥੇ ਇਹ ਦੱਸਣਯੋਗ ਹੈ ਕਿ ਗੋਨਿਆਣਾ ਹਲਕੇ ਵਿਚੋਂ 15 ਬਲਾਕ ਸੰਮਤੀਆਂ ਵਿਚੋਂ 11 ਸ਼ੋਮਣੀ ਅਕਾਲੀ ਦਲ (ਬਾਦਲ), 2 ਕਾਂਗਰਸ, 1 ਆਮ ਆਦਮੀ ਪਾਰਟੀ ਅਤੇ 1 ਸੀਟ ਆਜ਼ਾਦ ਉਮੀਦਵਾਰ ਨੇ ਜਿੱਤੀ ਅਤੇ ਜ਼ਿਲਾ ਪ੍ਰੀਸ਼ਦ ਦੀਆਂ ਦੋਨੋ ਸੀਟਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਖਾਤੇ ਵਿਚ ਆਈਆਂ ਹਨ।

ਪਿਛਲੀ ਖ਼ਬਰ ਦੁੱਧ ਅਤੇ ਬਿਸਕੁਟਾਂ ਦਾ ਲੰਗਰ ਲਗਾਇਆ ਅਗਲੀ ਖ਼ਬਰ ਸਾਬਕਾ ਸਰਕਲ ਜਥੇਦਾਰ ਕੁਲਦੀਪ ਸਿੰਘ ਬੁਰਜ ਅਕਾਲੀ ਦਲ 'ਚੋਂ ਬਰਖ਼ਾਸਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।